13MP ਰਿਅਰ ਕੈਮਰੇ ਤੇ 3GB ਰੈਮ ਨਾਲ ਲਾਂਚ ਹੋਇਆ ਇਹ ਸਮਾਰਟਫੋਨ

Tuesday, Aug 23, 2016 - 04:53 PM (IST)

13MP ਰਿਅਰ ਕੈਮਰੇ ਤੇ 3GB ਰੈਮ ਨਾਲ ਲਾਂਚ ਹੋਇਆ ਇਹ ਸਮਾਰਟਫੋਨ
ਜਲੰਧਰ- ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਇਨਫੋਕਸ ਨੇ ਬਿੰਗੋ ਸੀਰੀਜ਼ ''ਚ ਆਪਣਾ ਨਵਾਂ ਸਮਾਰਟਫੋਨ ਬਿੰਗੋ 50+ ਲਾਂਚ ਕਰ ਦਿੱਤਾ ਹੈ। ਬਿੰਗੋ 50+ ਸਮਾਰਟਫੋਨ ਬਿੰਗੋ 50 ਦਾ ਹੀ ਅਪਗ੍ਰੇਡਿਡ ਵੇਰੀਅੰਟ ਹੈ। ਇਸ ਸਮਰਾਟਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ''ਤੇ ਲਿਸਟ ਕਰ ਦਿੱਤਾ ਗਿਆ ਹੈ। ਪਰ ਅਜੇ ਇਸ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਨਫੋਕਸ ਬਿੰਗੋ 50+ ਸਿਲਵਰ ਅਤੇ ਗੋਲਡ ਰੰਗਾਂ ''ਚ ਮਿਲੇਗਾ। 
ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਨਫੋਕਸ ਬਿੰਗੋ 50+ ਮੈਟਲ ਬਾਡੀ ਦਾ ਬਣਿਆ ਹੈ। ਇਨਫੋਕਸ ਬਿੰਗੋ 50+ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ ਅਤੇ ਇਸ ''ਤੇ ਇਨਲਾਇਫ ਯੂ.ਆਈ. 2.0 ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ 5.5-ਇੰਚ ਦੀ (1280x720 ਪਿਕਸਲ) ਡਿਸਪਲੇ ਹੈ। ਇਸ ਸਮਾਰਟਫੋਨ ''ਚ 1.3 ਗੀਗਾਹਰਟਜ਼ ਮੀਡੀਆਟੈੱਕ ਐਂਟੀ6753 ਆਕਟਾ-ਕੋਰ ਪ੍ਰੋਸੈਸਰ ਹੈ। ਫੋਨ ''ਚ 3ਜੀ.ਬੀ. ਦੀ ਰੈਮ ਅਤੇ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਨਾਲ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ 13 ਮੈਗਾਪਿਕਸਲ ਦਾ ਰਿਅਰ ਜਦੋਂਕਿ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ''ਚ ਐੱਚ.ਡੀ.ਆਰ. ਅਤੇ ਫੁੱਲ-ਐੱਚ.ਡੀ. ਵੀਡੀਓ ਰਿਕਾਰਡਿੰਗ ਵਰਗੇ ਮੋਡ ਹਨ। 4ਜੀ ਵੀ.ਓ.ਐੱਲ.ਟੀ.ਈ. ਸਪੋਰਟ ਦੇ ਨਾਲ ਆਉਣ ਵਾਲੇ ਇਨਫੋਕਸ ਬਿੰਗੋ 50+ ''ਚ 2600 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ 12 ਘੰਟਿਆਂ ਦਾ ਟਾਕਟਾਈਮ ਅਤੇ 480 ਘੰਟਿਆਂ ਤੱਕ ਦਾ ਸਟੈਂਡਬਾਈ ਟਾਈ ਦੇ ਸਕਦੀ ਹੈ। ਕੁਨੈਕਟੀਵਿਟੀ ਲਈ ਇਸ ਫੋਨ ''ਚ ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਹਨ।

 


Related News