ਇਸ ਸਮਾਰਟਫੋਨ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

Thursday, May 05, 2016 - 02:49 PM (IST)

ਇਸ ਸਮਾਰਟਫੋਨ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

ਜਲੰਧਰ— ਅਮਰੀਕੀ ਸਮਾਰਟਫੋਨ ਨਿਰਾਤਾ ਕੰਪਨੀ InFocus ਆਪਣੇ Bingo 50 ਸਮਾਰਟਫੋਨ ''ਤੇ ਭਾਰੀ ਡਿਕਾਊਂਟ ਦੇ ਰਹੀ ਹੈ। ਇਸ ਸਮਾਰਟਫੋਨ ਦੀ ਅਸਲੀ ਕੀਮਤ 9,190 ਰੁਪਏ ਹੈ। ਇਸ ''ਤੇ 1,691 ਰੁਪਏ ਦੇ ਭਾਰੀ ਡਿਸਕਾਊਂਟ ਤੋਂ ਬਾਅਦ ਇਹ ਸਮਾਰਟਪੋਨ 7,499 ਰੁਪਏ ਦੀ ਕੀਮਤ ''ਤ ਐਕਸਕਲੂਜ਼ਿਵ ਤੌਰ ''ਤੇ ਸ਼ਾਪਿੰਗ ਸਾਈਟ ਸਨੈਪਡੀਲ ''ਤੇ ਉਪਲੱਬਧ ਹੈ। 
ਸਮਾਰਟਫੋਨ ਦੇ ਖਾਸ ਫੀਚਰਜ਼-
ਡਿਸਪਲੇ

ਇਸ ਸਮਾਰਟਫੋਨ ''ਚ 5-ਇੰਚ ਦੀ ਫੁੱਲ-ਐੱਚ.ਡੀ. 12.7 cm ਡਿਸਪਲੇ ਮੌਜੂਦ ਹੈ। 
ਪ੍ਰੋਸੈਸਰ
ਇਸ ਵਿਚ ਕਵਾਡ ਕੋਰ ਪ੍ਰੋਸੈਸਰ ਸ਼ਾਮਲ ਹੈ ਜੋ 1.3 ਗੀਗਾਹਰਟਜ਼ ਦੀ ਸਪੀਡ ''ਤੇ ਕੰਮ ਕਰਦਾ ਹੈ। 
ਮੈਮਰੀ
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 3ਜੀ.ਬੀ. ਰੈਮ ਦੇ ਨਾਲ 16ਜੀ.ਬੀ. ਰੋਮ ਦਿੱਤੀ ਗਈ ਹੈ। 
ਕੈਮਰਾ
ਫੋਨ ''ਚ 8 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਸ਼ਾਮਲ ਹੈ। 
ਬੈਟਰੀ
ਇਸ ਫੋਨ ''ਚ 2500ਐੱਮ.ਏ.ਐੱਚ ਪਾਵਰ ਦੀ ਬੈਟਰੀ ਦਿੱਤੀ ਗਈ ਹੈ। 
ਹੋਰ ਫੀਚਰਜ਼-
ਹੋਰ ਫਚੀਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ 4ਜੀ ਸਮਾਰਟਫੋਨ ''ਚ ਜੀ.ਪੀ.ਐੱਸ., ਬਲੂਟੂਥ ਅਤੇ ਵਾਈ-ਫਾਈ ਵਰਗੇ ਫੀਚਰਜ਼ ਮੌਜੂਦ ਹਨ।


Related News