ਫੇਸ ਅਨਲਾਕ ਫੀਚਰ ਨਾਲ ਭਾਰਤ ''ਚ ਲਾਂਚ ਹੋਇਆ Infinix Smart 2
Thursday, Aug 02, 2018 - 04:34 PM (IST)
ਜਲੰਧਰ-ਹਾਂਗਕਾਂਗ ਬੇਸਡ ਹੈਂਡਸੈੱਟ ਨਿਰਮਾਤਾ ਕੰਪਨੀ ਇੰਫੀਨਿਕਸ (Infinix) ਨੇ ਅੱਜ ਭਾਰਤ 'ਚ ਆਪਣਾ ਇਕ ਨਵਾਂ ਬਜਟ ਸਮਾਰਟਫੋਨ ਲਾਂਚ ਕਰ ਦਿੱਤਾ ਹੈ ਜੋ ਕਿ 'ਇੰਫੀਨਿਕਸ ਸਮਾਰਟ 2' (Infinix Smart 2) ਨਾਂ ਨਾਲ ਲਾਂਚ ਹੋਇਆ ਹੈ। ਇਹ ਨਵਾਂ ਸਮਾਰਟਫੋਨ ਦੋ ਵੇਰੀਐਂਟਸ 'ਚ ਪੇਸ਼ ਹੋਇਆ ਹੈ, ਜਿਸ 'ਚ 2 ਜੀ. ਬੀ. ਵੇਰੀਐਂਟ ਦੀ ਕੀਮਤ 5,999 ਰੁਪਏ ਅਤੇ 3 ਜੀ. ਬੀ. ਵੇਰੀਐਂਟ ਦੀ ਕੀਮਤ 6,999 ਰੁਪਏ ਹੈ। ਇਹ ਦੋਵੇਂ ਵੇਰੀਐਂਟਸ ਐਕਸਕਲੂਸਿਵ ਤੌਰ 'ਤੇ 10 ਅਗਸਤ ਤੋਂ ਵਿਕਰੀ ਲਈ ਉਪਲੱਬਧ ਹੋਣਗੇ। ਇਸ ਸਮਾਰਟਫੋਨ ਨੂੰ ਸੈਂਡਸਟੋਨ ਬਲੈਕ, ਬ੍ਰਸ਼ ਗੋਲਡ , ਸਿਟੀ ਬਲੂ ਅਤੇ Bordeaux ਰੈੱਡ ਕਲਰ ਆਪਸ਼ਨਜ਼ 'ਚ ਖਰੀਦਿਆ ਜਾ ਸਕਦਾ ਹੈ।
ਫੀਚਰਸ-
ਸਮਾਰਟਫੋਨ 'ਚ 5.45 ਇੰਚ ਦੀ ਐੱਚ. ਡੀ. ਪਲੱਸ ਫੁੱਲ ਵਿਊ ਡਿਸਪਲੇਅ ਨਾਲ 720X1440 ਪਿਕਸਲ ਰੈਜ਼ੋਲਿਊਸ਼ਨ ਨਾਲ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ 1.5GHz ਕੁਆਡ ਕੋਰ ਮੀਡੀਆਟੈੱਕ 6739 ਪ੍ਰੋਸੈਸਰ ਦਿਤਾ ਗਿਆ ਹੈ। ਸਟੋਰੇਜ ਲਈ 2 ਜੀ. ਬੀ +16 ਜੀ. ਬੀ. ਅਤੇ 3 ਜੀ. ਬੀ +32 ਜੀ. ਬੀ. ਵੇਰੀਐਂਟਸ ਦਿੱਤੇ ਗਏ ਹਨ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਸਮਾਰਟਫੋਨ ਐਂਡਰਾਇਡ 8.0 ਓਰਿਓ ਆਪਰੇਟਿੰਗ ਸਿਸਟਮ ਨਾਲ ਕੰਪਨੀ ਦੇ ਐਕਸ. ਓ. ਐੱਸ. (XOS) v3.3.0 ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਐੱਫ/2.0 ਅਪਚਰ ਨਾਲ ਅਤੇ ਡਿਊਲ ਐੱਲ. ਈ. ਡੀ. ਫਲੈਸ਼ ਦਿੱਤੀ ਗਈ ਹੈ। ਸਮਾਰਟਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਡਿਊਲ ਐੱਲ. ਈ. ਡੀ. ਫਲੈਸ਼ ਅਤੇ ਬੋਕੇਹ ਮੋਡ ਇਫੈਕਟ ਨਾਲ ਆਉਂਦਾ ਹੈ।ਸਮਾਰਟਫੋਨ 'ਚ ਫੇਸ ਅਨਲਾਕ ਸਪੋਰਟ ਵੀ ਦਿੱਤਾ ਗਿਆ ਹੈ, ਜਿਸ ਦਾ ਮਤਲਬ ਯੂਜ਼ਰਸ ਫੇਸ ਤੋਂ ਵੀ ਸਮਾਰਟਫੋਨ ਨੂੰ ਅਨਲਾਕ ਕਰ ਸਕਦੇ ਹਨ ਪਰ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਨਹੀਂ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,050 ਐੱਮ. ਏ. ਐੱਚ. ਦੀ ਨਾਨ ਰੀਮੂਵੇਬਲ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ ਡਿਊਲ ਸਿਮ, 4G ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਏ/ਬੀ/ਜੀ/ਐੱਨ/ਏ.ਸੀ, ਬਲੂਟੁੱਥ 4.2, ਮਾਈਕ੍ਰੋ ਯੂ. ਐੱਸ. ਬੀ. ਪੋਰਟ ਅਤੇ ਜੀ. ਪੀ. ਐੱਸ+ਗਲੋਨਾਸ ਆਦਿ ਫੀਚਰਸ ਦਿੱਤੇ ਗਏ ਹਨ।
