ਭਾਰਤ ’ਚ ਆਇਆ ਇਹ ਜ਼ਬਰਦਸਤ ਫੋਨ, 12 ਹਜ਼ਾਰ ਰੁਪਏ ਤੋਂ ਵੀ ਘੱਟ ’ਚ ਮਿਲੇਗੀ 6GB ਰੈਮ
Tuesday, Aug 02, 2022 - 03:41 PM (IST)
ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਇਨਫਿਨਿਕਸ ਨੇ ਆਪਣੇ ਨਵੇਂ ਬਜਟ ਸਮਾਰਟਫੋਨ Infinix Hot 12 Pro ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ਨੂੰ ਘੱਟ ਕੀਮਤ ’ਚ ਸ਼ਾਨਦਾਰ ਫੀਚਰਜ਼ ਨਾਲ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ। Infinix Hot 12 Pro ’ਚ 6.6 ਇੰਚ ਦੀ ਐੱਚ.ਡੀ. ਪਲੱਸ ਐੱਲ.ਸੀ.ਡੀ. ਆਈ.ਪੀ.ਐੱਸ. ਡਿਸਪਲੇਅ ਅਤੇ 50 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ। ਆਓ ਜਾਣਦੇ ਹਾਂ ਫੋਨ ਦੇ ਹੋਰ ਫੀਚਰਜ਼ ਤੇ ਕੀਮਤ ਬਾਰੇ...
Infinix Hot 12 Pro ਦੀ ਕੀਮਤ
Infinix Hot 12 Pro ਨੂੰ Lightsaber Green ਅਤੇ ਇਲੈਕਟ੍ਰਿਕ ਬਲਿਊ ਰੰਗ ’ਚ ਦੋ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਫੋਨੇ ਦੇ 6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 10,999 ਰੁਪਏ ਅਤੇ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ.+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਫੋਨ ਨੂੰ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫਲਿਪਕਾਰਟ ’ਤੇ ਐਕਸਿਸ ਬੈਂਕ ਕ੍ਰੈਡਿਟ ਕਾਰਡ ’ਤੇ 600 ਰੁਪਏ ਦੀ ਛੋਟ ਵੀ ਮਿਲ ਰਹੀ ਹੈ।
Infinix Hot 12 Pro ਦੇ ਫੀਚਰਜ਼
Infinix Hot 12 Pro ’ਚ 6.6 ਇੰਚ ਦੀ ਐੱਚ.ਡੀ. ਪਲੱਸ ਐੱਲ.ਸੀ.ਡੀ. ਆਈ.ਪੀ.ਐੱਸ. ਡਿਸਪਲੇਅ ਮਿਲਦੀ ਹੈ, ਜੋ 90Hz ਰਿਫ੍ਰੈਸ਼ ਰੇਟ ਅਤੇ 180Hz ਟੱਚ ਸੈਂਪਲਿੰਗ ਰੇਟ ਨਾਲ ਆਉਂਦੀ ਹੈ। ਫੋਨ ’ਚ Unisoc T616 ਪ੍ਰੋਸੈਸਰ ਅਤੇ 6 ਜੀ.ਬੀ. ਰੈਮ ਨਾਲ 128 ਜੀ.ਬੀ. ਤਕ UFS 2.2 ਸਟੋਰੇਜ ਵੇਖਣ ਨੂੰ ਮਿਲਦੀ ਹੈ। ਫੋਨ ਦੀ ਰੈਮ ਨੂੰ 11 ਜੀ.ਬੀ. ਤਕ ਵਰਚੁਅਲੀ ਵਧਾਇਆ ਵੀ ਜਾ ਸਕਦਾ ਹੈ। ਸਕਿਓਰਿਟੀ ਲਈ ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਫੋਨ ’ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ 50 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਅਤੇ ਇਕ ਏ.ਆਈ. ਡੈਪਠ ਸੈਂਸਰ ਦੇ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਫੋਨ ’ਚ 5000mAh ਦੀ ਬੈਟਰੀ ਮਿਲਦੀ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਦਾ ਹੈੱਡਫੋਨ ਜੈੱਕ, 4G VoLTE, WiFi ਅਤੇ ਬਲੂਟੁੱਥ ਦਾ ਸਪੋਰਟ ਦਿੱਤਾ ਗਿਆ ਹੈ।