ਜਲਦ ਲਾਂਚ ਹੋ ਸਕਦੈ Infinix Hot 10 ਸਮਾਰਟਫੋਨ, ਸਪੈਸੀਫਿਕੇਸ਼ਨਸ ਦਾ ਹੋਇਆ ਖੁਲਾਸਾ

8/8/2020 2:05:54 AM

ਗੈਜੇਟ ਡੈਸਕ—ਇਨਫਿਨਿਕਸ ਇਕ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਨਫਿਨਿਕਸ ਹਾਟ 10 ਹੈਂਡਸੈਟ ਨੂੰ ਗੂਗਲ ਪਲੇਅ ਕੰਸੋਲ ਅਤੇ TUV Rheinland ਲਿਸਟਿੰਗ 'ਤੇ ਦੇਖਿਆ ਗਿਆ ਹੈ। ਫੋਨ ਨੂੰ ਮਾਡਲ ਨੰਬਰ Infinix X682C ਅਤੇ  X682B ਨਾਲ ਲਿਸਟ ਕੀਤਾ ਗਿਆ ਹੈ। ਗੂਗਲ ਪਲੇਅ ਕੰਸੋਲ ਲਿਸਟਿੰਗ ਤੋਂ ਆਉਣ ਵਾਲੇ ਫੋਨ ਦੇ ਚਿਪਸੈਟਸ ਰੈਮ ਅਤੇ ਡਿਸਪਲੇਅ ਰੈਜੋਲਿਉਸ਼ਨ ਵਰਗੇ ਫੀਚਰਸ ਦਾ ਪਤਾ ਚੱਲਿਆ ਹੈ। ਉੱਥੇ TUV Rheinland ਸਟਰੀਫਿਕੇਸ਼ਨ ਨਾਲ ਬੈਟਰੀ ਸਮਰੱਥਾ ਦਾ ਖੁਲਾਸਾ ਹੋਇਆ ਹੈ।

ਫੀਚਰਜ਼
ਗੂਗਲ ਪਲੇਅ ਕੰਸੋਲ ਸਾਈਟ 'ਤੇ ਪੰਚ-ਹੋਲ ਡਿਸਪਲੇਅ ਵਾਲੀ ਇਕ ਤਸਵੀਰ ਲਿਸਟ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਫੋਨ 'ਚ ਐੱਚ.ਡੀ.+(720x1640 ਪਿਕਸਲ) ਰੈਜੋਲਿਉਸ਼ਨ ਹੋਵੇਗਾ। ਹੈਂਡਸੈਟ 'ਚ 4ਜੀ.ਬੀ. ਰੈਮ ਹੋਵੇਗੀ। ਇਨਫਿਨਿਕਸ ਹਾਟ 10 ਐਂਡ੍ਰਾਇਡ 10 'ਤੇ ਚੱਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾਵੇਗੀ। ਇਨਫਿਨਿਕਸ ਦੇ ਆਉਣ ਵਾਲੇ ਸਮਾਰਟਫੋਨ ਦੇ ਬਾਰੇ 'ਚ ਅਜੇ ਹੋਰ ਜਾਣਕਾਰੀ ਦਾ ਖੁਲਾਸਾ ਨਹੀਂ ਹੋਇਆ ਹੈ। ਆਉਣ ਵਾਲੇ ਦਿਨਾਂ 'ਚ ਇਸ ਦੇ ਕੈਮਰਾ, ਸਕਰੀਨ ਸਾਈਜ਼ ਅਤੇ ਸਟੋਰੇਜ਼ ਆਪਸ਼ਨ ਦੇ ਬਾਰੇ 'ਚ ਹੋਰ ਜਾਣਕਾਰੀ ਮਿਲ ਸਕਦੀ ਹੈ।


Karan Kumar

Content Editor Karan Kumar