ਦੁਨੀਆ ਦੇ ਟਾਪ 100 ਫਾਸਟੈਸਟ ਸੁਪਰ ਕੰਪਿਊਟਰਸ ''ਚ ਸ਼ਾਮਿਲ ਹੋਇਆ ਭਾਰਤ ਦਾ ਨਾਂ

Tuesday, Jun 26, 2018 - 06:16 PM (IST)

ਦੁਨੀਆ ਦੇ ਟਾਪ 100 ਫਾਸਟੈਸਟ ਸੁਪਰ ਕੰਪਿਊਟਰਸ ''ਚ ਸ਼ਾਮਿਲ ਹੋਇਆ ਭਾਰਤ ਦਾ ਨਾਂ

- 39ਵੇਂ ਸਥਾਨ 'ਤੇ ਰਿਹਾ ਭਾਰਤ ਦਾ ਪ੍ਰਤਿਊਸ਼

ਜਲੰਧਰ : ਮੌਸਮ ਦੀ ਭਵਿੱਖਵਾਣੀ ਕਰਨ ਲਈ ਤਿਆਰ ਕੀਤੇ ਗਏ ਦੋ ਫਾਸਟੈਸਟ ਸੁਪਰ ਕੰਪਿਊਟਰਸ ਨੇ ਭਾਰਤ ਦਾ ਨਾਂ ਦੁਨੀਆ ਭਰ ਦੇ ਟਾਪ 100 ਦੇਸ਼ਾਂ ਦੀ ਲਿਸਟ 'ਚ ਦਰਜ ਕਰ ਦਿੱਤਾ ਹੈ। ਇਸ ਲਿਸਟ 'ਚ ਭਾਰਤ ਦੇ ਦੋ ਸੁਪਰ ਕੰਪਿਊਟਰਸ ਪ੍ਰਤਿਉਸ਼ ਅਤੇ ਮਹੀਰ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ 'ਚੋਂ 4.0 ਪੈਟਾਫਲਾਪ ਦੀ ਪ੍ਰੋਸੇਸਿੰਗ ਸਪੀਡ ਦੇਣ ਵਾਲੇ ਪ੍ਰਤਿਉਸ਼ ਹਾਈ ਪਰਫਾਰਮੇਨਸ ਸੁਪਰਕੰਪਿਊਟਰ ਨੂੰ ਪੁਣੇ ਦੇ ਇੰਡੀਅਨ ਇੰਸਟੀਚਿਊਟ ਆਫ ਟਰਾਪਿਕਲ ਮੀਟਰੋਲਾਜੀ 'ਚ ਲਗਾਇਆ ਗਿਆ ਹੈ ਜਿਨ੍ਹੇ ਟਾਪ 500 ਦੀ ਲਿਸਟ 'ਚ 39ਵੇਂ ਥਾਂ 'ਤੇ ਜਗ੍ਹਾ ਬਣਾਈ ਹੈ। ਉਥੇ ਹੀ ਮਹੀਰ ਦੀ ਪ੍ਰੋਸੈਸਿੰਗ ਸਪੀਡ 2.8 ਪੈਟਾਫਲੋਪ ਦੀ ਹੈ ਜਿਨ੍ਹੇ ਇਸ ਲਿਸਟ 'ਚ 66ਵਾਂ ਰੈਂਕ ਹਾਸਲ ਕੀਤਾ ਹੈ। ਇਸ ਨੂੰ ਨੋਇਡਾ 'ਚ ਸਥਿਤ ਨੈਸ਼ਨਲ ਸੈਂਟਰ ਫਾਰ ਮੀਡੀਅਮ ਰੇਂਜ ਵੈਦਰ ਫੋਰਕਾਸਟ (NCMRWF) 'ਚ ਲਗਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦੋਨਾਂ ਸੁਪਰਕੰਪਿਊਟਰਸ ਨੂੰ ਯੂਨੀਅਨ ਮਿਨੀਸਟਰੀ ਆਫ ਅਰਥ ਸਾਇੰਸ ਨੇ 438.9 ਕਰੋੜ ਰੁਪਏ ਲਾਗਤ ਦੇ ਨਾਲ ਜਨਵਰੀ ਦੇ ਮਹੀਨੇ 'ਚ ਇੰਸਟਾਲ ਕੀਤਾ ਸੀ।

PunjabKesari 

ਕੰਬਾਇੰਡ ਕਰ ਦੁਨੀਆ ਭਰ 'ਚ ਚੌਥੇ ਨੰਬਰ 'ਤੇ ਭਾਰਤ
ਇੰਡੀਆ ਮਿਨੀਸਟਰੀ ਆਫ ਅਰਥ ਸਾਇੰਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ 8P3 ਸਿਸਟਮ ਨਾਲ ਇਨ੍ਹਾਂ ਨੂੰ ਕੰਬਾਇੰਡ ਕਰਨ ਤੋਂ ਬਾਅਦ ਮੈਕਸਿਮਮ ਕਪੈਸਿਟੀ 8.0 ਪੈਟਾਫਲੋਪਸ ਦੀ ਬਣਦੀ ਹੈ ਜਿਸ ਦੇ ਨਾਲ ਭਾਰਤ ਦੁਨੀਆ ਭਰ 'ਚ ਮੌਸਮ/ ਜਲਵਾਯੂ ਨਾਲ ਜੁੜੇ ਤੱਥਾਂ ਦਾ ਪਤਾ ਲਗਾਉਣ ਲਈ ਜਾਪਾਨ, ਯੂਨਾਇਟੀਡ ਕਿੰਗਡਮ ਅਤੇ ਅਮਰੀਕਾ ਦੇ ਬਾਅਦ ਚੌਥੇ ਨੰਬਰ 'ਤੇ ਆਉਂਦਾ ਹੈ। ਪ੍ਰਤਿਉਸ਼ ਪਹਿਲੀ ਮਲਟੀ ਪੇਟਾਫਲਾਪ ਕੰਪਿਊਟਿੰਗ ਡਿਵਾਇਸ ਹੈ ਜਿਨ੍ਹੇ 2017 ਦੇ 227ਵੇਂ ਰੈਂਕ ਤੋਂ ਭਾਰਤ ਨੂੰ ਅੰਡਰ 50 'ਚ ਲਿਆ ਦਿੱਤਾ ਹੈ।


Related News