ਅਮਰੀਕਾ 'ਚ ਸਾਈਬਰ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਚਿਤਾਵਨੀ, ਹੈਕਰਾਂ ਦੇ ਨਿਸ਼ਾਨੇ 'ਤੇ ਹਨ ਇਹ ਸੈਕਟਰ

Thursday, May 04, 2023 - 08:32 PM (IST)

ਅਮਰੀਕਾ 'ਚ ਸਾਈਬਰ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਚਿਤਾਵਨੀ, ਹੈਕਰਾਂ ਦੇ ਨਿਸ਼ਾਨੇ 'ਤੇ ਹਨ ਇਹ ਸੈਕਟਰ

ਗੈਜੇਟ ਡੈਸਕ- ਭਾਰਤੀ ਸਾਈਬਰ ਸੁਰੱਖਿਆ ਏਜੰਸੀ ਰਾਇਲ ਰੈਨਸਮਵੇਅਰ (Royal Ransomware) ਨੂੰ ਲੈ ਕੇ ਇਕ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਕਿਹਾ ਹੈ ਕਿ ਰਾਇਲ ਰੈਨਸਮਵੇਅਰ ਸੰਚਾਰ, ਸਿਹਤ ਸੇਵਾ, ਸਿੱਖਿਆ ਅਤੇ ਇੱਥੋਂ ਤਕ ਕਿ ਕਿਸੇ ਵਿਅਕਤੀ ਵਿਸ਼ੇਸ਼ 'ਤੇ ਹਮਲਾ ਕਰ ਸਕਦਾ ਹੈ। ਰਾਇਲ ਰੈਨਸਮਵੇਅਰ ਹਮਲੇ ਤੋਂ ਬਾਅਦ ਲੋਕਾਂ ਤੋਂ ਬਿਟਕੁਆਇਨ 'ਚ ਫਿਰੌਤੀ ਮੰਗਦਾ ਹੈ ਅਤੇ ਡਾਟਾ ਨੂੰ ਜਨਤਕ ਕਰਨ ਦੀ ਧਮਕੀ ਦਿੰਦਾ ਹੈ। ਰਾਇਲ ਰੈਨਸਮਵੇਅਰ ਨੇ ਹਾਲ ਹੀ 'ਚ ਅਮਰੀਕਾ ਦੇ ਕਈ ਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ 'ਤੇ ਹਮਲਾ ਕੀਤਾ ਹੈ। ਇਸ ਹਮਲੇ 'ਚ ਅਮਰੀਕਾ ਦੇ ਡਲਾਸ ਪੁਲਸ ਦੀ ਵੈੱਬਸਾਈਟ ਵੀ ਪ੍ਰਭਾਵਿਤ ਹੋਈ ਹੈ।

ਅਮਰੀਕਾ 'ਚ ਹੋਏ ਇਸ ਸਾਈਬਰ ਹਮਲੇ ਤੋਂ ਬਾਅਦ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਇਕ ਅਲਰਟ ਜਾਰੀ ਕੀਤਾ ਹੈ। ਅਲਰਟ 'ਚ ਕਿਹਾ ਗਿਆ ਹੈ ਕਿ ਇਹ ਰੈਨਸਮਵੇਅਰ ਫਿਸ਼ਿੰਗ ਈਮੇਲ, ਵਾਇਰਸ ਵਾਲੇ ਡਾਊਨਲੋਡ, ਆਰ.ਡੀ.ਪੀ. (ਰਿਮੋਟ ਡੈਸਕਟਾਪ ਪ੍ਰੋਟੋਕਾਲ) ਦੀ ਦੁਰਵਤੋਂ ਕਰਕੇ ਹਮਲਾ ਕਰਦਾ ਹੈ। ਸਾਈਬਰ ਮਾਹਿਰਾਂ ਮੁਤਾਬਕ, ਇਸ ਰੈਨਸਮਵੇਅਰ ਬਾਰੇ ਪਹਿਲੀ ਵਾਰ 2022 'ਚ ਪਤਾ ਲੱਗਾ ਸੀ। ਇਹ ਪਿਛਲੇ ਸਾਲ ਸਤੰਬਰ ਦੇ ਕਰੀਬ ਸਰਗਰਮ ਹੋ ਗਿਆ ਸੀ। ਇਸ ਰੈਨਸਮਵੇਅਰ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਨੇ ਵੀ ਅਲਰਟ ਜਾਰੀ ਕੀਤਾ ਹੈ। 

ਰਾਇਲ ਰੈਨਸਮਵੇਅਰ ਨਿਰਮਾਣ, ਸੰਚਾਰ, ਸਿਹਤ ਸੰਭਾਲ, ਸਿੱਖਿਆ ਆਦਿ ਖੇਤਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਰੈਨਸਮਵੇਅਰ ਹਮਲੇ ਤੋਂ ਬਾਅਦ ਸਿਸਟਮ ਜਾਂ ਸਰਵਰ ਦੀਆਂ ਫਾਈਲਾਂ ਨੂੰ ਐਨਕ੍ਰਿਪਟ ਕਰਦਾ ਹੈ ਅਤੇ ਫਿਰ ਬਿਟਕੁਆਇਨ 'ਚ ਫਿਰੌਤੀ ਦੇ ਭੁਗਤਾਨ ਲਈ ਕਹਿੰਦਾ ਹੈ। ਇਹ ਡਾਟਾ ਨੂੰ ਦੋ ਹਿੱਸਿਆਂ 'ਚ ਵੰਡਦਾ ਹੈ ਜਿਨ੍ਹਾਂ 'ਚੋਂ ਇਕ ਐਨਕ੍ਰਿਪਟਿਡ ਹੁੰਦਾ ਹੈ ਅਤੇ ਦੂਜਾ ਅਨਐਨਕ੍ਰਿਪਟਿਡ ਹੁੰਦਾ ਹੈ। 

ਪਹਿਲਾਂ ਇਹ ਡਾਟਾ ਦੇ ਛੋਟੇ ਜਿਹੇ ਹਿੱਸੇ ਨੂੰ ਐਨਕ੍ਰਿਪਟਿਡ ਕਰਦਾ ਹੈ ਅਤੇ ਫਿਰ ਹੌਲੀ-ਹੌਲੀ ਪੂਰੇ ਡਾਟਾ 'ਤੇ ਕਬਜ਼ਾ ਕਰਦਾ ਹੈ। ਏਜੰਸੀ ਨੇ ਕਿਹਾ ਹੈ ਕਿ ਸਾਰੇ ਸੈਕਟਰ ਅਤੇ ਯੂਜ਼ਰਜ਼ ਆਪਣੇ ਡਾਟਾ ਦਾ ਬੈਕਅਪ ਜ਼ਰੂਰ ਰੱਖਣ ਤਾਂ ਜੋ ਹਮਲੇ ਦੀ ਹਾਲਤ 'ਚ ਡਾਟਾ ਨੂੰ ਰੀ-ਸਟੌਰ ਕੀਤਾ ਜਾ ਸਕੇ। ਏਜੰਸੀ ਨੇ ਇਹ ਵੀ ਕਿਹਾ ਹੈ ਕਿ ਯੂਜ਼ਰਜ਼ ਨੂੰ ਵਿੰਡੋਜ਼ ਸਿਸਟਮ 'ਚ ਡਾਟਾ ਪ੍ਰੋਟੈਕਸ਼ਨ ਫੀਚਰ ਨੂੰ ਆਨ ਕਰ ਲੈਣਾ ਚਾਹੀਦਾ ਹੈ।


author

Rakesh

Content Editor

Related News