ਭਾਰਤੀ ਕੰਪਨੀ ਨੇ ਲਾਂਚ ਕੀਤਾ ਸਸਤਾ 4G ਸਮਾਰਟਫੋਨ
Friday, Dec 23, 2016 - 03:41 PM (IST)

ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸਵਾਈਪ ਟੈਕਨਾਲੋਜੀਜ਼ ਨੇ ਨਵੇਂ ਕਿਫਾਇਤੀ ਸਮਾਰਟਫੋਨ Swipe Konnect 4G ਨੂੰ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 2799 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਬਲੈਕ ਕਲਰ ''ਚ ਆਨਲਾਈਨ ਸ਼ਾਪਿੰਗ ਸਾਈਟ ਸ਼ੋਪਕਲੂਸ ''ਤੇ ਉਪਲੱਬਧ ਕੀਤਾ ਜਾਵੇਗਾ। ਫਿਲਹਾਲ ਇਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਵਿਕਰੀ 27 ਦਸੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਸ਼ੋਪਕਲੂਸ ਦਾ ਕਹਿਣਾ ਹੈ ਕਿ ਫੋਨ ਰਜਿਸਟ੍ਰੇਸ਼ਨ ਕਰਨ ਵਾਲੇ ਪਹਿਲੇ 500 ਗਾਹਕਾਂ ਨੂੰ ਫੋਨ ''ਤੇ 200 ਰੁਪਏ ਦੀ ਛੋਟ ਮਿਲੇਗੀ।
Swipe Konnect 4G ਸਮਰਾਟਫੋਨ ''ਚ 4-ਇੰਚ ਦੀ (1280x720) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਡਿਸਪਲੇ ਮੌਜੂਦ ਹੈ। 1.5 ਗੀਗਾਹਰਟਜ਼ ਕਵਾ-ਕੋਰ ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 512 ਐੱਮ.ਬੀ. ਰੈਮ ਦੇ ਨਾਲ 4ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ ਡੁਅਲ ਸਿਮ, 4ਜੀ ਵੀ.ਓ.ਐੱਲ.ਟੀ.ਈ., ਜੀ.ਪੀ.ਐੱਸ., ਵਾਈ-ਫਾਈ, ਬਲੂਟੁਥ, ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ ਐੱਫ.ਐੱਮ. ਰੇਡੀਓ ਦਿੱਤਾ ਗਿਆ ਹੈ।