ਐਪ ਬੈਨ ਹੋਣ ਤੋਂ ਬਾਅਦ ਸਾਈਬਰ ਹਮਲਾ ਕਰ ਸਕਦੈ ਚੀਨ, ਅਲਰਟ ਜਾਰੀ

07/01/2020 3:58:53 PM

ਗੈਜੇਟ ਡੈਸਕ– ਬੀਤੇ ਦਿਨੀਂ ਭਾਰਤ ਸਰਕਾਰ ਵਲੋਂ ਦੇਸ਼ ਭਰ ’ਚ 59 ਚਾਇਨੀਜ਼ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੀ ਚੀਨ ਵਲੋਂ ਸਾਈਬਰ ਹਮਲੇ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਨੂੰ ਵੇਖਦੇ ਹੋਏ ਦੇਸ਼ ਭਰ ’ਚ ਅਲਰਟ ਤੋਂ ਇਲਾਵਾ ਇੰਟੈਲੀਜੈਂਸ ਏਜੰਸੀ ਵਲੋਂ ਮਾਨਿਟਰਿੰਗ ਤੇਜ਼ ਕਰ ਦਿੱਤੀ ਗਈ ਹੈ।

Economictimes ਦੀ ਰਿਪੋਰਟ ਮੁਤਾਬਕ, ਸਾਈਬਰ ਸਕਿਓਰਿਟੀ ਮਾਹਿਰਾਂ ਦਾ ਮੰਨਣਾ ਹੈ ਕਿ ਚਾਇਨੀਜ਼ ਐਪਸ ਨੂੰ ਬੈਨ ਕਰਨਾ ਸਿਰਫ਼ ਇਕ ਸ਼ੁਰੂਆਤ ਹੈ ਅਤੇ ਇਸ ਤੋਂ ਚੀਨ ਭੜਕ ਗਿਆ ਹੈ। ਚੀਨ ਦੇ ਬਦਲੇ ਦੀ ਭਾਵਨਾ ’ਚ ਭਾਰਤੀ ਸਾਈਬਰ ਸਪੇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਲਗਭਗ ਸਾਰੇ ਸੈਕਟਰਾਂ ’ਚ ਪਹਿਲਾਂ ਨਾਲੋਂ ਬਿਹਤਰ ਮਾਨਿਟਰਿੰਗ ਕੀਤੀ ਜਾ ਰਹੀ ਹੈ। 

PunjabKesari

ਭਾਰਤ ਦੇ ਨੈੱਟਵਰਕਸ ਤਕ  ਹੈ ਚੀਨ ਦੀ ਪਹੁੰਚ
ਭਾਰਤ ਦੇ ਪਾਵਰ, ਟੈਲੀਕਾਮ ਅਤੇ ਫਾਈਨੈਂਸ਼ਲ ਸੇਵਾਵਾਂ ਨਾਲ ਜੁੜੇ ਸੈਕਟਰਾਂ ਦਾ ਚਾਇਨੀਜ਼ ਇੰਫਰਾਸਟ੍ਰਕਚਰ ਨਾਲ ਬਣੇ ਹੋਣ ਦੇ ਲਦੇ ਉਨ੍ਹਾਂ ਨੂੰ ਵੀ ਅਲਰਟ ’ਤੇ ਹੀ ਰੱਖਿਆ ਗਿਆ ਹੈ। ਦੱਸ ਦੇਈਏ ਕਿ ਚੀਨਨੂੰ ਕਈ ਸਾਲਾਂ ਤੋਂ ਨਾਜ਼ੁਕ ਇੰਫਰਾਸਟ੍ਰਕਚਰ ’ਚ ਨਿਵੇਸ਼ ਕਰਨ ਦੀ ਮਨਜ਼ੂਰੀ ਦਿੱਤੀ ਹੋਈ ਸੀ ਜਿਸ ਕਾਰਨ ਭਾਰਤ ਦੇ ਨੈੱਟਵਰਕਸ ਤਕ ਚੀਨ ਦੀ ਪਹੁੰਚ ਹੈ। ਕਮਿਊਨੀਕੇਸ਼ੰਸ, ਪਾਵਰ ਤੋਂ ਇਲਾਵਾ ਫਾਈਨੈਂਸ਼ਲ ਸੈਕਟਰ ਵੀ ਇਨ੍ਹਾਂ ’ਚ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ’ਚ ਇਸਤੇਮਾਲ ਕੀਤੇ ਜਾ ਰਹੇ ਚੀਨ ’ਚ ਬਣੇ ਸਰਵਿਲਾਂਸ ਡਿਵਾਈਸ ਵੀ ਰਡਾਰ ’ਤੇ ਹਨ। 

PunjabKesari

ਭਾਰਤ ਦੇ ਸਾਈਬਰ ਸਪੇਸ ਦੀ ਹੋ ਰਹੀ ਟ੍ਰੈਕਿੰਗ
PwC India ਦੇ ਲੀਡਰ ਸਾਈਬਰ ਸਕਿਓਰਿਟੀ ਸਿਧਾਰਥ ਵਿਸ਼ਵਨਾਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੌਜੂਦਾ ਹਾਲਤ ’ਚ ਸਰਹੱਦ ’ਤੇ ਕੋਈ ਵੀ ਜੰਗ ਲਈ ਤਿਆਰ ਨਹੀਂ ਹੈ ਪਰ ਸਾਈਬਰ ਸਪੇਸ, ਟ੍ਰੇਡ ਅਤੇ ਸਪਲਾਈ ਚੇਨ ਨੂੰ ਪ੍ਰਭਾਵਿਤ ਕਰਕੇ ਨੁਕਸਾਨ ਪਹੁਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ। ਜਿਨ੍ਹਾਂ ਟੈੱਕ ਫਰਮਾਂ ਨੂੰ ਚੀਨ ਵਲੋਂ ਫੰਡਿੰਗ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਨਿਗਰਾਨੀ ਅਸੀਂ ਕਰ ਰਹੇ ਹਾਂ ਤਾਂ ਜੋ ਕਿਤੇ ਉਨ੍ਹਾਂ ਨਿਸ਼ਾਨਾ ਨਾ ਬਣਾ ਲਿਆ ਜਾਵੇ। 

PunjabKesari


Rakesh

Content Editor

Related News