ਵਟਸਐਪ ਦੀ ਵਿਰੋਧੀ ਹਾਈਕ ਮੈਸੇਜਿੰਗ ਐਪ ਨੇ ਕੀਤਾ ਵੱਡਾ ਐਲਾਨ
Tuesday, Aug 16, 2016 - 06:24 PM (IST)

ਜਲੰਧਰ-ਸਭ ਤੋਂ ਵੱਡੀ ਇੰਟਰਨੈੱਟ ਕੰਪਨੀ ਹਾਈਕ ਮੈਸੇਂਜਰ ਨੇ ਐਲਾਨ ਕੀਤਾ ਹੈ ਕਿ ਉਹ 17.5 ਕਰੋੜ ਡਾਲਰ ਭਾਵ 1150 ਕਰੋੜ ਰੁਪਏ ਤੋਂ ਵੀ ਜ਼ਿਆਦਾ ਰੁਪਏ ਇਕੱਠੇ ਕਰਨ ''ਚ ਸਫਲ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਦਾਅਵਾ ਵੀ ਕੀਤਾ ਕਿ ਹੁਣ ਉਸਦਾ ਦੀ ਵੈਲਿਊਏਸ਼ਨ 1.4 ਅਰਬ ਡਾਲਰ ਭਾਵ 9300 ਕਰੋੜ ਰੁਪਏ ਦੇ ਲਗਭਗ ਹੋਣ ਵਾਲੀ ਹੈ। ਇੱਥੇ ਆਕਲਨ ਲਈ ਇਕ ਡਾਲਰ ਦੀ ਕੀਮਤ 66.50 ਰੁਪਏ ਰੱਖੀ ਗਈ ਹੈ। ਹਾਈਕ ਮੈਸੇਂਜਰ ਨੂੰ ਟੈਲੀਕਾਮ ਬਾਜ਼ਾਰ ਦੀ ਕੰਪਨੀ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਦੇ ਬੇਟੇ ਕੈਵਿਨ ਮਿੱਤਲ ਨੇ ਬਣਾਇਆ ਹੈ। ਸਿਰਫ਼ 3 ਸਾਲ ਤੋਂ ਕੁੱਝ ਜ਼ਿਆਦਾ ਪੁਰਾਣੀ ਕੰਪਨੀ ''ਚ ਸਾਫਟਬੈਂਕ, ਟਾਈਗਰ ਅਤੇ ਭਾਰਤੀ ਵਰਗੇ ਨਿਵੇਸ਼ਕ ਪੈਸੇ ਲਗਾ ਚੁੱਕੇ ਹਨ ਅਤੇ ਹੁਣ ਟੈਨਸੇਂਟ ਹੋਲਡਿੰਗ ਅਤੇ ਫੋਕਸਕਾਨ ਨੇ 175 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਕੈਵਿਨ ਦਾ ਕਹਿਣਾ ਹੈ ਕਿ ਇਨ੍ਹਾਂ ਪੈਸਿਆਂ ਦੀ ਵਰਤੋਂ ਕੰਪਨੀ ਕੰਮ-ਕਾਜ ਨੂੰ ਵਧਾਉਣ ਲਈ ਕਰੇਗੀ।
ਕੈਵਿਨ ਕਹਿੰਦੇ ਹਨ ਕਿ ਹਾਲ ਹੀ ''ਚ ਹੋਣ ਵਾਲੇ ਨਿਵੇਸ਼ ਦੇ ਜ਼ਰੀਏ ਕੰਪਨੀ ਨੂੰ ਨਵੀਂ ਉਚਾਈ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੰਪਨੀ ਦਾ ਦਾਅਵਾ ਹੈ ਕਿ ਅੱਜ ਇਸ ਦੇ ਯੂਜ਼ਰਜ਼ ਦੀ ਗਿਣਤੀ 10 ਕਰੋੜ ਤੱਕ ਪਹੁੰਚ ਚੁੱਕੀ ਹੈ। ਹਰ ਮਹੀਨੇ 40 ਅਰਬ ਮੈਸੇਜਿਜ਼ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜੇ ਜਾਂਦੇ ਹਨ ਅਤੇ ਵਰਤੋਂ ਕਰਨ ਵਾਲਾ ਯੂਜ਼ਰਜ਼ ਹਰ ਮਹੀਨੇ 120 ਮਿੰਟ ਇਸ ਪਲੈਟਫਾਰਮ ''ਤੇ ਗੁਜ਼ਾਰਦਾ ਹੈ। ਕੰਪਨੀ ਹੁਣ ਇਸ ਗਿਣਤੀ ਨੂੰ ਵਧਾਉਣ ਲਈ ਭਵਿੱਖ ਦੀਆਂ ਯੋਜਨਾਵਾਂ ''ਤੇ ਕੰਮ ਕਰ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਅਗਲੇ ਚਾਰ-ਪੰਜ ਸਾਲਾਂ ''ਚ ਇਹ ਆਪਣੀਆਂ ਸਰਵਿਸਿਜ਼ ਦੇ ਜ਼ਰੀਏ ਕਮਾਈ ਕਰਨਾ ਸ਼ੁਰੂ ਕਰ ਦਵੇਗੀ।