Vi ਦੇ ਇਸ ਸਸਤੇ ਪਲਾਨ ’ਚ ਮਿਲੇਗੀ Vi ਮੂਵੀਜ਼ ਐਂਡ ਟੀ.ਵੀ. ਐਪ ਦੀ ਸਬਸਕ੍ਰਿਪਸ਼ਨ

11/08/2021 11:25:17 AM

ਗੈਜੇਟ ਡੈਸਕ– ਜੇਕਰ ਤੁਸੀਂ ਵੋਡਾਫੋਨ-ਆਈਡੀਆ ਯਾਨੀ Vi ਦੇ ਨੈੱਟਵਰਕ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। Vi ਨੇ 149 ਰੁਪਏ ਦਾ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਤੁਹਾਨੂੰ ਐਡੀਸ਼ਨਲ ਫਾਇਦੇ ਵੀ ਮਿਲ ਰਹੇ ਹਨ। ਇਸ ਪਲਾਨ ’ਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ 28 ਦਿਨਾਂ ਦੀ ਮਿਆਦ ਨਾਲ ਮਿਲਦੀ ਹੈ ਅਤੇ ਕੁਲ ਮਿਲਾ ਕੇ 2 ਜੀ.ਬੀ. ਡਾਟਾ ਇਸਤੇਮਾਲ ਕਰਨ ਲਈ ਮਿਲਦਾ ਹੈ। ਇਸ ਪਲਾਨ ’ਚ 300 SMS ਵੀ ਮਿਲਣਗੇ। 

ਖਾਸ ਗੱਲ ਇਹ ਹੈ ਕਿ ਇਸ ਪਲਾਨ ਦੇ ਨਾਲ Vi ਮੂਵੀਜ਼ ਐਂਡ ਟੀ.ਵੀ. ਐਪ ਦੀ ਸਬਸਕ੍ਰਿਪਸ਼ਨ ਮਿਲ ਰਹੀ ਹੈ। ਇਸ ਤੋਂ ਇਲਾਵਾ ਕੰਪਨੀ Vi ਐਪ ਜਾਂ ਵੈੱਬ ਤੋਂ ਰੀਚਾਰਜ ਕਰਨ ’ਤੇ 1 ਜੀ.ਬੀ. ਵਾਧੂ ਡਾਟਾ ਵੀ ਦੇ ਰਹੀ ਹੈ। 


Rakesh

Content Editor

Related News