ਰੂਮ ਹੀਟਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ, ਨਹੀਂ ਪਵੇਗਾ ਪਛਤਾਉਣਾ

Tuesday, Dec 12, 2023 - 03:22 PM (IST)

ਗੈਜੇਟ ਡੈਸਕ- ਦੇਸ਼ 'ਚ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਕਈ ਇਲੈਕਿਆਂ 'ਚ ਠੰਡ ਜ਼ਿਆਦਾ ਵੱਧ ਗਈ ਹੈ ਅਤੇ ਕਈ ਇਲਾਕਿਆਂ 'ਚ ਅਜੇ ਠੰਡ ਨੇ ਦਸਤਕ ਹੀ ਦਿੱਤੀ ਹੈ। ਗਰਮੀ ਦੇ ਵਧਣ ਨਾਲ ਜਿਵੇਂ ਕੂਲਰ ਅਤੇ ਏ.ਸੀ. ਦੀ ਮੰਗ ਵਧਦੀ ਹੈ, ਠੀਕ ਉਸੇ ਤਰ੍ਹਾਂ ਠੰਡ ਦੀ ਸ਼ੁਰੂਆਤ ਦੇ ਨਾਲ ਹੀ ਰੂਮ ਹੀਟਰ ਦੀ ਮੰਗ 'ਚ ਤੇਜੀ ਦੇਖਣ ਨੂੰ ਮਿਲਦੀ ਹੈ। ਜੇਕਰ ਤੁਸੀਂ ਵੀ ਰੂਮ ਹੀਟਰ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਰੂਮ ਹੀਟਰ ਖ਼ਰੀਦਣ ਤੋਂ ਪਹਿਲਾਂ ਵਰਤਨ ਵਾਲੀਆਂ ਸਾਵਧੀਆਂ ਬਾਰੇ ਦੱਸ ਰਹੇ ਹਾਂ। 

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਤੈਅ ਕਰੋ ਬਜਟ

ਸਭ ਤੋਂ ਪਹਿਲਾਂ ਇਹ ਤੈਅ ਕਰੋ ਕਿ ਤੁਸੀਂ ਇਕ ਹੀਟਰ ਲਈ ਕਿੰਨੇ ਪੈਸੇ ਖਰਚਣਾ ਚਾਹੁੰਦੇ ਹੋ ਕਿਉਂਕਿ ਹੀਟਰ 1 ਹਜ਼ਾਰ ਰੁਪਏ ਤੋਂ ਲੈ ਕੇ 10 ਹਜ਼ਾਰ ਰੁਪਏ ਅਤੇ ਇਸਤੋਂ ਵੱਧ ਕੀਮਤ 'ਚ ਵੀ ਆਉਂਦੇ ਹਨ। ਹਾਲਾਂਕਿ, ਬਜਟ ਤੈਅ ਕਰਨ 'ਚ ਤੁਹਾਨੂੰ ਕਈ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਹੋਵੇਗਾ। ਜਿਵੇਂ ਤੁਸੀਂ ਕਿਸ ਕਮਰੇ ਲਈ ਲਈ ਹੀਟਰ ਖ਼ਰੀਦਣ ਵਾਲੇ ਹੋ। ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਇ ਵਿਚ ਕੁਝ ਜ਼ਰੂਰੀ ਫੀਚਰ ਹਨ ਜਾਂ ਨਹੀਂ। ਐਮਰਜੈਂਸੀ ਫੀਚਰ ਹੋਣ ਨਾਲ ਸੰਬੰਧਿਤ ਹਾਦਸਿਆਂ ਤੋਂ ਵੀ ਬਚਣ 'ਚ ਮਦਦ ਮਿਲਦੀ ਹੈ।

ਕਪੈਸਿਟੀ

ਜਦੋਂ ਵੀ ਹੀਟਰ ਖ਼ਰੀਦੋ ਤਾਂ ਉਸਦੀ ਕਪੈਸਿਟੀ ਦਾ ਖਿਆਲ ਰੱਖੋ। 100 ਸਕੇਅਰ ਫੁੱਟ ਦੇ ਕਮਰੇ ਲਈ ਤੁਸੀਂ 750 ਵਾਟ ਤਕ ਦਾ ਹੀਟਰ ਖ਼ਰੀਦ ਸਕਦੇ ਹੋ। 

ਇਹ ਵੀ ਪੜ੍ਹੋ- ਹੁਣ ਆਈਫੋਨ ਵੀ ਨਹੀਂ ਰਹੇ ਸੁਰੱਖਿਅਤ, ਹੈਕਰ ਇੰਝ ਕਰ ਰਹੇ ਸਕਿੰਟਾਂ 'ਚ ਹੈਕ

ਬਿਲਟ ਇਨ ਟਾਈਮਰ

ਹੀਟਰ ਖ਼ਰੀਦਦੇ ਸਮੇਂ ਅਜਿਹੇ ਹੀਟਰ ਦੀ ਚੋਣ ਕਰੋ ਜਿਸ ਵਿਚ ਬਿਲਟ ਇਨ ਟਾਈਮਰ ਹੋਵੇ। ਇਸਦਾ ਫਾਇਦਾ ਇਹ ਹੋਵੇਗਾ ਕਿ ਇਕ ਤੈਅ ਸਮੇਂ ਬਾਅਦ ਹੀਟਰ ਬੰਦ ਹੋ ਜਾਵੇਗਾ। ਇਸ ਨਾਲ ਬਿਜਲੀ ਬਿੱਲ ਦੀ ਬਚਤ ਹੋਵੇਗੀ। 

ਕਮਰੇ ਲਈ ਕਿਹੜਾ ਹੀਟਰ ਰਹੇਗਾ ਸਹੀ

ਇੰਫਰਾਰੈੱਡ ਜਾਂ ਹੈਲੋਜ਼ਨ ਹੀਟਰ ਨੂੰ ਕਮਰੇ 'ਚ ਇਸਤੇਮਾਲ ਕਨਰ ਲਈ ਬੈਸਟ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਖਾਸਤੌਰ 'ਤੇ ਛੋਟੇ ਕਮਰੇ ਲਈ ਡਿਜ਼ਾਈਨ ਕੀਤਾ ਜਾਂਦਾ ਹੈ। ਇਸਦੀ ਕੀਮਤ ਵੀ ਘੱਟ ਹੁੰਦੀ ਹੈ। 

ਵੱਡੀ ਜਗ੍ਹਾ ਲਈ ਫੈਨ ਹੀਟਰ

ਤੁਸੀਂ ਕਿਸੇ ਹਾਲ ਲਈ ਹੀਟਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਫੈਨ ਹੀਟਰ ਲੈਣਾ ਚਾਹੀਦਾ ਹੈ। ਇਹ ਬੱਚਿਆਂ ਦੇ ਲਿਹਾਜ ਨਾਲ ਵੀ ਸੇਫ ਹੁੰਦਾ ਹੈ। ਬੱਚਿਆਂ ਨੂੰ ਇਸ ਤੋਂ ਖਤਰਾ ਨਹੀਂ ਰਹਿੰਦਾ। 

ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 17 ਲੋਨ ਐਪ, ਲੋਕਾਂ ਨੂੰ ਕਰ ਰਹੇ ਸਨ ਬਲੈਕਮੇਲ


Rakesh

Content Editor

Related News