ਬੈਨ ਹੋਏ 59 Apps ਗੂਗਲ ਪਲੇਅ ਤੋਂ ਤੁਰੰਤ ਹਟਾਉਣ ਦੇ ਹੁਕਮ, 48 ਘੰਟਿਆਂ ''ਚ ਮੰਗਿਆ ਜਵਾਬ

06/30/2020 2:45:56 PM

ਗੈਜੇਟ ਡੈਸਕ : ਭਾਰਤ ਤੇ ਚੀਨ ਵਿਚਾਲੇ ਸੀਮਾ ਵਿਵਾਦ ਦਾ ਅਸਰ ਹੁਣ ਦੋਵੇਂ ਦੇਸ਼ਾਂ ਦੇ ਸਬੰਧ 'ਪੈਣ ਲੱਗਾ ਹੈ। ਭਾਰਤ ਸਰਕਾਰ ਨੇ ਸੋਮਵਾਰ ਨੰ ਦੇਸ਼ ਵਿਚ ਕੰਮ ਕਰ ਰਹੀ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ। ਹੁਣ ਇਨ੍ਹਾਂ ਕੰਪਨੀਆਂ ਨੂੰ 48 ਘੰਟੇ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿਚ ਉਹ ਆਪਣੇ ਵੱਲੋਂ ਸਫਾਈ ਪੇਸ਼ ਕਰ ਸਕਦੀਆਂਹਨ। ਸਰਕਾਰ ਵੱਲੋਂ ਗਠਿਤ ਕਮੇਟੀ ਸਾਰੀਆਂ ਸਾਰੀਆਂ ਕਮੇਟੀਆਂ ਦੀ ਗੱਲ ਸੁਣੇਗੀ।

ਸੂਤਰਾਂ ਦੀ ਮੰਨੀਏ ਤਾਂ ਸਰਕਾਰ ਵੱਲੋਂ ਇਕ ਕਮੇਟੀ ਬਣਾਈ ਗਈ ਹੈ, ਜਿਸ ਵਿਚ ਆਈ. ਟੀ., ਗ੍ਰਹਿ ਮੰਤਰਾਲਾ, ਸੂਚਨਾ ਮੰਤਰਾਲਾ ਤੇ ਕਨੂੰਨ ਮੰਤਰਾਲਾ ਦੇ ਅਧਿਕਾਰੀ ਸ਼ਾਮਲ ਹੋਣਗੇ। ਇਸ ਵਿਚ ਡਾਟਾ ਚੋਰੀ ਨੂੰ ਲੈ ਕੇ ਕੰਪਨੀਆਂ ਨਾਲ ਸਵਾਲ ਜਵਾਬ ਹੋਣਗੇ। ਸਰਕਾਰ ਵੱਲੋਂ ਗੂਗਲ ਪਲੇਅ ਸਟੋਰ ਨੂੰ ਇਨ੍ਹਾਂ ਐਪਸ ਨੂੰ ਆਪਣੇ ਦੇਸ਼ ਵਿਚੋਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਾਵ ਹੁਣ ਇਹ ਸਾਰੀਆਂ ਐਪਸ ਇਸ ਪਲੇਟਫਾਰਮ 'ਤੇ ਨਹੀਂ ਮਿਲ ਸਕਣਗੀਆਂ ਤੇ ਕੋਈ ਨਵਾਂ ਯੂਜ਼ਰ ਇਸ ਨੂੰ ਡਾਊਨਲੋਡ ਵੀ ਨਹੀਂ ਕਰ ਸਕੇਗਾ। ਇਨ੍ਹਾਂ 2 ਕੰਪਨੀਆਂ ਤੋਂ ਇਲਾਵਾ ਸਰਕਾਰ ਨੇ ਇੰਟਰਨੈਟ ਸਰਵਿਸ ਪ੍ਰੋਵਾਈਡਰਜ਼ ਨੂੰ ਵੀ ਇਨ੍ਹਾਂ ਐਪਸ ਨੂੰ ਬੈਨ ਕਰਨ ਲਈ ਕਿਹਾ ਹੈ।

PunjabKesari

ਸਰਕਾਰ ਦੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਆਖਰੀ ਸੂਚੀ ਨਹੀਂ ਹੈ। ਸਰਕਾਰ ਵੱਲੋਂ ਕੁਝ ਹੋਰ ਐਪਸ ਦਾ ਨਾਂ ਵੀ ਜੋੜਿਆ ਜਾ ਸਕਦਾ ਹੈ। ਭਾਵ ਸੁਰੱਖਿਆ ਦੇ ਲਿਹਾਜ ਨਾਲ ਜਿਹੜੀਆਂ ਐਪਸ ਖਤਰਾ ਹੋਣਗੀਆਂ, ਉਨ੍ਹਾਂ ਨੂੰ ਬੈਨ ਕੀਤਾ ਜਾ ਸਕਦਾ ਹੈ।

PunjabKesari

ਦੱਸ ਦਈਏ ਕਿ ਸੋਮਵਾਰ ਦੇਰ ਸ਼ਾਮ ਨੂੰ ਹੀ ਸਰਕਾਰ ਨੇ ਟਿਕ-ਟਾਕ, ਵੀਚੈਟ ਸਣੇ ਕੁਲ 59 ਚੀਨੀ ਮੋਬਾਈਲ ਐਪਸ ਨੂੰ ਦੇਸ਼ ਵਿਚ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਤ 12 ਵਜੇ ਦੇ ਬਾਅਦ ਹੀ ਗੂਗਲ ਪਲੇਅ ਸਟੋਰ ਤੋਂ ਇਹ ਐਪ ਹਟਾ ਦਿੱਤੀ ਗਈ। ਹੁਣ ਮੰਗਲਵਾਰ ਨੂੰ ਟਿਕ-ਟਾਕ ਇੰਡੀਆ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਆਖਰੀ ਆਦੇਸ਼ ਨਹੀਂ ਹੈ ਤੇ ਸਰਕਾਰ ਨੇ ਉਨ੍ਹਾਂ ਨੂੰ ਸਫਾਈ ਦੇਣ ਲਈ ਬੁਲਾਇਆ ਹੈ।


Ranjit

Content Editor

Related News