ਸਾਹਮਣੇ ਆਈ ਅਸੂਸ ZenFone 5 ਸਮਾਰਟਫੋਨ ਦੀ ਇਮੇਜ਼

Monday, Feb 19, 2018 - 01:11 PM (IST)

ਜਲੰਧਰ- ਅਸੂਸ ਵੱਲੋਂ ਹੀ ਪਹਿਲਾ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਉਹ 27 ਫਰਵਰੀ ਨੂੰ Mobile World Congress 2018 'ਚ ਆਪਣਾ ਅਗਲਾ ਐਂਡ੍ਰਾਇਡ ਸਮਾਰਟਫੋਨ ਪ੍ਰਦਰਸ਼ਿਤ ਕਰੇਗਾ। ਇਸ ਈਵੈਂਟ 'ਚ ਕੰਪਨੀ ਦੋ ਡਿਵਾਈਸ ਪੇਸ਼ ਕਰ ਸਕਦੀ ਹੈ ਜਿਸ 'ਚ ZenFone 5 ਅਤੇ ZenFone 5 Lite ਸ਼ਾਮਿਲ ਹਨ, ਜਿਸ 'ਚ ਇਸ ਦੇ ਕੁਝ ਫੀਚਰਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਟਵਿੱਟਰ 'ਤੇ Bernardo Go da Silva ਵੱਲੋਂ ਇਕ ਇਮੇਜ਼ ਸ਼ੇਅਰ ਕੀਤੀ ਗਈ ਹੈ, ਜਿਸ ਦੇ ਨਾਲ ਅਸੂਸ ਜ਼ੈੱਨਫੋਨ 5 ਲਿਖਿਆ ਹੋਇਆ ਹੈ। ਇਸ ਲਾਈਵ ਇਮੇਜ਼ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਜ਼ੈੱਨਫੋਨ 5 'ਚ iPhone X 'ਚ ਵਰਤੋਂ ਕੀਤੇ ਗਏ ਮਸ਼ਹੂਰ ਫੀਚਰ notch ਦਾ ਇਸਤੇਮਾਲ ਕਰੇਗੀ। ਅਸੂਸ ਦੇ ਆਉਣ ਵਾਲੇ ਫੋਨ 'ਚ ਯੂਜ਼ਰਸ ਨੂੰ ਇਸ ਵਾਰ ਬਦਲਿਆ ਹੋਇਆ ਡਿਜ਼ਾਈਨ ਦੇਖਣ ਨੂੰ ਮਿਲੇਗਾ। 

ਅਸੂਸ ZenFone 5 ਦੇ ਬਾਰੇ 'ਚ ਇਸ ਤੋਂ ਪਹਿਲਾਂ ਵੀ ਕਈ ਲੀਕ ਖਬਰਾਂ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆ ਹਨ। ਪਿਛਲੇ ਦਿਨੀਂ ਇਸ ਸਮਾਰਟਫੋਨ ਦਾ ਇਕ ਰੇਂਡਰ ਸਾਹਮਣੇ ਆਇਆ ਸੀ, ਜਿਸ ਦੇ ਮੁਤਾਬਕ ਇਸ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜੋ ਕਿ ਵਰਟੀਕਲੀ ਹੈ। ਇਸ ਨਾਲ ਹੀ ਸਮਾਰਟਫੋਨ 18:9 ਡਿਸਪਲੇਅ ਨਾਲ ਪੇਸ਼ ਕੀਤਾ ਜਾ ਸਕਦਾ ਹੈਸ਼ ਫੋਨ ਦੇ ਟਾਪ ਅਤੇ ਬਾਟਮ 'ਤੇ ਥਿੰਕ ਬੇਜ਼ਲ ਦਿਖਾਈ ਦਿੱਤਾ ਸੀ, ਜਿਸ ਦਾ ਮਤਲਬ ਇਹ ਹੋਇਆ ਹੈ ਕਿ ਇਕ ਇਕ ਬੇਜ਼ਲ-ਲੈਸ ਫੋਨ ਹੈ।

ਹੋਰ ਲੀਕ ਖਬਰਾਂ ਮੁਤਾਬਕ ਇਸ ਸਮਾਰਟਫੋਨ 'ਚ ਮਿਡ-ਰੇਂਜ ਕੁਆਲਕਾਮ ਸਨੈਪਡ੍ਰੈਗਨ 430 ਔਕਟਾ-ਕੋਰ SoC ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਨਾਲ ਹੀ ਫੋਨ ਨੂੰ 3 ਜੀ. ਬੀ. ਰੈਮ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਵੱਡੀ ਡਿਸਪਲੇਅ ਨਾਲ ਫੋਨ 'ਚ ਉੱਚ ਬੈਟਰੀ ਪੈਕ ਦਿੱਤੇ ਜਾਣ ਦੀ ਸੰਭਾਵਨਾ ਹੈ। ਸਮਾਰਟਫੋਨ 'ਚ ਟਾਈਪ-C ਪਰੋਟ ਦੇ ਬਦਲੇ ਮਾਈਕ੍ਰੋ USB ਪੋਰਟ ਦਿੱਤਾ ਜਾ ਸਕਦਾ ਹੈ। ਇਸ ਨਾਲ ਹੀ ਫੋਨ 'ਚ ਰਿਅਰ -ਮਾਊਟਡ ਫਿੰਗਰਪ੍ਰਿੰਟ ਸੈਂਸਰ ਵੀ ਹੋਵੇਗਾ। 


Related News