ਜਾਣੋ ਕਿਸ ਸਮੇਂ ਮਿਲ ਸਕਦੀ ਹੈ ਜਿਓ ''ਚ ਫਾਸਟ 4ਜੀ ਸਪੀਡ
Sunday, Nov 13, 2016 - 12:12 PM (IST)
ਜਲੰਧਰ- ਰਿਲਾਇੰਸ ਜਿਓ ਨੇ ਟੈਲੀਕਾਮ ਇੰਡਸਟਰੀ ''ਚ 4ਜੀ ਨੈੱਟਵਰਕ ਦੇ ਨਾਲ ਧਮਾਕੇਦਾਰ ਐਂਟਰੀ ਕੀਤੀ ਹੈ ਪਰ ਯੂਜ਼ਰਸ ਨੂੰ ਸਪੀਡ ਦੇ ਮਾਮਲੇ ''ਚ ਨਿਰਾਸ਼ਾ ਹੱਥ ਲੱਗੀ ਹੈ। ਜਦੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰ ਅਜਿਹਾ ਕਿਹੜਾ ਸਮਾਂ ਹੈ ਜਦੋਂ ਜਿਓ ਦੀ ਸਪੀਡ ਸਭ ਤੋਂ ਤੇਜ਼ ਹੁੰਦੀ ਹੈ ਤਾਂ ਯੂਜ਼ਰਸ ਨੇ ਸਵੇਰੇ 6 ਵਜੇ ਤੋਂ 9 ਵਜੇ ਦਾ ਸਮਾਂ ਦੱਸਿਆ। ਇਸ ਸਮੇਂ ਜਿਓ ਦੀ 4ਜੀ ਸਪੀਡ ਇੰਨੀ ਤੇਜ਼ ਹੁੰਦੀ ਹੈ ਕਿ ਪਲਕ ਝਪਕਦੇ ਹੀ ਡਾਊਨਲੋਡਿੰਗ ਕੀਤੀ ਜਾ ਸਕਦੀ ਹੈ।
ਇਸ ਸਮੇਂ ਲੋਕ ਸਵੇਰੇ ਉੱਠਦੇ ਹੀ ਦਫਤਰ, ਸਕੂਲ-ਕਾਲਜ ਜਾਮ ਲਈ ਤਿਆਰ ਹੁੰਦੇ ਹਨ ਅਤੇ ਔਰਤਾਂ ਰਸੋਈ ''ਚ ਰਹਿੰਦੀਆਂ ਹਨ। ਮਤਲਬ ਇਸ ਸਮੇਂ ਜੇਕਰ ਤੁਸੀਂ ਕੁਝ ਡਾਊਨਲੋਡ ਕਰ ਰਹੇ ਹੋ ਤਾਂ ਤੁਹਾਡੇ ਲਈ 4ਜੀ ਸਪੀਡ ਦਾ ਇਹ ਸ਼ਾਨਦਾਰ ਅਨੁਭਵ ਹੋਵੇਗਾ। ਮੂਵੀ ਡਾਊਨਲੋਡ ਕਰਨ ਲਈ ਵੀ ਇਸ ਸਮੇਂ ਨੂੰ ਸਭ ਤੋਂ ਚੰਗਾ ਕਿਹਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਸਵੇਰੇ 6 ਵਜੇ ਤੋਂ 9 ਵਜੇ ਤਕ 168kbps ਜਾਂ ਇਸ ਤੋਂ ਵੀ ਜ਼ਿਆਦਾ ਦੀ ਸਪੀਡ ਮਿਲ ਰਹੀ ਹੈ। ਇਸ ਸਪੀਡ ਨਾਲ 1ਜੀ.ਬੀ. ਦੀ ਮੂਵੀ ਲਗਭਗ 20 ਤੋਂ 25 ਮਿੰਟਾਂ ''ਚ ਡਾਊਨਲੋਡ ਹੋ ਜਾਂਦੀ ਹੈ।
