ਤੁਸੀਂ ਵੀ ਇਸ ਬ੍ਰਾਊਜ਼ਰ ਦਾ ਕਰਦੇ ਹੋ ਇਸਤੇਮਾਲ ਤਾਂ ਹੋ ਜਾਓ ਸਾਵਧਾਨ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

03/23/2024 6:02:12 PM

ਗੈਜੇਟ ਡੈਸਕ- ਫਾਇਰਫਾਕਸ ਬ੍ਰਾਊਜ਼ਰ ਮੋਬਾਈਲ ਲਈ ਇੰਨਾ ਮਸ਼ਹੂਰ ਨਹੀਂ ਹੈ ਪਰ ਲੋਕ ਇਸਨੂੰ ਡੈਸਕਟਾਪ 'ਤੇ ਬਹੁਤ ਜ਼ਿਆਦਾ ਵਰਤਦੇ ਹਨ। ਫਾਇਰਫਾਕਸ ਵੀ ਗੂਗਲ ਕ੍ਰੋਮ ਵਰਗਾ ਬ੍ਰਾਊਜ਼ਰ ਹੈ, ਜਿਸ ਬਾਰੇ ਕੰਪਨੀ ਸਭ ਤੋਂ ਵਧੀਆ ਪ੍ਰਾਈਵੇਸੀ ਅਤੇ ਸੁਰੱਖਿਆ ਹੋਣ ਦਾ ਦਾਅਵਾ ਕਰਦੀ ਹੈ ਪਰ ਇਸ ਵਾਰ ਸਰਕਾਰੀ ਏਜੰਸੀ ਨੇ ਫਾਇਰਫਾਕਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। 

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਫਾਇਰਫਾਕਸ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ ਕੀਤੀ ਹੈ। CERT ਨੇ ਕਿਹਾ ਹੈ ਕਿ ਫਾਇਰਫਾਕਸ ਬ੍ਰਾਊਜ਼ਰ 'ਚ ਕਈ ਖਾਮੀਆਂ ਹਨ, ਜਿਸ ਦਾ ਫਾਇਦਾ ਉਠਾ ਕੇ ਹੈਕਰ ਤੁਹਾਡੇ ਬ੍ਰਾਊਜ਼ਰ ਨੂੰ ਰਿਮੋਟਲੀ ਕੰਟਰੋਲ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਬ੍ਰਾਊਜ਼ਰ ਦੀ ਸੁਰੱਖਿਆ ਨੂੰ ਵੀ ਬਾਈਪਾਸ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਇਹ ਖਾਮੀਆਂ ਫਾਇਰਫਾਕਸ ਵਰਜ਼ਨ 124 ਅਤੇ ਇਸ ਤੋਂ ਪਹਿਲਾਂ ਅਤੇ ਫਾਇਰਫਾਕਸ ਈ.ਐੱਸ.ਆਰ. ਵਰਜ਼ਨ 115.9 ਅਤੇ ਇਸ ਤੋਂ ਪਹਿਲਾਂ ਦੇ ਵਰਜ਼ਨ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਮੋਜ਼ੀਲਾ ਥੰਡਰਬਰਡ ਵਰਜ਼ਨ 115.9 'ਚ ਵੀ ਇਕ ਖਰਾਬੀ ਹੈ।

CERT-In ਦੇ ਅਨੁਸਾਰ, ਫਾਇਰਫਾਕਸ ਵਿੱਚ ਇਹ ਖਾਮੀਆਂ ਵਿੰਡੋਜ਼ ਐਰਰ ਰਿਪੋਰਟਾਂ ਕਾਰਨ ਹਨ। ਉਨ੍ਹਾਂ ਦੀ ਮਦਦ ਨਾਲ ਸਾਰੇ ਫਾਇਰਫਾਕਸ ਉਤਪਾਦਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਨ੍ਹਾਂ ਖਾਮੀਆਂ ਦੀ ਮਦਦ ਨਾਲਕਿਸੇ ਉਪਭੋਗਤਾ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ ਅਤੇ ਕਿਸੇ ਹੋਰ ਨੁਕਸਾਨਦੇਹ ਸਾਈਟ ਤੇ ਰੀ-ਡਾਇਰੈਕਟ ਕੀਤਾ ਜਾ ਸਕਦਾ ਹੈ।

ਇਨ੍ਹਾਂ ਖਾਮੀਆਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਣੇ ਫਾਇਰਫਾਕਸ ਬ੍ਰਾਊਜ਼ਰ ਨੂੰ ਅਪਡੇਟ ਕਰੋ। ਇਸ ਤੋਂ ਇਲਾਵਾ ਆਪਣੇ ਸਿਸਟਮ 'ਚ ਐਂਟੀ ਮਾਲਵੇਅਰ ਵੀ ਰੱਖੋ। ਕਿਸੇ ਵੀ ਸ਼ੱਕੀ ਲਿੰਕ ਜਾਂ ਵੈੱਬਸਾਈਟ 'ਤੇ ਨਾ ਜਾਓ ਅਤੇ ਆਪਣੇ ਬੈਂਕ ਖਾਤੇ ਨਾਲ ਸਬੰਧਤ ਜਾਣਕਾਰੀ ਸਾਂਝੀ ਨਾ ਕਰੋ।


Rakesh

Content Editor

Related News