Idea-Vodafone ਦੇ ਮਰਜ ਦਾ ਐਲਾਨ, ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ

Monday, Mar 20, 2017 - 11:45 AM (IST)

ਜਲੰਧਰ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਵੋਡਾਫੋਨ ਨੇ ਅਦਿੱਤਿਆ ਬਿਡਲਾ ਗਰੁੱਪ ਦੀ ਕੰਪਨੀ ਆਈਡੀਆ ਸੈਲੂਲਰ ਦੇ ਨਾਲ ਮਰਜ ਦੀ ਪੁਸ਼ਟੀ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਆਈਡੀਆ ਬੋਰਡ ਨੇ ਮਰਜ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਰਜ ਤੋਂ ਬਾਅਦ ਇਹ ਕੰਪਨੀ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣ ਜਾਵੇਗੀ। ਫਿਲਹਾਲ ਭਾਰਤੀ ਏਅਰਟੈੱਲ 28 ਕਰੋੜ ਗਾਹਕਾਂ ਦੇ ਨਾਲ ਪਹਿਲੇ ਨੰਬਰ ''ਤੇ ਹੈ। 
 
ਬਣੇਗੀ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ
ਬੀ.ਐੱਸ.ਸੀ. ''ਚ ਕੀਤੀ ਗਈ ਇਕ ਫਾਇਲਿੰਗ ''ਚ ਕੰਪਨੀ ਨੇ ਦੱਸਿਆ ਕਿ ਇਸ ਮਰਜ ਤੋਂ ਬਾਅਦ ਸੰਯੁਕਤ ਇਕਾਈ ''ਚ ਇਸ ਦੇ ਕੋਲ 45 ਫੀਸਦੀ ਸ਼ੇਅਰ ਹੋਣਗੇ। ਇਸ ਮਰਜ ਤੋਂ ਬਾਅਦ ਇਹ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਦੇ ਤੌਰ ''ਤੇ ਸਾਹਮਣੇ ਆਏਗੀ। ਰੈਵੇਨਿਊ ''ਚ ਇਸ ਦੀ ਹਿੱਸੇਦਾਰੀ ਕਰੀਬ 40 ਫੀਸਦੀ ਹੋਵੇਗੀ ਅਤੇ 38 ਕਰੋੜ ਤੋਂ ਜ਼ਿਆਦਾ ਇਸ ਦੇ ਗਾਹਕ ਹੋਣਗੇ। 
 
ਏਅਰਟੈੱਲ-ਜਿਓ ਨੂੰ ਮਿਲੇਗੀ ਟੱਕਰ
ਦੱਸ ਦਈਏ ਕਿ ਵਾਇਰਲੈੱਸ ਸਬਸਕ੍ਰਾਈਬਰ ਦੇ ਆਧਾਰ ''ਤੇ ਵੋਡਾਫੋਨ ਦੂਜੇ ਅਤੇ ਆਈਡੀਆ ਤੀਜੇ ਨੰਬਰ ''ਤੇ ਹੈ। ਇਹ ਮਰਜ ਏਅਰਟੈੱਲ ਅਤੇ ਰਿਲਾਇੰਸ ਜਿਓ ਨੂੰ ਪਿੱਛੇ ਛੱਡਣ ''ਚ ਸਮਰਥ ਹੈ। ਡੀਲ ਮੁਤਾਬਕ ਆਈਡੀਆ ਕੋਲ ਸਾਂਝੇ ਉਪਕ੍ਰਮ ਦੇ ਚੈਅਰਮੈਨ ਦੀ ਨਿਯੁਕਤੀ ਦੇ ਪੂਰੇ ਅਧਿਕਾਰ ਹੋਣਗੇ, ਉਥੇ ਹੀ ਦੋਵੇਂ ਕੰਪਨੀਆਂ ਮਿਲ ਕੇ ਹੀ ਚੀਫ ਐਗਜ਼ੀਕਿਊਟਿਵ ਅਫਸਰ ਅਤੇ ਚੀਫ ਆਪਰੇਟਿੰਗ ਅਫਸਰ ਦੀ ਨਿਯੁਕਤੀ ਕਰ ਸਕਣਗੀਆਂ। ਵੋਡਾਫੋਨ ਆਪਣੇ ਵੱਲੋਂ 3 ਡਾਇਰੈਕਟਰਸ ਨਿਯੁਕਤ ਕਰ ਸਕੇਗੀ।
 
2018 ''ਚ ਹੋਵੇਗਾ ਮਰਜ
ਆਈਡੀਆ ਅਤੇ ਵੋਡਾਫੋਨ ਦਾ ਮਰਜ 2018 ''ਚ ਪੂਰਾ ਹੋਵੇਗਾ। ਇਸ ਮਰਜ ਲਈ ਆਈਡੀਆ ਸੈਲੂਲਰ ਦਾ ਮੁਲਾਂਕਣ ਕਰੀਬ 72,200 ਕਰੋੜ ਰੁਪਏ ਹੈ, ਜਦੋਂਕਿ ਵੋਡਾਫੋਨ ਦਾ ਮੁਲਾਂਕਣ ਕਰੀਬ 82,800 ਕਰੋੜ ਹੈ। 

Related News