999 ਕੀਮਤ ਨਾਲ ਕ੍ਰਿਸਮਸ ਸੇਲ ''ਚ ਉਪਲੱਬਧ ਹੋਵੇਗਾ Mi VR Play ਹੈੱਡਸੈੱਟ

Wednesday, Dec 21, 2016 - 02:50 PM (IST)

ਜਲੰਧਰ- ਚਾਈਨਾਂ ਦੀ ਮਲਟੀਨੈਸ਼ਨ ਕੰਪਨੀ ਸ਼ਾਓਮੀ ਦੀ ਆਫੀਸ਼ਿਅਲ ਸਾਇਟ ''ਤੇ ਅੱਜ ਮੀ ਕ੍ਰਿਸਮਸ ਸੇਲ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸੇਲ ''ਚ ਕੰਪਨੀ ਦੁਆਰਾ ਕਈ ਸਮਾਰਟਫੋਨ ''ਤੇ ਸ਼ਾਨਦਾਰ ਡਿਸਕਾਊਂਟ ਉਪਲੱਬਧ ਹੋਵੇਗਾ। ਉਥੇ ਹੀ ਮੀ ਕ੍ਰਿਸਮਸ ਸੇਲ ''ਚ ਪਹਿਲੀ ਵਾਰ ਮੀ ਵੀ. ਆਰ ਪਲੇ ੈਹੈੱਡਸੈੱਟ ਸੇਲ ਲਈ ਉਪਲੱਬਧ ਹੋਵੇਗਾ। ਜਿਸ ਦੀ ਕੀਮਤ 999 ਰੁਪਏ ਹੈ। ਮੀ ਵੀ. ਆਰ ਪਲੇ ਕੰਪਨੀ ਦੀ ਆਫੀਸ਼ਿਅਲ ਵੈੱਬਸਾਈਟ ਮੀ ਡਾਟ ਕਾਮ ''ਤੇ ਸੇਲ ਲਈ ਆਵੇਗਾ। ਮੀ ਵੀ. ਆਰ ਪਲੇ ਨੂੰ ਇਸ ਸਾਲ ਚਾਇਨਾ ''ਚ ਲਾਂਚ ਕੀਤਾ ਗਿਆ ਜਿਸ ਤੋਂ ਬਾਅਦ ਇਸ ਨੂੰ 12 ਦਸੰਬਰ ਨੂੰ ਭਾਰਤ ''ਚ ਲਾਂਚ ਕੀਤਾ ਗਿਆ ਅਤੇ ਅੱਜ ਇਹ ਪਹਿਲੀ ਵਾਰ mi.com/in ''ਤੇ ਸੇਲ ਲਈ ਉਪਲੱਬਧ ਹੋਵੇਗਾ। 

 

ਮੀ. ਵੀ. ਆਰ ਪਲੇ ਹੈੱਡਸੈੱਟ ''ਚ ਇਕ ''ਟੂ-ਉਹ ਜ਼ਿਪਰ ਡਿਜ਼ਾਇਨ'' ਹੈ, ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸਦੇ ਰਾਹੀਂ ਹੈੱਡਸੈੱਟ ਨੂੰ ਸਮਾਰਟਫੋਨ ਨਾਲ ਕੁਨੈੱਕਟ ਕਰਨਾ ਅਤੇ ਵੱਖ ਕਰਨਾ ਆਸਾਨ ਹੋ ਜਾਂਦਾ ਹੈ। ਇਹ ਹੈੱਡਸੈੱਟ ਗੂਗਲ ਕਾਰਡ-ਬੋਰਡ ਸਪੋਰਟ ਕਰਦਾ ਹੈ। ਇਸ ਤੂਂਯੂਜ਼ਰ ਯੂਟਿਊਬ ਵੀਡੀਓ ਨੂੰ 360 ਡਿਗਰੀ ਅਤੇ ਮੀ ਲਾਇਵ ਵੀ. ਆਰ ਲਾਇਵ ਸਟ੍ਰੀਮ ''ਤੇ ਵੇਖ ਸਕਦੇ ਹੋ। ਇਹ ਹੈੱਡਸੈੱਟ ਗੂਗਲ ਕਾਰਡ ਬੋਰਡ ਕੈਮਰਾ ਐਪ ਵੀ ਸਪੋਰਟ ਕਰਦਾ ਹੈ ਜਿਸ ਰਾਹੀਂ ੇ ਯੂਜ਼ਰ ਵੀ. ਆਰ ਫੋਟੋਜ਼ ਕਲਿਕ ਕਰ ਸਕਦੇ ਹਨ। ਮੀ ਵੀ. ਆਰ ਹੈੱਡਸੈੱਟ ''ਚ ਯੂਜ਼ਰ 4.7-ਇੰਚ ਤੋਂ ਲੈ ਕੇ 5.7-ਇੰਚ ਤੱਕ ਦੇ ਫੋਨ ਨੂੰ ਲਗਾ ਕੇ ਇਸਤੇਮਾਲ ਕਰ ਸਕਦੇ ਹਨ।  ਇਸ ਹੈੱਡਸੈੱਟ ''ਚ ਐਂਟੀ-ਗਲੇਅਰ ਲੈਂਨਜ਼ ਦਾ ਵੀ ਇਸਤੇਮਾਲ ਕੀਤਾ ਗਿਆ ਹੈ।


Related News