Hyundai ਜਲਦ ਬਾਜ਼ਾਰ ਵਿਚ ਉਤਾਰੇਗੀ i20N, ਕੰਪਨੀ ਨੇ ਜਾਰੀ ਕੀਤੀ ਟੀਜ਼ਰ ਵੀਡੀਓ

5/9/2020 4:34:27 PM

ਗੈਜੇਟ ਡੈਸਕ : Hyundai ਜਲਦ ਬਾਜ਼ਾਰ ਵਿਚ ਆਪਣੀ ਹਾਈ ਪਰਫਾਰਮੈਂਸ ਕਾਰ i20N ਨੂੰ ਉਤਾਰੇਗੀ। ਇਸ ਕਾਰ ਦੀ ਕੰਪਨੀ ਨੇ ਟੀਜ਼ਰ ਵੀਡੀਓ ਜਾਰੀ ਕਰ ਦਿੱਤੀ ਹੈ ਜਿਸ ਨੂੰ ਦੇਖਣ ਤੋਂ ਪਤਾ ਚਲਦਾ ਹੈ ਕਿ ਕਿ ਇਹ ਕਾਰ i20 ਦਾ ਹੁਣ ਤਕ ਦਾ ਸਭ ਤੋਂ ਪਾਵਰਫੁਲ ਮਾਡਲ ਹੋਵੇਗੀ। ਵੀਡੀਓ ਵਿਚ ਇਸ ਨੂੰ ਸਵੀਡਨ ਦੀ ਬਰਫ ਭਰੀ ਪਹਾੜੀਆਂ ਵਿਚ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਦਿਖਾਇਆ ਗਿਆ ਹੈ। ਇਸ ਕਾਰ ਨੂੰ ਹੁੰਡਈ ਦੇ ਡਬਲਯੂ. ਆਰ.  ਸੀ. ਡ੍ਰਾਈਵਰ ਤੇਰੀ ਨਿਵਿਲ ਚਲਾ ਰਹੇ ਹਨ। 

PunjabKesari

ਨਵਾਂ ਡਿਜ਼ਾਈਨ
ਵੀਡੀਓ ਵਿਚ ਕਾਰ ਦੇ ਡਿਜ਼ਾਈਨ ਨੂੰ ਢਕਿਆ ਗਿਆ ਹੈ ਪਰ ਇਸ ਦਾ ਡਿਜ਼ਾਈਨ ਕਾਫੀ ਹਦ ਤਕ ਸਟੈਂਡਰਡ ਮਾਡਲ ਵਰਗਾ ਹੀ ਹੋ ਸਕਦਾ ਹੈ ਪਰ ਇਸ ਵਿਚ ਕਈ ਬਦਲਾਅ ਦੇਖਣ ਨੂੰ ਮਿਲਣਗੇ। ਇਹ ਕਾਰ ਬੇਹੱਦ ਸਪੋਰਟੀ ਅਤੇ ਅਗ੍ਰੈਸਿਵ ਹੋਵੇਗੀ।

ਕਾਰ ਵਿਚ ਕੀਤੇ ਗਏ ਕੁਝ ਅਹਿਮ ਬਦਲਾਅ
Hyundai i20N ਵਿਚ ਅਪਡੇਟਡ ਗ੍ਰਿਲ, ਵੱਡੇ ਏਅਰ ਇਨਟੇਕ ਅਤੇ ਨਵਾਂ ਬੰਪਰ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਇਸ ਵਿਚ ਵੱਡੇ ਵ੍ਹੀਲ ਦੇ ਨਾਲ ਚੌੜੇ ਟਾਇਰ, ਸਾਹਮਣ ਤੇ ਪਿੱਛੇ ਵੱਡੇ ਸਾਈਜ਼ ਦੀ ਡਿਸਕ ਬ੍ਰੇਕ ਦੀ ਵਰਤੋਂ ਕੀਤੀ ਗਈ ਹੈ। ਉੱਥੇ ਹੀ ਇਸ ਦੇ ਬ੍ਰੇਕ ਕੈਲੀਪਰਸ ਨੂੰ ਲਾਲ ਰੰਗ ਵਿਚ ਰੱਖਿਆ ਗਿਆ ਹੈ। 

ਹਾਲਾਂਕਿ ਇਸ ਦੇ ਪ੍ਰੋਡਕਸ਼ਨ ਮਾਡਲ ਵਿਚ ਇਹ ਸਭ ਹੋਵੇਗਾ ਅਜਿਹਾ ਅਜੇ ਤਕ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਪ੍ਰੋਡਕਸ਼ਨ ਤਕ ਕਾਰ ਵਿਚ ਕਈ ਬਦਲਾਅ ਕੰਪਨੀ ਕਰ ਸਕਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Content Editor Ranjit