ਹੁੰਡਈ ਲਾਂਚ ਕਰਨ ਵਾਲੀ ਹੈ ਦਮਦਾਰ ਮਿੰਨੀ SUV, ਬਜਟ ''ਚ ਹੋਵੇਗੀ ਫਿਟ
Tuesday, Jun 01, 2021 - 01:05 PM (IST)
ਨਵੀਂ ਦਿੱਲੀ- ਦੱਖਣੀ ਕੋਰੀਆ ਦੀ ਦਿੱਗਜ ਕਾਰ ਨਿਰਮਾਤਾ ਹੁੰਡਈ ਬੀਤੇ ਕੁਝ ਸਮੇਂ ਤੋਂ ਐੱਸ. ਯੂ. ਵੀ. ਹਿੱਸੇ ਵਿਚ ਭਾਰੀ ਨਿਵੇਸ਼ ਕਰ ਰਹੀ ਹੈ। ਇਸ ਜ਼ਰੀਏ ਕੰਪਨੀ ਦੀ ਕੋਸ਼ਿਸ਼ ਐੱਸ. ਯੂ. ਵੀ. ਹਿੱਸੇ ਵਿਚ ਆਪਣਾ ਦਬਦਬਾ ਕਾਇਮ ਕਰਨ ਦੀ ਹੈ। ਇਸ ਲਈ ਹੁਣ ਕੰਪਨੀ ਇਕ ਛੋਟੀ ਐੱਸ. ਯੂ. ਵੀ. ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੀ ਕੀਮਤ ਤੁਹਾਡੇ ਬਜਟ ਵਿਚ ਹੋ ਸਕਦੀ ਹੈ।
ਇਸ ਕਾਰ ਦਾ ਨਾਮ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਇਸ ਨੂੰ ਹੁੰਡਈ AX1 ਕੋਡਨੇਮ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਕੰਪਨੀ ਨੇ ਇਸ ਕਾਰ ਦਾ ਟੀਜ਼ਰ ਜਾਰੀ ਕੀਤਾ ਸੀ।
ਇਸ ਟੀਜ਼ਰ ਵਿਚ ਕਾਰ ਦਾ ਹੈੱਡਲੈਂਪ ਅਤੇ ਟੇਲਲੈਂਪ ਦਿਖਾਈ ਦਿੱਤੇ ਸਨ। ਹੁਣ ਇਸ ਕਾਰ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਕਾਰ ਦਾ ਲਗਭਗ ਪ੍ਰਾਡਕਸ਼ਨ ਰੈਡੀ ਮਾਡਲ ਦਿਖਾਈ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਮਿੰਨੀ ਐੱਸ. ਯੂ. ਵੀ. ਬ੍ਰਾਂਡ ਦੇ ਸਿਗਨੇਚਰ ਐੱਸ. ਯੂ. ਵੀ. ਡਿਜ਼ਾਈਨ ਦੇ ਨਾਲ ਆਉਣ ਵਾਲੀ ਹੈ। ਹੁੰਡਈ ਦੀ ਇਸ ਮਿੰਨੀ ਐੱਸ. ਯੂ. ਵੀ. ਦਾ ਮੁਕਾਬਲਾ ਟਾਟਾ ਐੱਚ. ਬੀ. ਐਕਸ. ਨਾਲ ਹੋਣ ਵਾਲਾ ਹੈ। ਟਾਟਾ ਐੱਚ. ਬੀ. ਐਕਸ. ਦੇ ਕਾਫ਼ੀ ਹੱਦ ਤੱਕ ਫਾਈਨਲ ਮਾਡਲ ਨੂੰ ਫਰਵਰੀ ਦੇ ਸ਼ੁਰੂ ਵਿਚ ਵਾਹਨ ਪ੍ਰਦਰਸ਼ਨ ਵਿਚ ਪੇਸ਼ ਕੀਤਾ ਗਿਆ ਸੀ। ਇਹ ਮਾਡਲ ਲਗਭਗ 90 ਫ਼ੀਸਦ ਫਾਈਨਲ ਸੀ। ਇਸ ਦਾ ਮਤਲਬ ਹੈ ਕਿ ਬਾਜ਼ਾਰ ਵਿਚ ਉਤਾਰਿਆ ਜਾਣਾ ਵਾਲਾ ਮਾਡਲ ਆਟੋ ਐਕਸਪੋ ਵਿਚ ਪੇਸ਼ ਕੀਤੇ ਗਏ ਮਾਡਲ ਦੀ ਤਰ੍ਹਾਂ ਹੀ ਦਿਸਣ ਵਾਲਾ ਹੈ।