December-Delight Offer: ਹੁੰਡਈ ਆਪਣੀਆਂ ਇਨ੍ਹਾਂ ਕਾਰਾਂ ''ਤੇ ਦੇ ਰਿਹੈ ਹੈ ਭਾਰੀ ਡਿਸਕਾਂਊਟ

12/08/2016 6:33:10 PM

ਜਲੰਧਰ- ਦਸੰਬਰ ਦੇ ਮਹੀਨੇ ''ਚ ਕਾਰ ਜਾਂ ਬਾਈਕ ਖਰੀਦਣਾ ਹਮੇਸ਼ਾ ਤੋਂ ਫਾਇਦੇ ਦਾ ਸੌਦਾ ਮੰਨਿਆ ਜਾਂਦਾ ਹੈ। ਇਸ ਮਹੀਨੇ ''ਚ ਕੰਪਨੀਆਂ ਆਪਣੇ ਸਟਾਕ ਕਲਿਅਰ ਕਰਦੀਆਂ ਹਨ ਅਤੇ ਅਜਿਹੇ ''ਚ ਗਾਹਕਾਂ ਨੂੰ ਕਈ ਆਫਰਸ ਦਿੱਤੇ ਜਾਂਦੇ ਹਨ। ਸਾਲ 2016 ਦੇ ਆਖਰੀ ਮਹੀਨੇ ''ਚ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਪ੍ਰੋਡਕਟ ਵੱਲ ਉਤਸ਼ਾਹ ਕਰਨ ਲਈ ਹੁੰਡਈ ਮੋਟਰਸ ''ਦਸੰਬਰ ਡਿਲਾਇਟ'' ਆਫਰ ਲੈ ਕੇ ਆਈ ਹੈ। ਇਸ ਸਕੀਮ ਦੇ ਤਹਿਤ ਹੁੰਡਈ ਦੀ ਚੁਨਿੰਦਾ ਕਾਰਾਂ ''ਤੇ ਦੋ ਲੱਖ ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ। ਆਫਰ ''ਚ ਆਈ20 ਐਕਟਿਵ, ਕ੍ਰੇਟਾ, ਏਲਾਂਟਰਾ ਅਤੇ ਟਿਊਸਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।

 

ਇਯਾਨ

ਹੁੰਡਈ ਦੀ ਐਂਟਰੀ ਲੇਵਲ ਕਾਰ ਇਯਾਨ ''ਤੇ ਕੁੱਲ 60, 000 ਰੂਪਏ ਤੱਕ ਦੀ ਛੌਟ ਦਿੱਤੀ ਜਾ ਰਹੀ ਹੈ। ਇਸ ''ਚ 55,000 ਦਾ ਕੈਸ਼ ਡਿਸਕਾਊਂਟ ਅਤੇ ਸਰਕਾਰੀ ਕਰਮਚਾਰੀਆਂ ਲਈ 5,000 ਰੂਪਏ ਦੀ ਐਕਟ੍ਰਾ ਡਿਸਕਾਉਂਟ ਸ਼ਾਮਿਲ ਹੈ

 

ਆਈ-10

ਆਈ-10 ''ਤੇ ਕੁੱਲ 53,000 ਰੂਪਏ ਤੱਕ ਦੀ ਛੌਟ ਮਿਲੇਗੀ। ਇਸ ''ਚ 48,000 ਰੂਪਏ ਤੱਕ ਦਾ ਕੈਸ਼ ਡਿਸਕਾਊਂਟ ਅਤੇ ਸਰਕਾਰੀ ਕਰਮਚਾਰੀਆਂ ਲਈ 5,000 ਰੁਪਏ ਦਾ ਐਕਟ੍ਰਾ ਛੌਟ ਸ਼ਾਮਿਲ ਹੈ।

 

ਗਰੈਂਡ ਆਈ-10

ਹੁੰਡਈ ਅਗਲੇ ਸਾਲ ਗਰੈਂਡ ਆਈ-10 ਦਾ ਫੇਸਲਿਫਟ ਅਵਤਾਰ ਲਾਂਚ ਕਰਨ ਵਾਲੀ ਹੈ। ਅਜਿਹੇ ''ਚ ਦਸੰਬਰ ਆਫਰ ਦੇ ਦੌਰਾਨ ਕੰਪਨੀ ਇਸਦੀ ਜ਼ਿਆਦਾ ਤੋਂ ਜ਼ਿਆਦਾ ਯੂਨਿਟ ਵੇਚਣਾ ਲਈ ਲਾਂਚ ਤੋਂਂ ਪਹਿਲਾਂ ਪੁਰਾਣਾ ਸਟਾਕ ਖਤਮ ਕਰਨਾ ਹੈ। ਅਜਿਹੇ ''ਚ ਕੰਪਨੀ ਇਸ ਦੇ ਸਾਰੇ ਵੇਰਿਅੰਟ ''ਤੇ ਕੁੱਲ 91,000 ਰੁਪਏ ਤੱਕ ਦੀ ਛੌਟ ਦੇ ਰਹੀ ਹੈ। ਇਸ ''ਚ ਮੁਫਤ ਬੀਮਾ ਅਤੇ ਇਕ ਸਾਲ ਦੀ ਐਕਸਟੇਂਡਡ ਵਾਰੰਟੀ ਵੀ ਸ਼ਾਮਿਲ ਹੈ। ਆਫਰ ਦੇ ਤਹਿਤ ਗਰੈਂਡ ਆਈ-10 ''ਤੇ 20,000 ਰੁਪਏ ਦੀ ਨਗਦ ਛੌਟ 20,000 ਰੁਪਏ ਦਾ ਐਕਸਚੇਂਜ ਬੋਨਸ ਅਤੇ 10,000 ਰੁਪਏ ਦਾ ਲਾਇਲਟੀ ਬੋਨਸ ਮਿਲ ਰਿਹਾ ਹੈ। ਉਥੇ ਹੀ ਸਰਕਾਰੀ ਕਰਮਚਾਰੀਆਂ ਨੂੰ 7,000 ਰੁਪਏ ਦੀ ਇਲਾਵਾ ਛੌਟ ਵੀ ਮਿਲੇਗੀ।

 

ਐਕਸੇਂਟ

ਇਹ ਇਕ ਕਾਂਪੈਕਟ ਸੇਡਾਨ ਹੈ। ਇਸ ਦੇ ਪੈਟਰੋਲ ਵੇਰਿਅੰਟ ''ਤੇ ਕੁੱਲ 52,000 ਰੁਪਏ ਤੱਕ ਦੀ ਛੌਟ ਮਿਲ ਰਹੀ ਹੈ, ਇਸ ''ਚ 25,000 ਰੁਪਏ ਦੀ ਨਗਦ ਛੌਟ, 20, 000 ਰੁਪਏ ਦਾ ਐਕਸਚੇਂਜ ਬੋਨਸ ਅਤੇ ਸਰਕਾਰੀ ਕਰਮਚਾਰੀਆਂ ਲਈ 7000 ਰੁਪਏ ਤੋਂ ਇਲਾਵਾ ਫਾਇਦੇ ਸ਼ਾਮਿਲ ਹਨ। ਐਕਸੇਂਟ ਦੇ ਡੀਜ਼ਲ ਵੇਰਿਅੰਟ ''ਤੇ ਨਗਦ ਡਿਸਕਾਊਂਂਟ 15,000 ਰੁਪਏ ਹੈ, ਜਦ ਕਿ ਐਕਸਚੇਂਜ ਬੋਨਸ ਅਤੇ ਸਰਕਾਰੀ ਕਰਮਚਾਰੀਆਂ ਲਈ ਇਲਾਵਾ ਫਾਇਦੇ ਪੈਟਰੋਲ ਵੇਰਿਅੰਟ ਦੀ ਤਰ੍ਹਾਂ ਹੀ ਹਨ।

 

ਐੱਲੀਟ ਆਈ-20

ਦਸੰਬਰ ਡਿਲਾਇਟ ਆਫਰ ਦੇ ਤਹਿਤ ਏਲੀਟ ਆਈ-20 ਦੇ ਸਾਰੇ ਵੇਰਿਅੰਟ (ਪੈਟਰੋਲ ਅਤੇ ਡੀਜ਼ਲ) ''ਤੇ 35,000 ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਸ ''ਚ 15,000 ਰੁਪਏ ਦੀ ਨਗਦ ਛੌਟ ਅਤੇ 20,000 ਰੁਪਏ ਦੇ ਫਾਇਦੇ ਐਕਸਚੇਂਜ ਬੋਨਸ ਦੇ ਤੌਰ ''ਤੇ ਦਿੱਤੇ ਜਾ ਰਹੇ ਹਨ।

 

ਵਰਨਾ

ਹੁੰਡਈ ਅਗਲੇ ਸਾਲ ਵਰਨਾ ਦਾ ਵੀ ਨਵਾਂ ਅਵਤਾਰ ਲਾਂਚ ਕਰਨ ਵਾਲੀ ਹੈ। ਅਜਿਹੇ ''ਚ ਸਟਾਕ ਨੂੰ ਨਿਪਟਾਉਣ ਲਈ ਕੰਪਨੀ ਇਸ ''ਤੇ ਵੀ ਭਾਰੀ ਛੌਟ ਦੇ ਰਹੀ ਹੈ।  ਹੁੰਡਈ ਵਰਨਾ ਦੇ ਬੇਸ ਵੇਰਿਅੰਟ (ਪੈਟਰੋਲ) ਨੂੰ 6.99 ਲੱਖ ਰੁਪਏ ਦੀ ਵਿਸ਼ੇਸ਼ ਕੀਮਤ ''ਤੇ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਰੇ ਵੇਰਿਅੰਟ ''ਤੇ ਇਕ ਲੱਖ ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਸ ''ਚ 30,000 ਰੁਪਏ ਦਾ ਕੈਸ਼ ਡਿਸਕਾਊਂਟ, 50,000 ਰੁਪਏ ਦਾ ਐਕਸਚੇਂਜ ਬੋਨਸ ਅਤੇ 10,000 ਰੁਪਏ ਦਾ ਲਾਇਲਟੀ ਬੋਨਸ ਸ਼ਾਮਿਲ ਹਨ। ਜੇਕਰ ਤੁਸੀਂ ਸਰਕਾਰੀ ਕਰਮਚਾਰੀ ਹਨ ਤਾਂ ਇਸ ''ਤੇ 10,000 ਰੁਪਏ ਤੋਂ ਇਲਾਵਾ ਛੌਟ ਵੀ ਲੈ ਸੱਕਦੇ ਹੋ।


Related News