Husqvarna ਦੀ ਭਾਰਤ ’ਚ ਐਂਟਰੀ, ਪੇਸ਼ ਕੀਤੀਆਂ ਦੋ ਪ੍ਰੀਮੀਅਮ ਬਾਈਕਸ

12/07/2019 4:14:11 PM

ਆਟੋ ਡੈਸਕ– ਬਜਾਜ ਆਟੋ ਨੇ ਭਾਰਤ ’ਚ ਪ੍ਰੀਮੀਅਮ ਮੋਟਰਸਾਈਕਲ ਬ੍ਰਾਂਡ Husqvarna ਪੇਸ਼ ਕੀਤਾ ਹੈ। ਇਸ ਪ੍ਰੀਮੀਅਮ ਬਾਈਕ ਬ੍ਰਾਂਡ ਤਹਿਤ Vitpilen 250 ਅਤੇ Svartpilen 250 ਮਾਡਲਸ ਨੂੰ ਪੇਸ਼ ਕੀਤਾ ਹੈ। Husqvarna ਦੁਨੀਆ ਦੇ ਸਭ ਤੋਂ ਪੁਰਾਣੇ ਮੋਟਰਸਾਈਕਲ ਬ੍ਰਾਂਡਸ ’ਚੋਂ ਇਕ ਹੈ ਅਤੇ ਇਹ ਲਗਾਤਾਰ 1903 ਤੋਂ ਪ੍ਰੋਡਕਸ਼ਨ ’ਚ ਹੈ। Vitpilen ਅਤੇ Svartpilen ਬਾਈਕਸ ਹਾਈ ਪਰਫਾਰਮੈਂਸ ਡਲਿਵਰੀ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਬਜਾਜ ਆਟੋ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਪ੍ਰੀਮੀਅਮ ਬਾਈਕਸ ਦੀ ਰਿਟੇਲਿੰਗ ਫਰਵਰੀ 2020 ਤੋਂ ਸ਼ੁਰੂ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਕੇ.ਟੀ.ਐੱਮ. ਅਤੇ Husqvarna ਹਾਈ ਪਰਫਾਰਮੈਂਸ ਮੋਟਰਸਾਈਕਲਸ ਵੇਚਣ ਲਈ ਕੇ.ਟੀ.ਐੱਮ. ਸ਼ੋਅਰੂਮਸ ਨੂੰ ਅਪਗ੍ਰੇਡ ਕੀਤਾ ਜਾਵੇਗਾ। 

PunjabKesari

ਇੰਨੀ ਹੋ ਸਕਦੀ ਹੈ ਪ੍ਰੀਮੀਅਮ ਬਾਈਕਸ ਦੀ ਕੀਮਤ
ਬਜਾਜ ਆਟੋ ਨੇ ਕਿਹਾ ਹੈ ਕਿ ਉਹ ਆਪਣੇ ਪ੍ਰੋਬਾਈਕਿੰਗ ਬਿਜ਼ਨੈੱਸ ਯੂਨਿਟ ਦੇ ਹਿੱਸੇ ਦੇ ਰੂਮ ’ਚ ਭਾਰਤ ’ਚ Husqvarna ਨੂੰ ਲਾਂਚ ਕਰੇਗੀ। ਪ੍ਰੋਬਾਈਕਿੰਗ ਬਿਜ਼ਨੈੱਸ ਯੂਨਿਟ ਕੰਪਨੀ ਦੇ ਪ੍ਰੀਮੀਅਮ ਮੋਟਰਸਾਈਕਲ ਸੈਗਮੈਂਟ ਨੂੰ ਹੈਂਡਲ ਕਰਦੀ ਹੈ। Husqvarna ਮੋਟਰਸਾਈਕਲਸ ਨੂੰ ਬਜਾਜ ਆਟੋ ਦੇ ਚਾਕਨ ਪਲਾਂਟ ’ਚ ਬਣਾਇਆ ਜਾਵੇਗਾ ਅਤੇ 249cc ਸਿੰਗਲ-ਸਿਲੰਡਰ ਇੰਜਣ ਤੋਂ ਇਲਾਵਾ ਇਹ ਬਹੁਤ ਸਾਰੇ ਕੰਪੋਨੈਂਟਸ ਕੇ.ਟੀ.ਐੱਮ. ਦੇ 250cc ਮਾਡਲਸ (KTM 250 Duke) ਦੇ ਨਾਲ ਸਾਂਝਾ ਕਰੇਗੀ। Husqvarna  ਦੀਆਂ ਦੋਵੇਂ ਪ੍ਰੀਮੀਅਮ ਬਾਈਕਸ 14 ਫਰਵਰੀ 2020 ਨੂੰ ਲਾਂਚ ਹੋਣਗੀਆਂ ਅਤੇ ਉਦੋਂ ਹੀ ਇਨ੍ਹਾਂ ਦੀ ਕੀਮਤ ਦਾ ਐਲਾਨ ਹੋਵੇਗਾ। ਇਨ੍ਹਾਂ ਬਾਈਕਸ ਦੀ ਕੀਮਤ 2.25 ਲੱਖ ਰੁਪਏ ਤੋਂ 2.50 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। 


Related News