ਨਿਊ ਈਅਰ ਵਿਸ਼ ਕਰਨ ਦੇ ਚੱਕਰ ''ਚ Huawei ਤੋਂ ਹੋਈ ਇਹ ਵੱਡੀ ਗਲਤੀ
Friday, Jan 04, 2019 - 02:04 AM (IST)

ਗੈਜੇਟ ਡੈਸਕ—ਚੀਨੀ ਕੰਪਨੀ ਹੁਵਾਵੇ ਇਸ ਨਿਊ ਈਅਰ ਵਿਸ਼ 'ਚ ਅਜਿਹਾ ਬਲੰਡਰ ਕਰ ਬੈਠਿਆ ਕਿ ਜਿਸ ਦੇ ਚੱਲਦੇ ਉਸ ਦਾ ਕਾਫੀ ਮਜ਼ਾਕ ਉਡਿਆ। ਦਰਅਸਲ ਹੁਵਾਈ ਦੀ ਇਹ ਭੁੱਲ ਆਈਫੋਨ ਤੋਂ ਟਵੀਟ ਕਰਨਾ ਸੀ ਅਤੇ ਟਵੀਟ ਦੇ ਹੇਠਾਂ ਸਾਫ ਲਿਖਿਆ ਆ ਰਿਹਾ ਸੀ ਕਿ 'via Twitter for iPhone'। ਕੰਪਨੀ ਨੇ ਟਵਿਟ ਕੀਤਾ, '' ਵੱਲੋਂ ਹੋਰ ਸਾਰਿਆਂ ਨੂੰ ਹੈਪੀ 2019। ਇਸ ਸਾਲ ਸਾਡਾ ਰੈਜੋਲਿਊਸ਼ਨ ਤੁਹਾਨੂੰ ਉਸ ਨਾਲ ਕਨੈਕਟ ਵਜ੍ਹਾ ਦਾ ਕਾਰਨ ਦਿੰਦਾ ਹੈ ਜੋ ਤੁਹਾਡੀ ਫਿਕਰ ਕਰਦੇ ਹਨ।
ਹਾਲਾਂਕਿ ਕੰਪਨੀ ਨੇ ਥੋੜੀ ਦੇਰ ਬਾਅਦ ਦੋਵੇਂ ਟਵਿਟ ਹਟਾ ਲਏ ਪਰ ਉਦੋ ਤੱਕ ਕਾਫੀ ਮਜ਼ਾਕ ਉੱਡ ਚੁੱਕਿਆ ਸੀ ਅਤੇ ਸਕਰੀਨਸ਼ਾਟ ਲਈ ਜਾ ਚੁੱਕੇ ਸਨ। ਉੱਥੇ ਹੁਵਾਈ ਦੇ ਮੇਨ ਹੈਂਡਲ ਤੋਂ ਇਲਾਵਾ ਅਤੇ Huawei Malaysia ਨੇ ਵੀ iPhone ਤੋਂ ਟਵੀਟ ਕੀਤਾ ਹੈ। ਦੱਸ ਦੱਈਏ ਕਿ ਆਈਫੋਨ ਤੋਂ ਕੀਤੇ ਜਾਣ ਵਾਲੇ ਟਵਿਟਸ 'ਤੇ Posted from iPhone ਲਿਖ ਕੇ ਆਉਂਦਾ ਹੈ।
ਉੱਥੇ ਐਪਲ ਅਤੇ ਹੁਵਾਈ ਦੇ ਸਬੰਧ ਵਧੀਆ ਨਹੀਂ ਚੱਲ ਰਹੇ ਹਨ। ਹਾਲ ਹੀ 'ਚ ਹੁਵਾਈ ਦੇ ਸੀ.ਈ.ਓ. ਮੇਂਗ ਵਾਂਗਹੂ ਨੂੰ ਈਰਾਨ 'ਤੇ ਯੂ.ਐੱਸ. ਪ੍ਰਤੀਬੰਧਾਂ ਦਾ ਉਲੰਘਣ ਕਰਨ ਲਈ ਕੈਨੇਡਾ ਦੀ ਜੇਲ 'ਚ ਡਿਟੇਨ ਕੀਤਾ ਗਿਆ ਸੀ। ਦੂਜੇ ਪਾਸੇ ਹੁਵਾਈ ਨੇ ਆਪਣੇ ਕਰਮਚਾਰੀਆਂ ਨੂੰ ਆਈਫੋਨ ਯੂਜ਼ ਕਰਨ 'ਤੇ ਟਰਮੀਨੇਟ ਕਰਨ ਦੀ ਗੱਲ ਕੀਤੀ ਸੀ।