ਹੁਵਾਵੇਈ ਨੇ ਸਾਰੇ ਫੋਨਸ ਲਈ ਜਾਰੀ ਕੀਤੀ ਅਪਡੇਟ, ਮਿਲੇਗਾ VoWiFi ਕਾਲਿੰਗ ਦਾ ਸਪੋਰਟ

04/25/2020 2:46:06 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਲਾਕਡਾਊਨ ਦੀ ਸਥਿਤੀ 'ਚ ਲੋਕਾਂ ਦੀ ਸਹੂਲਤ ਲਈ ਵੁਆਇਸ ਓਵਰ ਵਾਈ-ਫਾਈ (VoWiFi) ਫੀਚਰ ਜਾਰੀ ਕੀਤਾ ਹੈ। ਹੁਵਾਵੇਈ VoWiFi ਦੀ ਅਪਡੇਟ ਹੌਲੀ-ਹੌਲੀ ਕੰਪਨੀ ਨੇ ਸਾਰੇ ਸਮਾਰਟਫੋਨ ਨੂੰ ਮਿਲ ਰਹੀ ਹੈ।

ਦੱਸ ਦੇਈਏ ਕਿ ਅਪਡੇਟ ਤੋਂ ਬਾਅਦ ਹੁਵਾਵੇਈ ਸਮਾਰਟਫੋਨ ਯੂਜ਼ਰਸ ਕਮਜ਼ੋਰ ਨੈੱਟਵਰਕ ਜਾਂ ਨੈੱਟਵਰਕ ਨਾ ਹੋਣ 'ਤੇ ਵੀ ਆਰਾਮ ਨਾਲ ਕਾਲਿੰਗ ਕਰ ਸਕਣਗੇ। ਖਾਸ ਗੱਲ ਇਹ ਹੈ ਕਿ VoWiFi ਦਾ ਇਸਤੇਮਾਲ ਫਲਾਈਟ 'ਚ ਵੀ ਕੀਤਾ ਜਾ ਸਕਦਾ ਹੈ, ਹਾਲਾਂਕਿ ਲਾਕਡਾਊਨ 'ਚ ਇਹ ਸੰਭਵ ਨਹੀਂ ਹੈ ਕਿਉਂਕਿ ਸਾਰੀਆਂ ਫਲਾਈਟਸ ਬੰਦ ਹਨ। VoWiFi ਅਪਡੇਟ ਤੋਂ ਬਾਅਦ ਹੁਵਾਵੇਈ ਸਮਾਰਟਫੋਨ ਯੂਜ਼ਰਸ ਕਮਜ਼ੋਰ ਨੈੱਟਵਰਕ ਜਾਂ ਨੈੱਟਵਰਕ ਨਾ ਹੋਣ 'ਤੇ ਵੀ ਆਰਾਮ ਨਾਲ ਕਾਲਿੰਗ ਕਰ ਸਕਣਗੇ। ਵਾਈ-ਫਾਈ ਤੋਂ ਇਲਾਵਾ ਯੂਜ਼ਰਸ ਮੋਬਾਇਲ ਹਾਟਸਪਾਟ ਨਾਲ ਵੀ ਕਾਲਿੰਗ ਦਾ ਆਨੰਦ ਲੈ ਸਕਣਗੇ। VoWiFi ਦੀ ਤਰਜ਼ 'ਤੇ ਹੀ ਕੰਮ ਕਰਦਾ ਹੈ।

ਦੱਸ ਦੇਈਏ ਕਿ ਹੁਵਾਵੇਈ ਨੇ ਹਾਲ ਹੀ 'ਚ ਆਪਣਾ ਸਭ ਤੋਂ ਖਾਸ ਟੀ.ਵੀ. ਸਮਰਾਟ ਸਕਰੀਨ ਵੀ55ਆਈ (Huawei Smart Screen V55i) ਗਲੋਬਲੀ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟ ਟੀ.ਵੀ. 'ਚ ਬੇਜਲ-ਲੇਸ ਡਿਜ਼ਾਈਨ ਅਤੇ 4ਕੇ ਐੱਲ.ਸੀ.ਡੀ. ਸਕਰੀਨ ਦਿੱਤੀ ਹੈ। ਹੁਵਾਵੇਈ ਨੇ ਸਮਾਰਟਫੋਨ ਸਕਰੀਨ (Huawei Smart Screen V55i) ਦੀ ਕੀਮਤ 3,799 ਚੀਨੀ ਯੁਆਨ (ਕਰੀਬ 41,100 ਰੁਪਏ) ਰੱਖੀ ਹੈ। ਇਸ ਸਮਾਰਟ ਟੀ.ਵੀ. ਦੀ ਵਿਕਰੀ 26 ਅਪ੍ਰਐਲ ਤੋਂ ਸ਼ੁਰੂ ਹੋ ਜਾਵੇਗੀ।


Karan Kumar

Content Editor

Related News