9 ਮਾਰਚ ਨੂੰ ਲਾਂਚ ਹੋਵੇਗਾ Huawei ਦਾ ਫਲੈਗਸ਼ਿਪ ਸਮਾਰਟਫੋਨ P9
Thursday, Mar 03, 2016 - 01:14 PM (IST)

ਜਲੰਧਰ— ਚੀਨ ਦੀ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਜਰਮਨੀ ਦੇ ਬਰਲਿਨ ''ਚ ਹੋਣ ਵਾਲੇ ਲਾਂਚ ਇਵੈਂਟ ਲਈ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਇਵੈਂਟ ''ਚ ਕੰਪਨੀ ਆਪਣਾ ਨਵਾਂ ਫਲੈਗਸ਼ਿਪ ਪੀ9 ਸਮਾਰਟਫੋਨ ਲਾਂਚ ਕਰ ਸਕਦੀ ਹੈ। ਇਸ ਦੇ ਨਾਲ ਹੀ ਇੰਟਰਨੈੱਟ ''ਤੇ ਇਸ ਸਮਾਰਟਫੋਨ ਦੀ ਤਸਵੀਰ ਵੀ ਲੀਕ ਹੋਈ ਹੈ ਜਿਸ ਵਿਚ ਇਸ ਹੈਂਡਸੈੱਟ ਦਾ ਫਰੰਟ ਅਤੇ ਬੈਕ ਪੈਨਲ ਵੀ ਦਿਖਾਈ ਦੇ ਰਿਹਾ ਹੈ। ਰਿਪੋਰਟ ਮੁਤਾਬਕ ਇਸ ਫੋਨ ਦੇ 4 ਮਾਡਲਸ ਲਾਂਚ ਕੀਤੇ ਜਾਣਗੇ ਅਤੇ ਇਨ੍ਹਾਂ ''ਚ ਹਾਈ ਐਂਡ ਸਪੈਸੀਫਿਕੇਸ਼ਨ ਹੋਣਗੇ। ਖਬਰਾਂ ਮੁਤਾਬਕ ਇਨ੍ਹਾਂ ਸਮਾਰਟਫੋਨਸ ''ਚ ਕਵਾਡ ਐੱਚ.ਡੀ. ਡਿਸਪਲੇ ਦਿੱਤੀ ਜਾਵੇਗੀ। ਪੀ9 ਦੇ ਚੌਥੇ ਵੈਰੀਅੰਟ ''ਚ ਵੱਡੀ ਸਕ੍ਰੀਨ, ਜ਼ਿਆਦਾ ਰੈਮ ਅਤੇ ਜ਼ਿਆਦਾ ਸਟੋਰੇਜ਼ ਹੋਵੇਗੀ। ਹੁਵਾਵੇ ਪੀ9 ਦੇ ਚੌਥੇ ਵੈਰੀਅੰਟ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਕੈਮਰਾ ਹੋਵੇਗਾ। ਇਸ ਵਿਚ ਡਿਊਲ ਕੈਮਰਾ ਸੈੱਟਅਪ ਹੋਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਜਿਸ ਵਿਚੋਂ ਇਕ ਸੈਂਸਰ 12 ਮੈਗਾਪਿਕਸਲ ਦਾ ਹੋਵੇਗਾ। ਇਸ ਵਿਚ ਕੁਝ ਕੈਮਰਾ ਟ੍ਰਿਕ ਵੀ ਦਿੱਤੇ ਜਾਣਗੇ। ਰਿਪੋਰਟ ''ਚ ਕਿਹਾ ਗਿਆ ਸੀ ਕਿ ਚੌਥੇ ਵੈਰੀਅੰਟ ''ਚ ਕੁਝ ਅਜਿਹੇ ਅਨੋਖੇ ਫੀਚਰ ਹੋਣਗੇ ਜੋ ਬਾਕੀ ਤਿੰਨ ਵੈਰੀਅੰਟ ਦਾ ਹਿੱਸਾ ਨਹੀਂ ਹਨ।
ਇਹ ਸਮਾਰਟਫੋਨ ਕੰਪਨੀ ਦੇ ਆਪਣੇ ਕਿਰਿਨ 950 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ। ਫੋਨ ''ਚ 3ਜੀ.ਬੀ. ਰੈਮ ਅਤੇ ਗ੍ਰਾਫਿਕਸ ਲਈ ਮਾਲੀ-ਟੀ880 ਜੀ.ਪੀ.ਯੂ. ਹੈ। ਸਮਾਰਟਫੋਨ ''ਚ 32ਜੀ.ਬੀ. ਇੰਟਰਨਲ ਸਟੋਰੇਜ਼ ਦੇ ਨਾਲ 12 ਮੈਗਾਪਿਕਸ ਦਾ ਰਿਅਰ ਕੈਮਰਾ ਅਤੇ 3900ਐੱਮ.ਏ.ਐੱਚ. ਬੈਟਰੀ ਹੋਣ ਦੀ ਵੀ ਉਮੀਦ ਹੈ।