ਲਾਂਚ ਤੋਂ ਪਹਿਲਾਂ ਸਾਹਮਣੇ ਆਈ ਹੁਵਾਵੇ ਪੀ 10 ਦੀ ਤਸਵੀਰ ਅਤੇ ਸਪੈਸੀਫਿਕੇਸ਼ਨ ਦੀ ਜਾਣਕਾਰੀ

Thursday, Feb 23, 2017 - 06:38 PM (IST)

ਲਾਂਚ ਤੋਂ ਪਹਿਲਾਂ ਸਾਹਮਣੇ ਆਈ ਹੁਵਾਵੇ ਪੀ 10 ਦੀ ਤਸਵੀਰ ਅਤੇ ਸਪੈਸੀਫਿਕੇਸ਼ਨ ਦੀ ਜਾਣਕਾਰੀ

ਜਲੰਧਰ- 26 ਫਰਵਰੀ ਤੋਂ 2 ਮਾਰਚ ਤੱਕ ਸਪੇਨ ਦੇ ਬਾਰਸਿਲੋਨਾ ਸ਼ਹਿਰ ''ਚ ਮੋਬਾਇਲ ਵਰਲਡ ਕਾਂਗਰਸ ਈਵੇਂਟ ਆਯੋਜਿਤ ਹੋ ਜਾ ਰਿਹਾ ਹੈ। ਜਿਸ ''ਚ ਦੁਨੀਆ ਭਰ ਦੀਆਂ ਟੈੱਕ ਕੰਪਨਿਆਂ ਸਾਲ ਦੇ ਅਹਿਮ ਪ੍ਰੋਡਕਟ ਲਾਂਚ ਕਰਦੀਆਂ ਹਨ। ਇਸ ਦੌਰਾਨ ਹੁਵਾਵੇ ਨੇ ਆਪਣੇ ਨਵੇਂ ਫਲੈਗਸ਼ਿਪ ਪੀ10 ਅਤੇ ਪੀ10 ਪਲਸ ਸਮਾਰਟਫੋਨ ਲਾਂਚ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਹੁਵਾਵੇ ਦੇ ਇਸ ਫਲੈਗਸ਼ਿਪ ਪੀ10 ਸਮਾਰਟਫੋਨ ਦੇ ਬਾਰੇ ''ਚ ਇਵਾਨ ਬਲਾਸ ਨੇ ਜਾਣਕਾਰੀ ਲੀਕ ਕੀਤੀ ਹੈ ਫੋਨ ''ਚ ਸੱਜੇ ਪਾਸੇ ਦੀ ਉਪਰ ਦੀ ਵੱਲ ਵਾਲਿਊਮ ਅਤੇ ਪਾਵਰ ਬਟਨ ''ਤੇ ਗਏ ਹਨ। ਉਥੇ ਹੀ ਰਿਅਰ ''ਤੇ ਵੀਚਕਾਰ ਹੁਵਾਵੇ ਦੀ ਬਰਾਂਡਿੰਗ ਹੈ। ਲੀਕ ਤਸਵੀਰ ''ਚ ਡਿਵਾਇਸ ਦਾ ਡਾਰਕ ਗ੍ਰੇ ਵੇਰਿਅੰਟ ਨਜ਼ਰ ਆ ਰਿਹਾ ਹੈ। ਜਿਸ ''ਚ ਰਿਅਰ ਪੈਨਲ ''ਤੇ ਡਿਊਲ ਕੈਮਰਾ ਸੈਟਅਪ ਨਜ਼ਰ ਆ ਰਿਹਾ ਹੈ। ਫਿਜਿਕਲ ਹੋਮ ਬਟਨ ਦਿੱਤਾ ਗਿਆ ਹੈ ਉਮੀਦ ਹੈ ਕਿ ਇਹ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਵੇਗਾ। ਸ਼ੇਅਰ ਕੀਤੀ ਤਸਵੀਰ ਮੁਤਾਬਕ ਇਸ ਡਿਵਾਈਸ ''ਚ ਮੇਟਲ ਬਾਡੀ ਹੋਵੇਗੀ। ਇਸ ਤੋਂ ਪਹਿਲਾਂ ਇਕ ਤਸਵੀਰ ਸਾਹਮਣੇ ਆਈ ਸੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਉਣ ਵਾਲੇ ਹੁਵਾਵੇ P10 ''ਚ ਡਿਊਲ ਕਰਵਡ ਐੱਜ਼ ਡਿਸਪਲੇ ਹੋਵੇਗੀ ਪਰ ਇਸ ਤਰਾਂ ਦਾ ਕੁਝ ਵੀ ਤਸਵੀਰ ''ਚ ਨਜ਼ਰ ਨਹੀਂ ਆ ਰਿਹਾ ਹੈ।

 

ਤੁਹਾਨੂੰ ਦੱਸ ਦਈਏ ਕਿ  ਇਸ ਤੋਂ ਪਹਿਲਾਂ ਦੀ ਲੀਕ ਖਬਰਾਂ ਦੀਆਂ ਮੰਨੀਏ ਤਾਂ ਹੁਵਾਵੇ P10 ''ਚ 5 ਇੰਚ ਦੀ ਸਕ੍ਰੀਨ ਹੋਵੇਗੀ ਜੋ QHD ਦੇ ਨਾਲ ਆਵੇਗੀ। ਕਿਰੀਨ 960 ਪ੍ਰੋਸੈਸਰ ਵਾਲੇ ਇਸ ਫੋਨ ਦੇ 32 ਜੀ. ਬੀ, 64 ਜੀ.ਬੀ, 128 ਜੀ. ਬੀ ਵੇਰਿਅੰਟ ਨਾਲ ਆਉਣ ਦੀ ਉਮੀਦ ਹੈ। ਇਸ ''ਚ 12 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋਵੇਗਾ। ਇਹ ਦੋਨੋਂ ਡਿਵਾਈਸਿਸ 3100mAh ਦੀ ਬੈਟਰੀ ਨਾਲ ਆ ਸਕਦੀਆਂ ਹਨ। ਇਸ ''ਚ ਨੂਗਟ 7.0 ਓ. ਐੱਸ ਦਿੱਤਾ ਜਾਵੇਗਾ।

 

ਹਾਲਾਂਕਿ, ਇਕ ਤਾਜ਼ਾ ਟੀਜ਼ਰ ਤੋਂ ਖੁਲਾਸਾ ਹੋਇਆ ਹੈ ਕਿ ਇਸ ਸਮਾਰਟਫੋਨ ''ਚ ਨਵਾਂ ਈ. ਐੱਮ. ਯੂ. ਆਈ 5.1 ਓ. ਐੱਸ ਪਹਿਲਾਂ ਤੋਂ ਇੰਸਟਾਲ ਆਵੇਗਾ। ਨਵੇਂ ਓ. ਐੱਸ ਨੂੰ ਵੀ ਇਸ ਈਵੇਂਟ ''ਚ ਪੇਸ਼ ਕੀਤਾ ਜਾਵੇਗਾ। ਅਤੇ ਨਵੇਂ ਸਾਫਟਵੇਅਰ ਦੇ ਬਾਰੇ ''ਚ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ, ਹਾਲਾਂਕਿ ਐੱਮ. ਡਬਲਿਯੂ ਈ ਸ਼ੁਰੂ ਹੋਣ ''ਚ ਬਹੁਤ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਨਵਾਂ ਲੇਟੈਸਟ ਓ. ਏਸ ਈ. ਐੱਮ. ਯੂ. ਆਈ 5.0, ਐਂਡ੍ਰਾਇਡ 7.0 ਨੂਗਟ ''ਤੇ ਆਧਾਰਿਤ ਹੈ।


Related News