ਡੁਅਲ ਕੈਮਰਾ ਤੇ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੋਵੇਗਾ Huawei Mate 9
Monday, Oct 10, 2016 - 12:35 PM (IST)

ਜਲੰਧਰ- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ Huawei ਇਕ ਅਜਿਹੇ ਸਮਾਰਟਫੋਨ ''ਤੇ ਕੰਮ ਕਰ ਰਹੀ ਹੈ ਜੋ ਡੁਅਲ ਕੈਮਰੇ ਅਤੇ ਪਾਵਰਫੁੱਲ ਬੈਟਰੀ ਬੈਕਅਪ ਨਾਲ ਲੈਸ ਹੋਵੇਗਾ। ਹੁਵਾਵੇ ਦਾ Mate 9 ਤਿੰਨ ਵੇਰੀਅੰਟ ''ਚ ਉਪਲੱਬਧ ਹੋਵੇਗਾ।
ਚੀਨੀ ਵੈੱਬਸਾਈਟ Weibo ਮੁਤਾਬਕ ਇਸ ਸਮਾਰਟਫੋਨ ਦੇ ਰਿਅਰ ''ਚਦੋ ਕੈਮਰਾ ਸੈਂਸਰ ਦਿੱਤੇ ਗਏ ਹਨ ਜਿਸ ਵਿਚੋਂ ਇਕ 20 MP ਅਤੇ ਦੂਜਾ 12MP ਦਾ ਹੈ। ਇਨ੍ਹਾਂ ਦੋਵਾਂ ਸੈਂਸਰ ਦੀ ਮਦਦ ਨਾਲ ਇਹ ਸਮਾਰਟਫੋਨ ਘੱਟ ਰੋਸ਼ਨੀ ''ਚ ਬਿਹਤਰੀਨ ਤਸਵੀਰਾਂ ਖਿੱਚੇਗਾ। ਇਸ ਦੇ ਨਾਲ ਹੀ ਇਸ ਸਮਾਰਟਫੋਨ ''ਚ 8 MP ਦਾ ਫਰੰਟ ਕੈਮਰਾ ਹੋ ਸਕਦਾ ਹੈ।
ਅਫਵਾਹਾਂ ਇਹ ਵੀ ਆ ਰਹੀਆਂ ਹਨ ਕਿ ਇਸ ਸਮਾਰਟਫੋਨ ''ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕੁਇੱਕ ਚਾਰਜਿੰਗ ਫੀਚਰ ਨਾਲ ਲੈਸ ਹੋਣ ਦੇ ਨਾਲ-ਨਾਲ ਤੁਹਾਡੇ ਫੋਨ ਨੂੰ 5 ਮਿੰਟ ''ਚ ਅੱਧਾ ਚਾਰਜ ਕਰ ਦੇਵੇਗੀ। 5.9-ਇੰਚ ਦੀ ਡਿਸਪਲੇ ਨਾਲ 1080x1920 ਰੈਜ਼ੋਲਿਊਸ਼ਨ ਅਤੇ ਆਕਟਾ-ਕੋਰ ਕਿਰਿਨ 960 ਪ੍ਰੋਸੈਸਰ ਦਿੱਤਾ ਗਿਆ ਹੈ।