ਦੁਨੀਆ ਦੀ ਸਭ ਤੋਂ ਪਾਵਰਫੁੱਲ ਅਤੇ ਇੰਟੈਲੀਜੈਂਟ ਚਿਪਸੈੱਟ Huawei ਨੇ ਕੀਤੀ ਲਾਂਚ
Sunday, Sep 02, 2018 - 01:28 PM (IST)

ਜਲੰਧਰ-ਚੀਨ ਦੀ ਦਿੱਗਜ ਟੈੱਕ ਕੰਪਨੀ ਹੁਵਾਵੇ (Huawei) ਨੇ ਜਰਮਨੀ ਦੀ ਰਾਜਧਾਨੀ ਬਰਲਿਨ 'ਚ ਚੱਲ ਰਹੇ ਆਈ. ਐੱਫ. ਏ. 2018 (IFA 2018) ਸ਼ੋਅ ਦੇ ਦੌਰਾਨ ਦੁਨੀਆ ਦੀ ਪਹਿਲੀ 5ਜੀ (5G) ਸੈਲਿਊਸ਼ਨ ਰੈਡੀ ਅਤੇ 7 ਨੈਨੋਮੀਟਰ ਵਾਲੀ ਕਿਰਿਨ 980 ਚਿਪ (Kirin 980 Chip) ਲਾਂਚ ਕਰ ਦਿੱਤੀ ਹੈ। ਕੰਪਨੀ ਮੁਤਾਬਕ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਨਾਲ ਆਉਣ ਵਾਲੀ ਇਹ ਚਿਪ ਦੁਨੀਆ ਦੀ ਸਭ ਤੋਂ ਪਾਵਰਫੁੱਲ ਚਿਪਸੈੱਟ ਹੋਵੇਗੀ।
ਪਿਛਲੀ ਜਨਰੇਸ਼ਨ ਦੇ ਮੁਕਾਬਲੇ 20% ਬਿਹਤਰ ਹੋਵੇਗੀ ਪਰਫਾਰਮੈਂਸ-
ਹੁਵਾਵੇ ਦੇ ਕੰਜ਼ਿਊਮਰ ਬਿਜ਼ਨੈੱਸ ਗਰੁੱਪ ਸੀ. ਈ. ਓ. ਰਿਚਰਡ ਯੂ (Richard Yu) ਨੇ ਚਿਪ ਦੀ ਲਾਂਚਿੰਗ ਦੇ ਦੌਰਾਨ ਕਿਹਾ ਹੈ ਕਿ ਇਹ ਚਿਪ ਮੇਰੇ ਨਹੁੰ ਤੋਂ ਵੀ ਛੋਟੀ ਹੈ, ਪਰ ਸਮਾਰਟਫੋਨ ਦੇ ਲਈ ਹੁਣ ਤੱਕ ਲਾਂਚ ਕੀਤੀਆਂ ਗਈਆਂ ਚਿਪਸੈੱਟਸ 'ਚੋਂ ਸਭ ਤੋਂ ਜ਼ਿਆਦਾ ਪਾਵਰਫੁੱਲ ਅਤੇ ਇੰਟੈਲੀਜੈਂਟ ਹੈ। ਇਸ ਤੋਂ ਇਲਾਵਾ ਕਿਰਿਨ 980 ਚਿਪਸੈੱਟ 'ਤੇ ਆਧਾਰਿਤ ਹੁਵਾਵੇ ਮੇਟ 20 ਸੀਰੀਜ਼ ਵਾਲਾ ਪਹਿਲਾ ਸਮਾਰਟਫੋਨ ਹੋਵੇਗਾ, ਜੋ ਅਗਲੇ ਮਹੀਨੇ ਲਾਂਚ ਹੋ ਸਕਦਾ ਹੈ। ਕੰਪਨੀ ਮੁਤਾਬਕ ਕਿਰਿਨ 980 ਪਿਛਲੀ ਜਨਰੇਸ਼ਨ ਵਾਲੀਆਂ ਚਿਪਸ ਦੇ ਮੁਕਾਬਲੇ 20% ਬਿਹਤਰ ਪਰਫਾਰਮੈਂਸ ਅਤੇ 40% ਜ਼ਿਆਦਾ ਐਫੀਸ਼ੀਐਂਸੀ ਪ੍ਰਦਾਨ ਕਰੇਗੀ।
ਹੁਵਾਵੇ ਅਗਲੇ ਸਾਲ ਲਾਂਚ ਕਰੇਗੀ 5G ਡਿਵਾਈਸ-
ਕੰਪਨੀ ਦੀ ਵਾਇਰਲੈੱਸ ਚਿਪਸੈੱਟ ਬਿਜ਼ਨੈੱਸ ਯੂਨਿਟ ਦੇ ਡਿਪਟੀ ਜਨਰਲ ਮੈਨੇਜਰ ਬੇਂਜਾਮਿਨ ਵੋਂਗ ਨੇ ਕਿਹਾ ਹੈ ਕਿ ਕਿਰਿਨ 980 ਚਿਪਸੈੱਟ ਦੀ ਸਮਾਰਟਫੋਨ ਅਤੇ ਟੈਬਲੇਟ ਦੋਵਾਂ 'ਚ ਵਰਤੋਂ ਕੀਤੀ ਜਾ ਸਕੇਗੀ। ਉਨ੍ਹਾਂ ਨੇ ਕਿਹਾ ਹੈ ਕਿ ਕੰਪਨੀ ਕਿਰਿਨ 980 'ਤੇ ਆਧਾਰਿਤ ਪਹਿਲੀ 5G ਡਿਵਾਈਸ ਅਗਲੇ ਸਾਲ ਲਾਂਚ ਕਰੇਗੀ। ਕਿਰਿਨ 980 ਪਹਿਲੀ ਵਾਰ ਕੋਰਟੇਕਸ ਏ-76 (Cortex A-76) ਕੋਰ ਨੂੰ ਐਮਬਿਡ ਕੀਤਾ ਜਾਵੇਗਾ, ਜੋ ਆਪਣੇ ਪਿਛਲੇ ਜਨਰੇਸ਼ਨ ਦੇ ਮੁਕਾਬਲੇ 75% ਜ਼ਿਆਦਾ ਪਾਵਰਫੁੱਲ ਅਤੇ 58% ਜ਼ਿਆਦਾ ਐਫੀਸ਼ੀਐੈਂਟ ਹੈ। ਕਿਰਿਨ 980 ਦੇ ਆਕਟਾ-ਕੋਰ ਕੋਨਫਿਗਰੇਸ਼ਨ 'ਚ ਹਾਈ ਪਰਫਾਰਮੈਂਸ ਵਾਲੇ ਦੋ ਕਾਰਟੇਕਸ ਏ-76 ਕੋਰ, ਹਾਈ ਐਫੀਸ਼ੀਐਂਸੀ ਵਾਲੇ ਦੋ ਕਾਰਟੇਕਸ ਏ-76 ਕੋਰ ਅਤੇ ਐਕਸਟ੍ਰੀਮ ਐਫੀਸ਼ੀਐਂਸੀ ਵਾਲੇ ਦੋ ਕਾਰਟੇਕਸ ਏ-55 ਕੋਰ ਦੀ ਵਰਤੋਂ ਕੀਤੀ ਜਾਵੇਗੀ।