Huawei ਨੇ ਲਾਂਚ ਕੀਤੀ ਨਵੀਂ Kirin 980 ਚਿੱਪਸੈੱਟ, ਨਿਊ Goggles 2.0 AI ਸਿਸਟਮ ਨੂੰ ਕਰਦੀ ਹੈ ਸਪੋਰਟ
Thursday, Sep 06, 2018 - 11:35 AM (IST)

ਜਲੰਧਰ- ਹੁਵਾਵੇ ਨੇ ਚੀਨ 'ਚ ਆਪਣੇ ਨਵੇਂ Kirin 980 ਚਿਪਸੈੱਟ ਨੂੰ ਲਾਂਚ ਕਰ ਦਿੱਤਾ ਹੈ। ਇਸ ਚਿਪਸੈੱਟ ਨੂੰ ਕੰਪਨੀ ਨੇ ਕਰੀਬ ਪੰਜ ਦਿਨ ਪਹਿਲਾਂ ਬਰਲਿਨ 'ਚ ਹੋਏ IFA 2018 'ਚ ਪੇਸ਼ ਕੀਤਾ ਸੀ। Kirin 980 ਚਿਪਸੈੱਟ ਦੁਨੀਆ ਦੀ ਪਹਿਲੀ ਅਜਿਹੀ ਚਿਪਸੈੱਟ ਹੈ ਜੋ 7ਐੈੱਨ. ਐੱਮ ਪ੍ਰੋਸੈਸ 'ਚ ਬਣੀ ਹੈ। ਇਹ ਪਹਿਲੀ ਅਜਿਹੀ ਚਿਪਸੈੱਟ ਹੈ ਜਿਸ 'ਚ Cat.21 4.57 ਬੇਸਬੈਂਡ, 1.77bps ਵਾਈ-ਫਾਈ ਤੇ ਡਿਊਲ-ਕੋਰ NPUs ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ ਇੰਪਰੂਵਮੈਂਟਸ ਦੀ ਵਜ੍ਹਾ ਨਾਲ ਇਸ ਨਵੀਂ ਚਿੱਪਸੈੱਟ ਦੀ ਪਰਫਾਰਮੈਂਸ 'ਚ ਸਨੈਪਡ੍ਰੈਗਨ 845 ਚਿਪਸੈੱਟ ਦੇ ਮੁਕਾਬਲੇ 37 ਫੀਸਦੀ ਦਾ ਵਾਧਾ ਹੋ ਗਿਆ ਹੈ।
ਕੁਆਲਕਾਮ ਦੀ ਫਲੈਗਸ਼ਿੱਪ ਚਿੱਪਸੈੱਟ ਨਾਲ ਤੁਲਨਾ ਕਰਨ 'ਤੇ ਇਸ 'ਚ 32 ਫੀਸਦੀ ਪਰਫਾਰਮੈਂਸ ਵਾਧਾ ਹੋਇਆ ਹੈ। ਜੇਕਰ ਇਸ ਚਿੱਪਸੈੱਟ ਦੀ ਤੁਲਨਾ Kirin 970 ਨਾਲ ਕਰਦੇ ਹਾਂ ਤਾਂ ਇਸ ਦੀ ਐਨਰਜੀ ਐਫਿਸ਼ੀਐਂਸੀ 'ਚ 58 ਫੀਸਦੀ ਦਾ ਵਾਧਾ ਹੁੰਦਾ ਹੈ। ਇਸ ਚਿੱਪਸੈੱਟ 'ਚ ARM Mali-G76 ਇੰਟੀਗ੍ਰੇਟਿਡ ਹੈ। ਇਸ 'ਚ ਫੋਟੋਗਰਾਫੀ ਲਈ ਕਾਫ਼ੀ ਇੰਪਰੂਵਮੈਂਟ ਕੀਤਾ ਗਿਆ ਹੈ।
ਇਸ ਨਵੀਂ ਚਿੱਪਸੈੱਟ 'ਚ ਨਿਊ ਜਨਰੇਸ਼ਨ ਦਾ ਡਿਊਲ-ਕੋਰ ISPs ਇੰਟੀਗ੍ਰੇਟਿਡ ਕੀਤਾ ਗਿਆ ਹੈ ਜਿਸ ਦੀ ਵਜ੍ਹਾ ਨਾਲ ਇਸ ਦੀ ਈਮੇਜ ਪ੍ਰੋਸੈਸਿੰਗ ਸਪੀਡ 'ਚ 46 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸ਼ੂਟਿੰਗ ਐਨਰਜੀ 'ਚ 23 ਫੀਸਦੀ ਦਾ ਵਾਧਾ ਹੋਇਆ ਹੈ। Kirin 980 ਚਿੱਪਸੈੱਟ ਨਿਊ Goggles 2.0 19 ਸਿਸਟਮ ਨੂੰ ਸਪੋਰਟ ਕਰਦੀ ਹੈ। ਇਸ ਦੀ ਵਜ੍ਹਾ ਨਾਲ ਇਸ ਦੇ ਸੈਂਸਿੰਗ, ਮੇਜਰਮੈਂਟ ਤੇ ਕੈਲਕੁਲੈਸ਼ਨ 'ਚ ਵਾਧਾ ਆ ਜਾਂਦਾ ਹੈ। ਇਹ ਚਿੱਪਸੈੱਟ 33 APIs ਤੇ 147 ਆਪਰੇਟਰਸ ਤੇ ਰਿਅਲ ਟਾਈਮ ਮਲਟੀ-ਪਰਸਨ ਜੇਸਚਰ ਨੂੰ ਸਪੋਰਟ ਕਰਦੀ ਹੈ।