ਚੀਨੀ ਸਮਾਰਟਫੋਨ ਕੰਪਨੀ Huawei ਦੀ ਖੁੱਲੀ ਪੋਲ, ਫੇਕ ਤਸਵੀਰ ਦਿਖਾ ਕੇ ਲੋਕਾਂ ਨੂੰ ਦੇ ਰਹੀ ਹੈ ਧੋਖਾ

08/21/2018 5:07:04 PM

ਜਲੰਧਰ: ਜ਼ਿਆਦਾਤਰ ਸਮਾਰਟਫੋਨ ਯੂਜ਼ਰਸ ਚਾਈਨੀਜ਼ ਫੋਨ ਚੰਗੀ ਸੈਲਫੀ ਲਈ ਲੈਂਦੇ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਕੰਪਨੀਆਂ ਤੁਹਾਡੇ ਨਾਲ ਧੋਖਾ ਕਰ ਰਹੀਆਂ ਹਨ। ਦਰਅਸਲ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Huawei ਆਪਣੇ ਪ੍ਰੋਡਕਟਸ ਦੀ ਵਿਕਰੀ ਵਧਾਉਣ ਲਈ ਲੋਕਾਂ ਨੂੰ ਧੋਖਾ ਦੇ ਰਹੀ ਹੈ। ਕੰਪਨੀ ਨੇ ਆਪਣੇ ਲੇਟੈਸਟ ਸਮਾਰਟਫੋਨ Nova 3 ਨੂੰ ਲੈ ਕੇ ਇਕ ਐਡਵਰਟਾਈਜ਼ਮੈਂਟ ਤਿਆਰ ਕੀਤੀ ਸੀ। ਇਸ ਐਡ 'ਚ ਇਕ ਲੜਕੀ ਮੈਕਅਪ ਕਰਦੇ ਹੋਏ ਵਿਖਾਈ ਦੇ ਰਹੀ ਸੀ ਤੇ ਉਸਦੇ ਨਾਲ ਬੈਠਾ ਵਿਅਕਤੀ ਸੈਲਫੀ ਲੈ ਰਿਹਾ ਸੀ। ਇਸ ਕਲਿਕ ਕੀਤੀ ਗਈ ਸੈਲਫੀ ਨੂੰ ਵਿਖਾ ਕਰ ਕੰਪਨੀ ਨੇ ਦੱਸਿਆ ਸੀ ਕਿ ਇਹ ਕੈਮਰੇ 'ਚ ਦਿੱਤੇ ਗਏ ਬਿਊਟੀ AI ਫੀਚਰ ਦਾ ਕਮਾਲ ਹੈ ਪਰ ਅਸਲ 'ਚ ਇਹ ਤਸਵੀਰ ਇਕ DSLR ਕੈਮਰੇ ਤੋਂ ਖਿੱਚੀ ਗਈ ਸੀ। ਆਪਣੇ ਇਸ ਝੂੱਠ ਦੇ ਕਾਰਨ ਕੰਪਨੀ ਵਿਵਾਦਾਂ ਦੇ ਘੇਰੇ 'ਚ ਫਸ ਗਈ ਹੈ।

ਸਾਹਮਣੇ ਆਈ ਅਸਲੀਅਤ
ਐਂਡ੍ਰਾਇਡ ਪੁਲਸ ਦੀ ਰਿਪੋਰਟ ਦੇ ਮੁਤਾਬਕ ਇਸ ਐਡਵਰਟਾਇਜ਼ਮੈਂਟ 'ਚ ਐਂਕਟਿੰਗ ਕਰ ਰਹੀ ਐਕਟਰੇਸ ਨੇ ਇਸ ਸ਼ੂਟ ਦੇ ਦੌਰਾਨ ਬਿਹਾਇੰਡ ਦ ਸੀਨ ਤਸਵੀਰ ਨੂੰ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਸ਼ੇਅਰ ਕਰ ਦਿੱਤੀ। ਇਸ ਤਸਵੀਰ 'ਚ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿ DSLR ਦੇ ਇਸਤੇਮਾਲ ਨਾਲ ਹੀ ਇਹ ਤਸਵੀਰ ਖਿੱਚੀ ਗਈ ਹੈ।PunjabKesari

AbdullahSab3 ਨਾਂ ਦੇ ਇਕ ਰੈਡਿਟ ਯੂਜ਼ਰ ਨੇ ਇਸ ਸ਼ੂਟ ਦੇ ਦੌਰਾਨ ਖਿੱਚੀ ਗਈ ਫੋਟੋ ਪੋਸਟ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਨੂੰ Huawei Nova 3 ਦੀ ਐਡਵਰਟਾਇਜਮੈਂਟ 'ਚ ਵਿੱਖ ਰਹੀ ਐਕਟਰਸ Sarah Elshamy ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਹ ਸ਼ੂਟਿੰਗ ਦੇ ਦੌਰਾਨ ਹੀ ਖਿੱਚੀ ਗਈ ਤਸਵੀਰ ਹੈ। ਜਿਸ 'ਚ ਇਕ ਫੋਟੋਗਰਾਫਰ DSLR ਕੈਮਰੇ ਤੋਂ ਇਸ ਕਪਲ ਦੀ ਫੋਟੋ ਖਿੱਚ ਰਿਹਾ ਹੈ, ਪਰ ਕੰਪਨੀ ਇਸ ਨੂੰ ਸਮਾਰਟਫੋਨ ਦੇ ਫਰੰਟ 'ਚ ਦਿੱਤੇ ਗਈ ਸੈਲਫੀ ਕੈਮਰੇ ਤੋਂ ਖਿੱਚੀ ਗਈ ਤਸਵੀਰ ਦੱਸ ਰਹੀ ਹੈ।

Huawei 'ਤੇ ਪਹਿਲਾਂ ਵੀ ਲੱਗ ਚੁੱਕੇ ਹਨ ਇਲਜ਼ਾਮ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ Huawei ਨੇ ਆਪਣੇ ਸਮਾਰਟਫੋਨ ਨੂੰ ਬਿਤਹਰ ਵਿਖਾਉਣ ਲਈ ਅਜਿਹੀ ਘਿਨੌਣੀ ਹਰਕਤ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕੰਪਨੀ ਨੇ P9 ਸਮਾਰਟਫੋਨ ਦੇ ਕੈਮਰੇ ਨੂੰ ਬੈਸਟ ਵਿਖਾਉਣ ਲਈ ਇਕ ਫੋਟੋ Google+ 'ਤੇ ਸ਼ੇਅਰ ਕੀਤੀ ਸੀ ਤੇ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਇਹ P9 ਸਮਾਰਟਫੋਨ ਤੋਂ ਕੈਪਚਰ ਕੀਤੀ ਗਈ ਹੈ, ਪਰ ਤਸਵੀਰ ਦੇ Exif Data ਨੇ ਖੁਲਾਸਾ ਹੋ ਗਿਆ ਸੀ ਕਿ ਇਹ ਤਸਵੀਰ Canon ES 5D Mark III ਕੈਮਰੇ ਤੋਂ ਕਲਿਕ ਕੀਤੀ ਗਈ ਹੈ ਜਿਸ ਤੋਂ ਬਾਅਦ ਕੰਪਨੀ ਨੂੰ ਬਿਆਨ ਜਾਰੀ ਕਰ ਕੇ ਲੋਕਾਂ ਵਲਂਂ ਮਾਫੀ ਤੱਕ ਮੰਗਣੀ ਪਈ ਸੀ।


Related News