ਸਮਾਰਟਫੋਨ ਵਿਕਰੀ ’ਚ ਸੈਮਸੰਗ ਨੂੰ ਪਛਾੜ Huawei ਬਣੀ ਨੰਬਰ 1 ਕੰਪਨੀ

07/30/2020 5:57:40 PM

ਗੈਜੇਟ ਡੈਸਕ– ਚੀਨ ਦੀ ਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਨੂੰ ਗਲੋਬਲ ਸਮਾਰਟਫੋਨ ਸ਼ਿਪਮੈਂਟ ’ਚ ਪਛਾੜ ਦਿੱਤਾ ਹੈ। 2020 ਦੀ ਦੂਜੀ ਤਿਮਾਹੀ ’ਚ ਹੁਵਾਵੇਈ ਨੇ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਫੋਨ ਸ਼ਿਪ ਕੀਤੇ ਹਨ। ਵਿਸ਼ਲੇਸ਼ਣ ਫਰਮ Canalys ਦੀ ਰਿਪੋਰਟ ਮੁਤਾਬਕ, 9 ਸਾਲਾਂ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਚੀਨ ਦੀ ਕੰਪਨੀ ਹੁਵਾਵੇਈ ਨੇ ਗਲੋਬਲ ਬਾਜ਼ਾਰ ’ਚ ਸੈਮਸੰਗ ਨੂੰ ਪਿੱਛੇ ਛੱਡਿਆ ਹੋਵੇ। ਇੰਨਾ ਹੀ ਨਹੀਂ, ਅਜਿਹਾ ਵੀ 9 ਸਾਲਾਂ ’ਚ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਤਿਮਾਹੀ ’ਚ ਸੈਮਸੰਗ ਜਾਂ ਐਪਲ ਦੀ ਥਾਂ ਕੋਈ ਹੋਰ ਕੰਪਨੀ ਨੰਬਰ 1 ਰਹੀ ਹੋਵੇ। 

ਇਸ ਤਿਮਾਹੀ ਹੁਵਾਵੇਈ ਨੇ ਦੁਨੀਆ ਭਰ ’ਚ 5.58 ਕਰੋੜ ਇਕਾਈਆਂ ਸ਼ਿਪ ਕੀਤੀਆਂ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਘੱਟ ਹੈ। ਉਥੇ ਹੀ ਦੂਜੇ ਨੰਬਰ ’ਤੇ ਰਹੀ ਸੈਸਮੰਗ ਨੇ 5.37 ਕਰੋੜ ਸਮਾਰਟਫੋਨ ਸ਼ਿਪ ਕੀਤੇ। ਸੈਮਸੰਗ ਲਈ ਇਹ ਦੂਜੇ ਤਿਮਾਹੀ ਦੇ ਮੁਕਾਬਲੇ 30 ਫੀਸਦੀ ਦੀ ਗਿਰਾਵਟ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨੀ ਸ਼ਿਪਮੈਂਟ ’ਚ 8 ਫੀਸਦੀ ਦਾ ਵਾਧਾ ਕਰਕੇ ਆਪਣੇ ਘਰੇਲੂ ਬਾਜ਼ਾਰ ’ਚ ਹਾਵੀ ਹੋ ਗਈ ਹੈ। ਕੰਪਨੀ ਹੁਣ ਚੀਨ ’ਚ ਆਪਣੇ 70 ਫੀਸਦੀ ਤੋਂ ਜ਼ਿਆਦਾ ਸਮਾਰਟਫੋਨ ਵੇਚਦੀ ਹੈ। 


Rakesh

Content Editor

Related News