ਦਮਦਾਰ ਪ੍ਰੋਸੈਸਰ ਨਾਲ ਅਪ੍ਰੈਲ ''ਚ ਲਾਂਚ ਹੋਵੇਗਾ ਹੁਵਾਵੇਈ ਦਾ ਇਹ ਸਮਾਰਟਫੋਨ

02/29/2020 7:17:15 PM

ਗੈਜੇਟ ਡੈਸਕ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ 7 ਅਪ੍ਰੈਲ ਨੂੰ ਨਵਾਂ ਲਾਂਚ ਕਰੇਗੀ। ਇਸ ਦੀ ਜਾਣਕਾਰੀ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ Weibo ਰਾਹੀਂ ਮਿਲੀ ਹੈ। ਇਕ ਰਿਪੋਰਟ ਮੁਤਾਬਕ ਹੁਵਾਵੇਈ ਨੋਵਾ 7 ਨੂੰ ਅਪ੍ਰੈਲ ਨੂੰ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਹੁਵਾਵੇਈ 26 ਮਾਰਚ ਨੂੰ ਪੈਰਿਸ 'ਚ ਆਪਣੀ ਫਲੈਗਸ਼ਿਪ ਹੁਵਾਵੇਈ ਪੀ40 ਸੀਰੀਜ਼ ਦੀ ਪੇਸ਼ਕਸ਼ ਕਰਨ ਵਾਲੀ ਹੈ। ਉਮੀਦ ਹੈ ਕਿ ਨੋਵਾ 7 ਨੂੰ ਇਸ ਸਾਲ ਲਾਂਚ ਤੋਂ ਬਾਅਦ ਹੀ ਪੇਸ਼ ਕੀਤਾ ਜਾਵੇਗਾ। ਇਸ ਸਮੇਂ ਚੀਨੀ ਟੈਲੀਕਾਮ ਦਿੱਗਜ ਦੁਆਰਾ ਆਗਾਮੀ ਹੁਵਾਵੇਈ ਫੋਨ ਦੀ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਇਕ ਰਿਪੋਰਟ 'ਚ ਨੋਵਾ 7 ਦੇ ਕੰਪਨੀ ਦੇ ਦਮਦਾਰ ਕਿਰਿਨ 990 ਚਿਪਸੈੱਟ ਨਾਲ ਆਉਣ ਦਾ ਦਾਅਵਾ ਕੀਤਾ ਗਿਆ ਹੈ। ਇਹ ਚਿਪਸੈੱਟ 5ਜੀ ਕੁਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ।

ਬਲਾਗਰ ਦੇ ਪੋਸਟ ਮੁਤਾਬਕ ਹੁਵਾਵੇਈ 2 ਅਪ੍ਰੈਲ ਨੂੰ ਇਕ ਸੰਮੇਲਨ ਆਯੋਜਿਤ ਕਰੇਗੀ ਅਤੇ ਜਲਦ ਹੀ ਨੋਵਾ 7 ਦਾ ਐਲਾਨ ਕਰੇਗੀ। ਬਲਾਗਰ ਨੇ ਅਗੇ ਇਹ ਵੀ ਦੱਸਿਆ ਹੈ ਕਿ ਕੰਪਨੀ ਪਿਛਲੇ ਸਾਲ ਦਸੰਬਰ 'ਚ ਲਾਂਚ ਕੀਤੇ ਗਏ ਨੋਵਾ 6 ਦੇ ਪ੍ਰੋ ਵੇਰੀਐਂਟ ਨੂੰ ਛੱਡ ਸਿੱਧਾ ਹੁਵਾਵੇਈ ਨੋਵਾ 7 ਲਿਆ ਰਹੀ ਹੈ।ਦੱਸ ਦੇਈਏ ਕਿ ਹੁਵਾਵੇਈ ਨੇ ਵੀਰਵਾਰ ਨੂੰ ਸਪੇਨ 'ਚ ਹੁਵਾਵੇਈ ਪੀ40 ਲਾਈਟ ਨੂੰ ਲਾਂਚ ਕੀਤਾ ਹੈ। ਫੋਨ ਹੁਵਾਵੇਈ ਨੋਵਾ 6 ਐੱਸ.ਈ. ਦਾ ਰੀਬ੍ਰਾਂਡੇਡ ਵਰਜ਼ਨ ਪ੍ਰਤੀਤ ਹੁੰਦਾ ਹੈ ਅਤੇ ਕਵਾਡ ਰੀਅਰ ਕੈਮਰਾ ਸੈਟਅਪ ਨਾਲ ਆਉਂਦਾ ਹੈ। ਹੁਵਾਵੇਈ ਪੀ40 ਲਾਈਵ ਵੀ ਕੰਪਨੀ ਦੁਆਰਾ ਨਿਰਮਿਤ ਹਾਈਸਿਲਿਕਾਨ ਕਿਰਿਨ 810 ਚਿਪਸੈਟ ਨਾਲ ਆਉਂਦਾ ਹੈ।

ਇਸ ਤਰ੍ਹਾਂ ਚੀਨੀ ਟੈਲੀਕਾਮ ਦਿੱਗਜ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਹੁਵਾਵੇਈ ਨੋਵਾ 7ਆਈ ਨੂੰ ਵੀ ਲਾਂਚ ਕੀਤਾ ਸੀ। ਫੋਨ 6.40 ਇੰਚ ਟੱਚਸਕਰੀਨ ਡਿਸਪਲੇਅ ਨਾਲ ਆਉਂਦਾ ਹੈ। ਫੋਨ 'ਚ ਆਕਟਾ-ਕੋਰ ਸਿਲਿਕਾਨ ਕਿਰਿਨ 810 ਚਿਪਸੈਟ ਦਿੱਤਾ ਗਿਆ ਹੈ। ਇਸ ਦੇ 6ਜੀ.ਬੀ. ਰੈਮ+128ਜੀ.ਬੀ. ਵੇਰੀਐਂਟ ਦੀ ਕੀਮਤ (MYR 1,099) ਲਗਭਗ 18,990 ਰੁਪਏ ਹੈ।


Karan Kumar

Content Editor

Related News