ਡਿਊਲ ਕੈਮਰਾ ਅਤੇ 8GB ਰੈਮ ਵਾਲਾ ਐੱਚ ਟੀ. ਸੀ 11 ਹੋ ਸਕਦਾ ਹੈ ਅਗਲਾ ਫਲੈਗਸ਼ਿਪ ਫ਼ੋਨ

Wednesday, Dec 21, 2016 - 06:59 PM (IST)

ਜਲੰਧਰ- ਫਲੈਗਸ਼ਿਪ ਫ਼ੋਨ ਦਾ ਇੰਤਜ਼ਾਰ ਹਰ ਕਿਸੇ ਨੂੰ ਹੁੰਦਾ ਹੈ ਫਿਰ ਚਾਹੇ ਉਹ ਕਿਸੇ ਵੀ ਕੰਪਨੀ ਦਾ ਹੀ ਹੋਵੇ। ਹਰ ਫਲੈਗਸ਼ਿਪ ਫ਼ੋਨ ਦੀ ਖੂਬੀਆਂ ਆਪਣੇ ਆਪ ''ਚ ਲਾਜਵਾਬ ਹੁੰਦੀ ਹੈ। ਫਿਲਹਾਲ ਅੱਜ ਗੱਲ ਕਰਦੇ ਹੈ ਐੱਚ. ਟੀ. ਸੀ 11 ਦੀ ਜਿਸ ਬਾਰੇ ''ਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਫ਼ੋਨ ਕੰਪਨੀ ਦਾ ਅਗਲਾ ਫਲੈਗਸ਼ਿਪ ਹੋਵੇਗਾ। Times News ਦੀ ਇਕ ਰਿਪੋਰਟ ਨੇ Weibo  ਦੇ ਇਕ ਯੂਜ਼ਰ ਦਾ ਹਵਾਲਾ ਦਿੰਦੇ ਹੋਏ ਇਸ ਫਲੈਗਸ਼ਿਪ ਫ਼ੋਨ ਦੀਆਂ ਖੂਬੀਆਂ ਨੂੰ ਪ੍ਰਗਟ ਕੀਤਾ ਹੈ।

 

ਰਿਪੋਰਟ ਦੇ ਅਨੁਸਾਰ ਫ਼ੋਨ ''ਚ 5.5 ਇੰਚ ਦੀ QHD ਡਿਸਪਲੇ ਲੱਗੀ ਹੋਈ ਹੈ ਜਿਸ ''ਚ 1440x2560 ਪਿਕਸਲ ਦਾ ਰੈਜ਼ੋਲਿਊਸ਼ਨ ਹੈ। ਇਹ ਫ਼ੋਨ ਐਂਡ੍ਰਾਇਡ 7.0 Nougat ''ਤੇ ਐੱਚ. ਟੀ. ਸੀ  ਦੇ Sense 8 ਯੂਜ਼ਰ ਇੰਟਰਫ਼ੇਸ ਦੇ ਨਾਲ ਚਲਦਾ ਹੈ। ਇਸ ਫ਼ੋਨ ਦੀ ਸਭ ਤੋਂ ਵੱਡੀ ਖਾਸਿਅਤ ਇਸ ਦਾ ਡਿਊਲ ਕੈਮਰਾ ਹੈ। ਫ਼ੋਨ ਦੇ ਪਿੱਛੇ 12-12 ਮੈਗਾਪਿਕਸਲ ਦੇ ਦੋ ਕੈਮਰੇ ਲਗਾਏ ਗਏ ਹਨ। ਨਾਲ ਹੀ ਨਾਲ ਫ਼ੋਨ ਦੇ ਫ੍ਰੰਟ ''ਤੇ 8 ਮੈਗਾਪਿਕਸਲ ਦਾ ਕੈਮਰਾ ਲਗਾ ਹੈ। ਰਿਪੋਰਟ ਦੇ ਅਨੁਸਾਰ ਇਹ ਐੱਚ. ਟੀ. ਸੀ 11 ਕਵਾਲਕਾਮ ਦਾ ਸਨੈਪਡ੍ਰੈਗਨ 835 ਚਿਪਸੈੱਟ ਲਗਾ ਹੋਇਆ ਹੈ ਜਿਸ ''ਚ ਓਕਟਾ-ਕੋਰ ਪ੍ਰੋਸੈਸਰ,  ਐਡਰੇਨੋ 540 ਗ੍ਰਾਫ਼ਿਕਸ ਪ੍ਰੋਸੈਸਿੰਗ ਯੂਨਿਟ ਅਤੇ 8GB ਦੀ ਰੈਮ ਹੈ। ਇਸ ਤੋਂ ਇਲਾਵਾ ਫ਼ੋਨ ਦੀ ਇੰਟਰਨਲ ਸਟੋਰੇਜ 256GB ਹੈ, ਇਸ ਫ਼ੋਨ ''ਚ 3700mAh ਦੀ ਸਮਰੱਥਾ ਵਾਲਾ ਬੈਟਰੀ ਵੀ ਲਗਾ ਹੋਇਆ ਹੈ। ਰਿਪੋਰਟ ਦੇ ਅਨੁਸਾਰ ਇਹ ਫ਼ੋਨ 2017 ''ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ ਲਗਭਗ 691 ਡਾਲਰ ਹੋ ਸਕਦੀ ਹੈ।


Related News