26 ਮਈ ਨੂੰ ਭਾਰਤ ''ਚ ਲਾਂਚ ਹੋਵੇਗਾ HTC ਦਾ ਇਹ ਬਿਹਤਰੀਨ ਸਮਾਰਟਫੋਨ

Tuesday, May 24, 2016 - 02:10 PM (IST)

26 ਮਈ ਨੂੰ ਭਾਰਤ ''ਚ ਲਾਂਚ ਹੋਵੇਗਾ HTC ਦਾ ਇਹ ਬਿਹਤਰੀਨ ਸਮਾਰਟਫੋਨ

ਜਲੰਧਰ : ਐੱਚ. ਟੀ. ਸੀ ਨੇ ਵੀਰਵਾਰ (26-5-2016) ਨੂੰ ਹੋਣ ਵਾਲੇ ਈਵੈਂਟ ਲਈ ਮੀਡੀਆ ਇੰਵਾਇਟ ਭੇਜਣੇ ਸ਼ੁਰੂ ਕਰ ਦਿੱਤੇ ਹਨ ਅਤੇ ਅਜਿਹੀ ਉਮੀਦ ਹੈ ਕਿ ਇਸ ਈਵੈਂਟ ''ਚ ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ ਐੱਚ. ਟੀ. ਸੀ 10 ਨੂੰ ਭਾਰਤ ''ਚ ਲਾਂਚ ਕਰੇਗੀ।

 

ਐੱਚ. ਟੀ. ਸੀ 10 ਸਮਾਰਟਫੋਨ ਨੂੰ ਅਪ੍ਰੈਲ ''ਚ ਗਲੋਬਲੀ ਲਾਂਚ ਕੀਤਾ ਗਿਆ ਸੀ ਜੋ ਸਨੈਪਡ੍ਰੈਗਨ 820 ਚਿਪਸੈੱਟ ਨਾਲ ਆਉਂਦਾ ਹੈ। ਹਾਲਾਂਕਿ ਕੰਪਨੀ ਨੇ ਇਕ ਹੋਰ ਸਮਾਰਟਫੋਨ ਐੱਚ. ਟੀ. ਸੀ 10 ਲਾਇਫਸਟਾਇਲ ਨੂੰ ਭਾਰਤ ''ਚ ਲਿਸਟ ਕੀਤਾ ਸੀ ਇਸ ਲਈ ਕਹਿਣਾ ਮੁਸ਼ਕਲ ਹੈ ਕਿ ਭਾਰਤ ''ਚ ਐੱਚ. ਟੀ. ਸੀ 10 ਲਾਂਚ ਹੋਵੇਗਾ ਜਾਂ ਐੱਚ. ਟੀ. ਸੀ 10 ਲਾਇਫਸਟਾਇਲ ਤੋਂ ਪਰਦਾ ਉਠੇਗਾ ਜਾਂ ਫਿਰ ਇਨ੍ਹਾਂ ਦੋਨਾਂ ਫੋਨਸ ਨੂੰ ਹੀ ਲਾਂਚ ਕੀਤਾ ਜਾਵੇਗਾ।

 

ਐੱਚ.ਟੀ. ਸੀ 10 ਐਂਡ੍ਰਾਇਡ 6.0 ਮਾਰਸ਼ਮੈਲੋ ਵਰਜਨ ਨਾਲ ਆਊਟ ਆਫ ਬਾਕਸ ਆਉਦਾ ਹੈ। ਇਸ ''ਚ 4 ਜੀ. ਬੀ ਰੈਮ ਵੀ ਦਿੱਤੀ ਗਈ ਹੈ। ਸਮਾਰਟਫੋਨ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5. 2 ਕਵਾਰਡ ਐੱਚ. ਡੀ ਸੁਪਰ ਐੱਲ. ਸੀ. ਡੀ 5 ਡਿਸਪਲੇ ਹੋਵੇਗੀ ਜਿਸ ਦੀ ਪਿਕਸਲ ਡੇਨਸਿਟੀ 564 ਪੀ. ਪੀ. ਆਈ ਹੋਵੇਗੀ। ਫੋਨ ''ਚ 12 ਅਲਟ੍ਰਾਪਿਕਸਲ ਲੇਜ਼ਰ ਆਟੋ-ਫੋਕਸ ਕੈਮਰੇ ਨਾਲ ਡੁਅਲ ਐੱਲ. ਈ. ਡੀ ਫਲੈਸ਼ ਦਿੱਤੀ ਗਈ ਹੈ ਅਤੇ ਅੱਗੇ ਦੀ ਵੱਲ 5 ਮੈਗਾਪਿਕਸਲ ਦਾ ਕੈਮਰਾ ਲਗਾ ਹੈ। 32 ਜੀ. ਬੀ ਸਟੋਰੇਜ ਤੋਂ ਇਲਾਵਾ ਐੱਚ. ਟੀ. ਸੀ 10 ਦੀ ਸਟੋਰੇਜ ਨੂੰ 64 ਜੀ. ਬੀ ਤੱਕ ਅਤੇ ਐੱਚ. ਟੀ. ਸੀ 10 ਲਾਈਫਸਟਾਇਲ ਦੀ ਸਟੋਰੇਜ ਨੂੰ 2 ਟੀ. ਬੀ ਤੱਕ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਵਧਾ ਸਕਦੇ ਹੋ। ਹੈਂਡਸੈੱਟ ''ਚ 3,000 mAH ਦੀ ਬੈਟਰੀ ਲਗੀ ਹੈ।


Related News