13MP ਕੈਮਰੇ ਨਾਲ ਲਾਂਚ ਹੋਇਆ HTC ਡਿਜ਼ਾਇਰ 728

Sunday, Jan 10, 2016 - 02:30 PM (IST)

13MP ਕੈਮਰੇ ਨਾਲ ਲਾਂਚ ਹੋਇਆ HTC ਡਿਜ਼ਾਇਰ 728

ਜਲੰਧਰ— ਪਿਛਲੇ ਮਹੀਨੇ ਭਾਰਤ ''ਚ ਐੱਚ.ਟੀ.ਸੀ. ਡਿਜ਼ਾਇਰ 828 ਡਿਊਲ ਸਿਮ ਅਤੇ ਐੱਚ.ਟੀ.ਸੀ. ਵਨ A9 ਲਾਂਚ ਕਰਨ ਤੋਂ ਬਾਅਦ ਐੱਚ.ਟੀ.ਸੀ. ਨੇ ਸ਼ੁੱਕਰਵਾਰ ਨੂੰ ਡਿਜ਼ਾਇਰ 728 ਡਿਊਲ ਸਿਮ 17,990 ਰੁਪਏ ''ਚ ਲਾਂਚ ਕੀਤਾ। ਇਸ ਸਮਾਰਟਫੋਨ ਨੂੰ ਅਗਲੇ ਹਫਤੇ ਤੋਂ ਦੇਸ਼ ਦੇ ਸਾਰੇ ਵੱਡੇ ਰਿਟੇਲ ਸਟੋਰਾਂ ''ਚ ਵਾਈਟ ਲਗਜ਼ਰੀ ਅਤੇ ਪਰਪਲ ਸਿਸਟਮ ਰੰਗ ''ਚ ਉਪਲੱਬਦ ਕਰਾ ਦਿੱਤਾ ਜਾਵੇਗਾ। 
ਐੱਚ.ਟੀ.ਸੀ. ਡਿਜ਼ਾਇਰ 728 ਡਿਊਲ ਸਿਮ ਐਂਡ੍ਰਾਇਡ 5.1.1 ਲਾਲੀਪਾਪ ਆਪਰੇਟਿੰਗ ਸਿਸਟਮ ''ਤੇ ਚੱਲੇਗਾ ਜਿਸ ''ਤੇ ਐੱਚ.ਟੀ.ਸੀ. ਸੈਂਸ ਦਾ ਇਸਤੇਮਲਾ ਕੀਤਾ ਗਿਆ ਹੈ। ਸਮਾਰਟਫੋਨ ''ਚ 5.5 ਇੰਚ ਦੀ ਐੱਚ.ਡੀ. (720x1280 ਪਿਕਸਲ) ਆਈ.ਪੀ.ਐੱਸ. ਡਿਸਪਲੇ ਹੈ। ਇਸ ਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 13MP ਦਾ ਰੀਅਰ ਕੈਮਰਾ ਹੈ ਅਤੇ ਫਰੰਟ ਕੈਮਰਾ 8MP ਦਾ ਹੈ। ਇਹ 1.3 ਗੀਗਾਹਰਟਜ਼ ਆਕਟਾਕੋਰ ਮੀਡੀਆਟੈੱਕ ਐਮ.ਟੀ6753 ਚਿਪਸੈੱਟ ਦੇ ਨਾਲ ਆਏਗਾ ਅਤੇ ਇਸ ਵਿਚ 2GB ਰੈਮ ਹੈ। 
16GB ਦੀ ਇਨਬਿਲਟ ਸਟੋਰੇਜ਼ ਦੇ ਨਾਲ ਆਉਮ ਵਾਲੇ ਐੱਚ.ਟੀ.ਸੀ. ਡਿਜ਼ਾਇਰ 728 ਡਿਊਲ ਸਿਮ ਸਮਾਰਟਫੋਨ ਦੀ ਸਟੋਰੇਜ਼ ਮਾਈਕ੍ਰੋ ਐੱਸ.ਡੀ. ਕਾਰਡ (2 ਟੀ.ਬੀ ਤੱਕ) ਰਾਹੀਂ ਵਧਾਈ ਜਾ ਸਕਦੀ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ ਵਾਈ-ਫਾਈ, ਐਫ.ਐਮ ਰੇਡੀਓ, ਬਲੂਟੂਥ, ਜੀ.ਪੀ.ਆਰ.ਐੱਸ/ਏਜ, ਜੀ.ਪੀ.ਐੱਸ/ਏ-ਜੀ.ਪੀ.ਐੱਸ, 3ਜੀ, ਮਾਈਕ੍ਰੋ ਯੂ.ਐੱਸ.ਬੀ. ਅਤੇ 4ਜੀ ਐਲ.ਟੀ.ਈ ਫੀਚਰ ਮੌਜੂਦ ਹਨ। ਇਹ ਸਮਾਰਟਫੋਨ ਭਾਰਤ ''ਚ ਇਲਤੇਮਾਲ ਹੋ ਰਹੇ 4ਜੀ ਨੈੱਟਵਰਕ ਨੂੰ ਸਪੋਰਟ ਕਰੇਗਾ। ਐੱਚ.ਟੀ.ਸੀ. ਡਿਜ਼ਾਇਰ 728 ਡਿਊਲ ਸਿਮ ''ਚ 2800MAh ਦੀ ਬੈਟਰੀ ਹੈ ਜੋ 3ਜੀ ਨੈੱਟਵਰਕ ''ਤੇ 21 ਘੰਟੇ ਤੱਕ ਜਾ ਟਾਕਟਾਈਮ ਅਤੇ 485 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਦੇਵੇਗੀ। 


Related News