ਲੇਟੈਸਟ ਇੰਟੈਲ ਪ੍ਰੋਸੈਸਰ ਨਾਲ ਲਾਂਚ ਹੋਇਆ HP Pro XP
Thursday, Mar 02, 2017 - 11:56 AM (IST)

ਜਲੰਧਰ- ਅਮਰੀਕੀ ਇਨਫਾਰਮੇਸ਼ਨ ਟੈਕਨਾਲੋਜੀ ਕੰਪਨੀ HP (Hewlett-Packard) ਦਾ Pro X2 ਵਿੰਡੋਜ਼ ਲੇਟੈਸਟ ਡਿਟੈਚੇਬਲ 2-ਇਨ-1 ਡਿਵਾਈਸ ਹੈ। ਇਹ ਡਿਵਾਈਸ ਉਨ੍ਹਾਂ ਲੋਕਾਂ ਲਈ ਚੰਗਾ ਵਿਕਲਪ ਹੈ ਜੋ ਕੰਪੈੱਕਟ ਡਿਵਾਈਸ ਤੋਂ ਪ੍ਰੋਡਕਟੀਵਿਟੀ ਚਾਹੁੰਦੇ ਹਨ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਵਾਈਸ ''ਚ 12-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਹੈ ਜੋ ਗੋਰਿਲਾ ਗਲਾਸ 4 ਨਾਲ ਕਵਰਡ ਹੈ। ਇਸ ਡਿਵਾਈਸ ''ਚ 7th ਜਨਰੇਸ਼ਨ ਇੰਟੈਲ ਕੋਰ m੩, i੫ ਅਤੇ i7 ਪ੍ਰੋਸੈਸਰ ਮੌਜੂਦ ਹੈ। ਇਸ ਡਿਵਾਈਸ ''ਚ 8ਜੀ.ਬੀ. ਰੈਮ ਅਤੇ 512ਜੀ.ਬੀ. ਆਨਬੋਰਡ ਸਟੋਰੇਜ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ''ਚ ਕੁਨੈਕਟੀਵਿਟੀ ਲਈ WLAN, WWAN ਅਤੇ NFC ਫੀਚਰ ਸ਼ਾਮਲ ਹੈ।
HP Pro XP ਨੂੰ ਪੋਗੋ ਪਿਨਸ ਰਾਹੀਂ ਕੀ-ਬੋਰਡ ਨਾਲ ਕੁਨੈਕਟ ਕਰਕੇ ਕੰਪਿਊਟਰ ''ਚ ਤਬਦੀਲ ਕਰ ਸਕਦੇ ਹੋ। ਇਹ ਡਿਟੈਚੇਬਲ ਡਿਵਾਈਸ ਸਰਕਾਰੀ, ਹੈਲਥਕੇਅਰ ਅਤੇ ਰਿਟੇਲ ਯੂਜ਼ ਲਈ ਬਿਹਤਰ ਹੈ। ਇਸ ਡਿਵਾਈਸ ''ਚ ਇੰਟੀਗ੍ਰੇਟਿਡ ਸਮਾਰਟ ਕਾਰਡ ਰੀਡਰ ਅਤੇ ਫਿੰਗਰਪ੍ਰਿੰਟ ਰੀਡਰ ਮੌਜੂਦ ਹੈ। ਮੰਨਿਆ ਜਾ ਰਿਹਾ ਹੈ ਕਿ ਐੱਚ.ਪੀ. ਦੀ ਇਹ ਡਿਵਾਈਸ ਮਾਈਕ੍ਰੋਸਾਫਟ ਸਰਫੇਸ ਲਾਈਨ ਅਪ ਨੂੰ ਟੱਕਰ ਦੇ ਸਕਦੀ ਹੈ। ਇਸ ਡਿਵਾਈਸ ਦੀ ਕੀਮਤ 65,300 ਰੁਪਏ ਹੈ।