YouTube ਤੋਂ ਇਲਾਵਾ ਇਨ੍ਹਾਂ ਐਪਸ ਤੇ ਵੀ ਵੇਖ ਸਕਦੇ ਹੋ ਆਨਲਾਈਨ ਵੀਡੀਓਜ਼
Friday, Feb 17, 2017 - 02:05 PM (IST)

ਜਲੰਧਰ- ਜਦ ਵੀ ਤੁਹਾਨੂੰ ਕਿਸੇ ਵੀ ਤਰਾਂ ਦੀ ਕੋਈ ਵੀ ਆਨਲਾਈਨ ਵੀਡੀਓ ਵੇਖਣੀ ਹੁੰਦੀ ਹੈ ਤਾਂ ਯਕੀਨਨ ਸਭ ਤੋਂ ਪਹਿਲਾ ਖਿਆਲ ਯੂਟਿਊਬ ਦਾ ਹੀ ਆਉਂਦਾ ਹੈ। ਐਲਬਮਸ,ਲੇਟੈਸਟ ਗਾਣੇ, ਟੀ. ਵੀ ਸੀਰਿਅਰ ਹੋਣ ਜਾਂ ਫਿਲਮਾਂ, ਯੂਟਿਊਬ ''ਤੇ ਲਗਭਗ ਹਰ ਚੀਜ ਮਿਲ ਹੀ ਜਾਂਦੀ ਹੈ। ਕਈ ਯੂਜਰਸ ਕਾਫੀ ਸਮਾਂ ਯੂਟਿÀਬ ''ਤੇ ਗੁਜ਼ਾਰਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ''ਚੋਂ ਇਕ ਹੋ ਤਾਂ ਇਹ ਖਬਰ ਤੁਹਾਡੇ ਲਈ ਕਾਫੀ ਫਾਇਦੇਮੰਦ ਹੈ। ਕਈ ਅਜਿਹੇ ਯੂਜ਼ਰਸ ਹੋਣਗੇ ਜੋ ਯੂਟਿਊਬ ਤੋਂਂ ਬੋਰ ਵੀ ਹੋ ਚੁੱਕੇ ਹੋਣਗੇ। ਇਸ ਦੇ ਚੱਲਦੇ ਅਸੀਂ ਤੁਹਾਨੂੰ ਕੁੱਝ ਐਪਸ ਅਤੇ ਸਾਈਟ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ, ਜਿੱਥੋਂ ਤੁਸੀਂ ਵੀਡੀਓ ਦਾ ਅਨੰਦ ਉੱਠਾ ਸਕਦੇ ਹਾਂ। ਇਸ ਦਾ ਮਤਲਬ ਬਿਨਾਂ ਯੂਟਿਊਬ ਦੇ ਵੀ ਵੀਡੀਓਜ਼ ਵੇਖੀ ਜਾ ਸਕਦੀਆਂ ਹਨ।
DailyMotion : ਯੂਟਿਊਬ ਤੋਂ ਬਾਅਦ ਡੇਲੀ ਮੋਸ਼ਨ ਨੂੰ ਹੀ ਜ਼ਿਆਦਾ ਪਸੰਦ ਕੀਤਾ ਗਿਆ ਹੈ। ਇਸ ਐਪ ਨੂੰ ਦੁਨਿਆ ਭਰ ''ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਇੰਟਰਫੇਸ ਕਾਫ਼ੀ ਆਸਾਨ ਹੈ। ਤੁਹਾਨੂੰ ਦਸ ਦਈਏ ਕਿ ਇਸ ''ਤੇ ਵੀਡੀਓ ਦਾ ਕਲੇਕਸ਼ਨ ਕਾਫ਼ੀ ਚੰਗਾ ਹੈ।
Vimeo : ਇਸ ਏਪ ਦੇ ਜਰਿਏ ਤੁਸੀ ਹਾਈ - ਡੇਫਿਨਿਸ਼ਨ ਵਿੱਚ ਵੀਡੀਓ ਵੇਖ ਸੱਕਦੇ ਹੋ । ਇਹ ਪਹਿਲੀ ਅਜਿਹੀ ਐਪ ਜਾਂ ਸਾਇਟ ਹੈ, ਜੋ ਕਿ ਹਾਈਡੈਫੀਨਿਸ਼ਨ ਵੀਡੀਓ ਸਪੋਰਟ ਕਰਦੀ ਹੈ।
MetaCafe : ਇਹ ਇਕ ਸਾਈਟ ਹੈ। ਇਸ ਨੂੰ ਇਸਤੇਮਾਲ ਕਰਨਾ ਵੀ ਬੇਹੱਦ ਆਸਾਨ ਹੈ। ਜੇਕਰ ਤੁਸੀਂ ਛੋਟਾ ਵੀਡੀਓ ਵੇਖਣਾ ਪਸੰਦ ਕਰਦੇ ਹੋ , ਤਾਂ ਇਹ ਤੁਹਾਡੇ ਲਈ ਬਿਲਕੁੱਲ ਠੀਕ ਸਾਈਟ ਹੈ।
Vevo : ਇਹ ਕਾਫ਼ੀ ਪਾਪੂਲਰ ਸਾਈਟ ਹੈ। ਇਥੇ ਤੁਹਾਨੂੰ ਮਿਊਜ਼ਿਕ ਤੋਂ ਸੰਬੰਧਤ ਸਭ ਕੁੱਝ ਮਿਲੇਗਾ, ਜਿਸ ''ਚ ਕਨਸਰਟ, ਪ੍ਰੀਮੀਅਰ, ਓਰੀਜਿਨਲ ਸ਼ੋਅ ਆਦਿ ਸਾਰੇ ਸ਼ਾਮਿਲ ਹੁੰਦੇ ਹਨ।
Veoh : ਇਸ ਨੂੰ ਯੂਟਿਊਬ ਦਾ ਅਲਟਰਨੇਟਿਵ ਕਿਹਾ ਜਾ ਸਕਦਾ ਹੈ। ਕੰਪਨੀ ਦੇ ਮੁਤਾਬਕ ਇਸ ''ਤੇ ਲੱਖਾਂ ਵੀਡੀਓਜ਼ ਹਨ, ਜਿਨ੍ਹਾਂ ''ਚ ਟੀ. ਵੀ ਸ਼ੋਅ , ਮਿਊਜ਼ਿਕ ਵੀਡੀਓਜ਼ ਅਤੇ ਫਿਲਮਾਂ ਆਦਿ ਹਨ। ਹਾਲਾਂਕਿ ਇਸ ''ਚ ਸਰਚ ਦਾ ਫੀਚਰ ਕੁੱਝ ਖਾਸ ਨਹੀਂ ਹੈ।