ਜੀਮੇਲ ਯੂਜ਼ਰਜ਼ ਲਈ ਵਰਦਾਨ ਤੋਂ ਘੱਟ ਹੀਂ ਇਹ ਫੀਚਰ, ਕੁਝ ਹੀ ਸਕਿੰਟਾਂ ''ਚ ਦੂਰ ਕਰ ਦਿੰਦਾ ਹੈ ਸਮੱਸਿਆ

Saturday, Aug 24, 2024 - 05:38 PM (IST)

ਗੈਜੇਟ ਡੈਸਕ- ਦੁਨੀਆ ਦਾ ਸਭ ਤੋਂ ਵੱਡਾ ਸਰਜ ਇੰਜਣ ਗੂਗਲ ਆਪਣੇ ਯੂਜ਼ਰਜ਼ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿੰਦਾ ਹੈ। ਜੇਕਰ ਤੁਸੀਂ ਦਫਤਰ ਦਾ ਕੰਮ ਕਰਦੇ ਹੋ ਤਾਂ ਜੀਮੇਲ ਦਾ ਇਸਤੇਮਾਲ ਕਰਦੇ ਹੋਵੋਗੇ। ਇਸ ਦੌਰਾਨ ਜੀਮੇਲ ਦੀ ਵਰਤੋਂ ਕਈ ਵਾਰ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਬਿਜ਼ਨੈੱਸ ਦੀ ਕੋਈ ਪ੍ਰਜੇਂਟੇਸ਼ਨ ਲੈਣੀ ਹੈ ਤਾਂ ਉਹ ਵੀ ਈਮੇਲ 'ਤੇ ਆਉਂਦੀ ਹੈ। ਜੀਮੇਲ ਦਾ ਇਸਤੇਮਾਲ ਲੋਕਾਂ ਦੀ ਲਾਫ ਦਾ ਅਹਿਮ ਹਿੱਸ ਬਣ ਚੁੱਕਾ ਹੈ। 

ਜੀਮੇਲ ਦੇ ਬਿਨਾਂ ਕਈ ਸਾਰੇ ਕੰਮ ਵਿਚਾਲੇ ਹੀ ਅਟਕ ਜਾਂਦੇ ਹਨ। ਇਹੀ ਕਾਰਨ ਹੈ ਕਿ ਜੀਮੇਲ 'ਚ ਲਗਾਤਾਰ ਨਵੇਂ-ਨਵੇਂ ਫੀਚਰ ਆਉਂਦੇ ਰਹਿੰਦੇ ਹਨ। ਅਜਿਹੇ ਹੀ ਇਕ ਫੀਚਰ ਬਾਰੇ ਇਥੇ ਗੱਲ ਕਰ ਰਹੇ ਹਾਂ ਤਾਂ ਜੋ ਤੁਹਾਡਾ ਕੰਮ ਆਸਾਨ ਹੋ ਜਾਵੇ ਅਤੇ ਜੀਮੇਲ ਦੀ ਇਸ ਸਹੂਲਤ ਰਾਹੀਂ ਜੇਕਰ ਈਮੇਲ 'ਚ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਆਸਾਨੀ ਨਾਲ ਸੁਧਾਰ ਸਕਦੇ ਹੋ। 

ਜੀਮੇਲ 'ਚ ਮਿਲਦਾ ਹੈ ਕਮਾਲ ਦਾ ਫੀਚਰ

ਜੇਕਰ ਤੁਸੀਂ ਜੀਮੇਲ 'ਚ ਕਿਸੇ ਨੂੰ ਗਲਦੀ ਨਾਲ ਈਮੇਲ ਭੇਜ ਦਿੰਦੇ ਹੋ ਤਾਂ ਇਸ ਨੂੰ ਅਨਸੈਂਡ ਕੀਤਾ ਜਾ ਸਕਦਾ ਹੈ। ਇਸ ਸਮੱਸਿਆ ਨੂੰ ਇਕ ਆਸਾਨ ਜਿਹੀ ਟ੍ਰਿਕ ਰਾਹੀਂ ਠੀਕ ਕਰ ਸਕਦੇ ਹੋ। ਜੀਮੇਲ 'ਚ ਇਕ ਕਮਾਲ ਦਾ ਫੀਚਰ ਮਿਲਦਾ ਹੈ, ਇਸ ਫੀਚਰ ਨੂੰ ਅਨਡੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਹੂਲਤ ਰਾਹੀਂ ਯੂਜ਼ਰਜ਼ ਨੂੰ ਕਾਫੀ ਵੱਡਾ ਫਾਇਦਾ ਹੁੰਦਾ ਹੈ। ਅੱਗੇ ਜਾਣੋ ਇਸ ਦਾ ਪੂਰਾ ਪ੍ਰੋਸੈਸ।

- ਜੀਮੇਲ 'ਚ ਜੇਕਰ ਗਲਦੀ ਨਾਲ ਕਿਸੇ ਨੂੰ ਈਮੇਲ ਭੇਜ ਦਿੱਤਾ ਹੈ ਤਾਂ ਇਸ ਲਈ ਸਭ ਤੋਂ ਪਹਿਲਾਂ ਜੀਮੇਲ ਖੋਲ੍ਹਣਾ ਹੋਵੇਗਾ। 

- ਇਸ ਤੋਂ ਬਾਅਦ ਜੀਮੇਲ ਦੀ ਪ੍ਰੋਫਾਈਲ 'ਤੇ ਕਲਿੱਕ ਕਰੋ ਅਤੇ ਸੈਟਿੰਗ 'ਚ ਜਾਓ।

- ਫਿਰ 'ਸੀ ਆਲ ਸੈਟਿੰਗ' 'ਤੇ ਟੈਪ ਕਰੋ।

- ਅਜਿਹਾ ਕਰਨ ਤੋਂ ਬਾਅਦ ਅਨਡੂ ਸੈਂਡ ਦੇ ਆਪਸ਼ਨ 'ਤੇ ਆਪਣੇ ਹਿਸਾਬ ਨਾਲ ਸਮੇਂ ਦੀ ਚੋਣ ਕਰੋ।

- ਈਮੇਲ ਅਨਡੂ ਸੈਂਡ ਫੀਚਰ 'ਚ 5 ਤੋਂ ਲੈ ਕੇ 30 ਸਕਿੰਟਾਂ ਦੇ ਆਪਸ਼ਨ ਮਿਲਦੇ ਹਨ। ਕਿਸੇ ਇਕ ਆਪਸ਼ਨ ਨੂੰ ਚੁਣ ਕੇ ਉਸ 'ਤੇ ਕਲਿੱਕ ਕਰੋ ਅਤੇ ਸਬਮਿਟ ਕਰੋ। 

- ਉਦਾਹਰਣ ਲਈ ਜੇਕਰ ਤੁਸੀਂ 30 ਸਕਿੰਟਾਂ ਦਾ ਆਪਸ਼ਨ ਚੁਣਿਆ ਤਾਂ ਸਮਾਂ ਪੂਰਾ ਹੋਣ ਤੋਂ ਬਾਅਦ ਈਮੇਲ ਨੂੰ ਅਨਡੂ ਸੈਂਡ ਨਹੀਂ ਕਰ ਸਕੋਗੇ। 

ਜੀਮੇਲ 'ਚ ਮਿਲਦਾ ਹੈ ਇਹ ਖਾਸ ਫੀਚਰ

ਅੱਜ-ਕੱਲ੍ਹ ਦਫਤਰ ਤੋਂ ਲੈ ਕੇ ਬਿਜ਼ਨੈੱਸ ਤਕ ਦੇ ਕਈ ਕੰਮ ਜੀਮੇਲ 'ਤੇ ਹੁੰਦੇ ਹਨ। ਅਜਿਹੇ 'ਚ ਜੀਮੇਲ 'ਚ ਕਈ ਸਾਰੇ ਧਾਂਸੂ ਫੀਚਰਜ਼ ਮਿਲਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਹੋਰ ਈਮੇਲਾਂ ਨੂੰ ਅਣਸੈਂਡ ਕਰ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਉਪਭੋਗਤਾਵਾਂ ਨੂੰ ਉਸ ਈਮੇਲ ਨੂੰ ਐਡਿਟ ਕਰਨ ਦਾ ਵਿਕਲਪ ਮਿਲਦਾ ਹੈ। ਇਸ ਫੀਚਰ ਦੇ ਜ਼ਰੀਏ ਯੂਜ਼ਰਜ਼ ਉਸ ਈਮੇਲ 'ਚ ਕੁਝ ਐਡ ਜਾਂ ਡਿਲੀਟ ਕਰ ਸਕਦੇ ਹਨ। ਇਸ ਤੋਂ ਇਲਾਵਾ, ਜੇਕਰ ਤੁਸੀਂ ਪੇਡ ਸਬਸਕ੍ਰਿਪਸ਼ਨ ਵਾਲੇ ਉਪਭੋਗਤਾ ਹੋ ਤਾਂ ਤੁਸੀਂ Gemini AI ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹੋ। ਇਸ ਵਿੱਚ Gemini AI ਈਮੇਲ ਨੂੰ ਐਡਿਟ ਅਤੇ ਲਿਖ ਸਕਦਾ ਹੈ। ਫਿਲਹਾਲ ਇਹ ਫੀਚਰ ਸਿਰਫ ਪੇਡ ਯੂਜ਼ਰਸ ਲਈ ਉਪਲੱਬਧ ਹੈ।
-----


Rakesh

Content Editor

Related News