WhatsApp Web ’ਚ ਬਿਨਾਂ ਚੈਟ ਓਪਨ ਕੀਤੇ ਪੜ੍ਹ ਸਕਦੇ ਹੋ ਪੂਰਾ ਮੈਸੇਜ, ਇਹ ਹੈ ਆਸਾਨ ਤਰੀਕਾ

Tuesday, Nov 17, 2020 - 01:15 PM (IST)

ਗੈਜੇਟ ਡੈਸਕ– ਵਟਸਐਪ ’ਤੇ ਯੂਜ਼ਰਸ ਦੀ ਸਹੂਲਤ ਲਈ ਕਈ ਖ਼ਾਸ ਫੀਚਰਜ਼ ਦਿੱਤੇ ਗਏ ਹਨ। ਕੰਪਨੀ ਆਏ ਦਿਨ ਨਵੇਂ ਫੀਚਰਜ਼ ਵੀ ਪੇਸ਼ ਕਰਦੀ ਰਹਿੰਦੀ ਹੈ ਤਾਂ ਜੋ ਯੂਜ਼ਰਸ ਨੂੰ ਬਿਹਤਰ ਚੈਟਿੰਗ ਅਨੁਭਵ ਮਿਲ ਸਕੇ। ਵਟਸਐਪ ਮੋਬਾਇਲ ਹੀ ਨਹੀਂ ਸਗੋਂ ਵੈੱਬ ਵਰਜ਼ਨ ’ਚ ਵੀ ਤੁਹਾਨੂੰ ਕਈ ਖ਼ਾਸ ਅਤੇ ਉਪਯੋਗੀ ਫੀਚਰਜ਼ ਮਿਲ ਜਾਣਗੇ। ਇਥੇ ਅਸੀਂ ਤੁਹਾਨੂੰ ਅੱਜ ਵਟਸਐਪ ਵੈੱਬ ਦੇ ਇਕ ਖ਼ਾਸ ਫੀਚਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਚੈਟ ਨੂੰ ਓਪਨ ਕੀਤੇ ਬਿਨਾਂ ਹੀ ਵਟਸਐਪ ’ਤੇ ਆਏ ਮੈਸੇਜ ਨੂੰ ਪੜ੍ਹ ਸਕਦੇ ਹੋ। 

ਇਹ ਵੀ ਪੜ੍ਹੋ– iPhone 12 Mini ਯੂਜ਼ਰਸ ਪਰੇਸ਼ਾਨ, ਅਨਲਾਕ ਹੀ ਨਹੀਂ ਹੋ ਰਿਹਾ ਫੋਨ

ਵਟਸਐਪ ਵੈੱਬ ’ਚ ਬਿਨਾਂ ਚੈਟ ਓਪਨ ਕੀਤੇ ਮੈਸੇਜ ਪੜ੍ਹਨ ਦਾ ਤਰੀਕਾ

1. ਇਸ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਨੂੰ ਵੈੱਬ ’ਤੇ ਕੁਨੈਕਟ ਕਰਨਾ ਹੋਵੇਗਾ। ਇਸ ਲਈ ਫੋਨ ’ਚ ਵਟਸਐਪ ਨੂੰ ਓਪਨ ਕਰਕੇ ਉਥੇ ਸਾਈਡ ’ਚ ਦਿੱਤੇ ਗਏ ਤਿੰਨ ਡਾਟ ’ਤੇ ਕਲਿੱਕ ਕਰੋ।

2. ਇਥੇ ਤੁਹਾਨੂੰ ਵਟਸਐਪ ਵੈੱਬ ਦਾ ਆਪਸ਼ਨ ਮਿਲੇਗਾ, ਉਸ ਨੂੰ  ਓਪਨ ਕਰੋ। ਵਟਸਐਪ ਵੈੱਬ ’ਚ ਦਿੱਤੇ ਗਏ QR Code ਨੂੰ ਮੋਬਾਇਲ ਨਾਲ ਸਕੈਨ ਕਰੋ। ਇਸ ਤੋਂ ਬਾਅਦ ਵਟਸਐਪ ਅਕਾਊਂਟ ਡੈਸਕਟਾਪ ’ਤੇ ਓਪਨ ਹੋ ਜਾਵੇਗਾ। 

3. ਵਟਸਐਪ ਵੈੱਬ ਓਪਨ ਕਰਨ ਤੋਂਬਾਅਦ ਜੇਕਰ ਤੁਹਾਡੇ ਕੋਲ ਕੋਈ ਮੈਸੇਜ ਆਇਆ ਹੈ ਤਾਂ ਉਸ ਚੈਟ ’ਤੇ ਕਰਸਰ ਰੱਖੋ। ਜਿਸ ਤੋਂ ਬਾਅਦ ਪੂਰਾ ਮੈਸੇਜ ਸ਼ੋਅ ਹੋਵੇਗਾ। ਇਥੇ ਤੁਸੀਂ ਬਿਨਾਂ ਚੈਟ ਨੂੰ ਓਪਨ ਕੀਤੇ ਹੀ ਪੂਰਾ ਮੈਸੇਜ ਪੜ੍ਹ ਸਕੋਗੇ। 

ਇਹ ਵੀ ਪੜ੍ਹੋ– ਅਗਲੇ ਸਾਲ ਤੋਂ ਮਹਿੰਗਾ ਹੋ ਸਕਦੈ ਫੋਨ ’ਤੇ ਗੱਲ ਕਰਨਾ, 20 ਫੀਸਦੀ ਤਕ ਵਧ ਸਕਦੀਆਂ ਹਨ ਕੀਮਤਾਂ

ਵਟਸਐਪ ਨੇ ਪੇਸ਼ ਕੀਤੇ ਕਈ ਖ਼ਾਸ ਫੀਚਰਜ਼
ਵਟਸਐਪ ਨੇ ਹਾਲ ਹੀ ’ਚ ਆਪਣੇ ਯੂਜ਼ਰਸ ਨੂੰ ਬਿਹਤਰੀਨ ਸਹੂਲਤਾਂ ਦੇਣ ਲਈ ਕਈ ਖ਼ਾਸ ਅਤੇ ਉਪਯੋਗੀ ਫੀਚਰਜ਼ ਪੇਸ਼ ਕੀਤੇ ਹਨ। ਜਿਨ੍ਹਾਂ ’ਚ ਵਟਸਐਪ ਪੇਅ ਸਭ ਤੋਂ ਖ਼ਾਸ ਫੀਚਰ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਯੂਜ਼ਰਸ ਵਟਸਐਪ ’ਤੇ ਹੀ ਪੇਮੈਂਟ ਕਰ ਸਕਣਗੇ। ਇਹ ਬਿਲਕੁਲ ਡਿਜੀਟਲ ਵਾਲੇਟ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਚੈਟਿੰਗ ਦੌਰਾਨ ਹੀ ਆਪਣੇ ਕਿਸੇ ਵੀ ਦੋਸਤ ਅਤੇ ਪਰਿਵਾਰਕ ਮੈਂਬਰ ਨੂੰ ਪੈਸੇ ਭੇਜ ਸਕਦੇ ਹੋ। ਵਟਸਐਪ ਪੇਅ ਸਰਵਿਸ ਭਾਰਤ ਦੀਆਂ 10 ਸਥਾਨਕ ਭਾਸ਼ਾਵਾਂ ’ਚ ਉਪਲੱਬਧ ਹੈ ਅਤੇ ਯੂਜ਼ਰਸ ਆਪਣੀ ਸਹੂਲਤ ਮੁਤਾਬਕ ਇਨ੍ਹਾਂ ’ਚੋਂ ਕਿਸੇ ਵੀ ਭਾਸ਼ਾ ਦੀ ਵਰਤੋਂ ਕਰ ਸਕਦੇ ਹਨ। 

ਇਹ ਵੀ ਪੜ੍ਹੋ– Airtel ਦੇ ਸਿਮ ਤੇ ਐਪ ਨਾਲ ਕ੍ਰੈਸ਼ ਹੋ ਰਹੇ ਰੈੱਡਮੀ ਦੇ ਫੋਨ, ਯੂਜ਼ਰਸ ਇੰਝ ਕੱਢ ਰਹੇ ਗੁੱਸਾ


Rakesh

Content Editor

Related News