ਵਾਈ-ਫਾਈ ਨੈੱਟਵਰਕ ਨੂੰ ਹੈਕਿੰਗ ਤੋਂ ਸੁਰੱਖਿਅਤ ਰੱਖਣਗੀਆਂ ਇਹ ਐਪਸ

Saturday, Mar 04, 2017 - 04:24 PM (IST)

ਜਲੰਧਰ- ਅੱਜ ਸਮੇਂ ''ਚ ਵਾਈ-ਫਾਈ ਹੈਕਿੰਗ ਇੱਕ ਬਹੁਤ ਹੀ ਵੱਡੀ ਸਮੱਸਿਆ ਹੈ। ਕਈ ਲੋਕ ਵਾਈ-ਫਾਈ ਹੈਕ ਕਰਨਾ ਚਾਹੁੰਦੇ ਹਨ, ਤਾਂ ਉਥੇ ਹੀ ਦੁੱਜੇ ਹੈਕ ਹੋਣ ਨਾਲ ਬਚਣਾ ਚਾਹੁੰਦੇ ਹਨ। ਅੱਗੇ ਅਸੀਂ ਇੰਝ ਹੀ ਕੁੱਝ ਐਪਲੀਕੇਸ਼ਨ ਦੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਦੀ ਵਰਤੋਂ ਵਾਈ-ਫਾਈ ਨੂੰ ਹੈਕ ਹੋਣ ਤੋਂ ਬਚਾਉਣ ਦੇ ​ਲਈ ਕੀਤਾ ਜਾ ਸਕਦਾ ਹੈ।

ਵਾਈ-ਫਾਈ ਕਿੱਲ

ਇਹ ਐਪਲੀਕੇਸ਼ਨ ਦੂਸਰੀਆਂ ਨੂੰ ਵਾਈ-ਫਾਈ ਨਾਲ ਅਟੈਚ ਹੋਣ ਤੋਂ ਰੋਕਣ ''ਚ ਮਦਦ ਕਰਦਾ ਹੈ। ਜੇਕਰ ਤੁਸੀਂ ਕਿਸੇ ਪਬਲਿਕ ਵਾਈਫਾਈ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਸ ਐਪ ਦੀ ਮਦਦ ਨਾਲ ਤੁਸੀਂ ਕੁਨੈਕਟੀਵਿਟੀ ਨੂੰ ਤੇਜ਼ ਕਰਨ ਲਈ ਦੂਸਰੀਆਂ ਨੂੰ ਇਸ ਸੇਵਾ ਨਾਲ ਜੁੜਣ ਤੋਂ ਰੋਕ ਸਕਦੇ ਹੋ। ਇੰਨਾਂ ਹੀ ਨਹੀਂ ਇਹ ਐਪ ਤੁਹਾਡੇ ਸਮਾਰਟਫੋਨ ਲਈ ਵੀ ਕਾਫ਼ੀ ਚੰਗਾ ਹੈ।

ਵਾਈ-ਫਾਈ ਇੰਸਪੈਕਟ
ਵਾਈਫਾਈ ਇੰਸਪੈਕਟ ਦਾ ਇਸਤੇਮਾਲ ਖਾਸ ਤੌਰ ''ਤੇ ਆਈ. ਟੀ ਪ੍ਰੋਫੈਸ਼ਨਲਸ ਕਰਦੇ ਹਨ। ਇਸ ਐਪਲੀਕੇਸ਼ਨ ਦੀ ਮਦਦ ਤੋਂ ਆਈ. ਟੀ ਪ੍ਰੋਫੈਸ਼ਨਲਸ ਨੈੱਟਵਰਕ ''ਤੇ ਹੋਣ ਵਾਲੇ ਹੈਕਿੰਗ ਐਕਟੀਵਿਟੀ ਨੂੰ ਮਾਨਿਟਰ ਕਰਦੇ ਹਨ। ਇਸ ਐਪ ਦੀ ਮਦਦ ਨਾਲ ਤੁਹਾਨੂੰ ਜਾਣਕਾਰੀ ਮਿਲਦੀ ਹੈ ਕਿ ਕਿਤੇ ਕੋਈ ਤੁਹਾਡੇ ਨੈੱਟਵਰਕ ਨੂੰ ਚੋਰੀ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਹੈ।

ਫਿੰਗ ਨੈੱਟਵਰਕ ਟੂਲ
ਫਿੰਗ ਨੈੱਟਵਰਕ ਟੂਲ ਵਾਈ-ਫਾਈ ਯੂਜ਼ ਕਰਦੇ ਸਮੇਂ ਇੰਟਰਫੇਸ ਨੂੰ ਤੇਜ਼ ਕਰਦਾ ਹੈ। ਇਹ ਐਪ ਤੁਹਾਡੇ ਵਾਈ-ਫਾਈ ਨੈੱਟਵਰਕ ਨੂੰ ਐਨਲਾਇਜ਼ ਕਰਨ ''ਚ ਮਦਦ ਕਰਦਾ ਹੈ। ਫਿੰਗ ਨੈੱਟਵਰਕ ਟੂਲ ਦੇ ਨਾਲ ਹੀ ਇਹ ਤੁਹਾਨੂੰ ਇਹ ਵੀ ਜਾਣਕਾਰੀ ਦਿੰਦਾ ਹੈ ਕਿ ਤੁਹਾਡੇ ਵਾਈ-ਫਾਈ ਨੂੰ ਕਿਹੜਾ ਨੈੱਟਵਰਕ ਅਤੇ ਕੌਣ-ਕੌਣ ਯੂਜਰ ਕੁਨੈੱਕਟਡ ਹੈ।

ਨੈੱਟਵਰਕ ਮੈਪਰ
ਜੇਕਰ ਅਸੀਂ ਵਾਈ-ਫਾਈ ਪ੍ਰੋਟੈਕਟਰ ਐਪ ਅਤੇ ਹੈਕਰ ਦੀ ਗੱਲ ਕਰੀਏ ਤਾਂ ਇੱਥੇ ਐਨਮੈਪ ਫੋਰ ਐਂਡ੍ਰਾਇਡ ਦੇ ਬਾਰੇ ''ਚ ਦੱਸਣਾ ਵੀ ਜਰੂਰੀ ਹੈ।ਨੈੱਟਵਰਕ ਮੈਪਰ ਯੂਜ਼ਰ ਨੂੰ ਨੈੱਟਵਰਕ ਅਤੇ ਪੋਰਟ ਨੂੰ ਸਕੈਨ ਕਰਨ ''ਚ ਮਦਦ ਕਰਦਾ ਹੈ। ਸ਼ੁਰੂਆਤ ''ਚ ਇਸ ਨੂੰ ਸਿਰਫ ਯੂਨਿਕਸ ਆਪਰੇਟਿੰਗ ਸਿਸਟਮ ਲਈ ਲਾਂਚ ਕੀਤਾ ਗਿਆ ਸੀ ਪਰ ਬਾਅਦ ''ਚ ਇਹ ਐਂਡ੍ਰਾਇਡ ਅਤੇ ਵਿੰਡੋਜ਼ ਆਪਰੇਟਿੰਗ ਸਿਸਟਮ ਲਈ ਵੀ ਉਪਲੱਬਧ ਹੋ ਗਿਆ ਹੈ।


Related News