Free ਬਣਾਓ Ghibli image, ਇਹ ਹੈ ਸਭ ਤੋਂ ਆਸਾਨ ਤਰੀਕਾ
Tuesday, Apr 01, 2025 - 07:29 PM (IST)

ਗੈਜੇਟ ਡੈਸਕ- ChatGPT ਦੀ ਮਲਕੀਅਤ ਵਾਲੀ ਕੰਪਨੀ OpenAI ਨੇ ਪਿਛਲੇ ਹਫ਼ਤੇ GPT 4o ਇਮੇਜ ਮੇਕਰ ਟੂਲ ਪੇਸ਼ ਕੀਤਾ ਸੀ ਅਤੇ ਇਹ ਲਾਂਚ ਦੇ ਦੂਜੇ ਦਿਨ ਹੀ ਵਾਇਰਲ ਹੋ ਗਿਆ। ਹੁਣ OpenAI ਦੇ ਸੀਈਓ ਸੈਮ ਆਲਟਮੈਨ ਨੇ ਇਸ ਬਾਰੇ ਪੋਸਟ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਾਰਿਆਂ ਲਈ ਮੁਫਤ ਹੋਵੇਗਾ।
ਦੱਸ ਦੇਈਏ ਕਿ ਘਿਬਲੀ ਇਮੇਜ ਜਨਰੇਟਿਵ ਦੀ ਪ੍ਰਸਿੱਧੀ ਇੰਨੀ ਵੱਧ ਗਈ ਹੈ ਕਿ ਘਿਬਲੀ ਇਮੇਜ ਬਣਾਉਣ ਦਾ ਬੁਖਾਰ ਲੋਕਾਂ ਦੇ ਸਿਰ ਚੜ੍ਹ ਗਿਆ ਹੈ। ਇਸ ਕਾਰਨ ਚੈਟਜੀਪੀਟੀ ਦੇ ਸਰਵਰ 'ਤੇ ਵੀ ਦਬਾਅ ਪਿਆ ਸੀ। ਇਸ ਤੋਂ ਬਾਅਦ ਸੈਮ ਆਲਟਮੈਨ ਨੇ ਐਤਵਾਰ ਨੂੰ ਪੋਸਟ ਕੀਤਾ ਅਤੇ ਕਿਹਾ ਕਿ ਯੂਜ਼ਰਜ਼ ਨੂੰ ਥੋੜ੍ਹਾ ਸਲੋ ਹੋ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਟੀਮ ਵੀ ਸੌਂ ਸਕੇ।
X ਪਲੇਟਫਾਰਮ 'ਤੇ ਸੈਮ ਆਲਟਮੈਨ ਨੇ ਪੋਸਟ ਕਰਕੇ ਦੱਸਿਆ, Chatgpt Image Gen ਹੁਣ ਸਾਰਿਆਂ ਲਈ ਮੁਫਤ ਵਿੱਚ ਉਪਲੱਬਧ ਹੈ।
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ ਹੋਈ ਸੱਚ! ਜਾਣ ਤੁਹਾਡੇ ਵੀ ਉਡ ਜਾਣਗੇ ਹੋਸ਼
chatgpt image gen now rolled out to all free users!
— Sam Altman (@sama) April 1, 2025
ਇਹ ਵੀ ਪੜ੍ਹੋ- 'Ghibli' ਦਾ ਮਜ਼ਾ ਕਿਤੇ ਬਣ ਨਾ ਜਾਵੇ ਸਜ਼ਾ! ਫੋਟੋ ਅਪਲੋਡ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Ghibli ਕੀ ਹੈ?
Ghibli ਸਟਾਈਲ ਇਮੇਜ 'ਚ ਪੇਟਿੰਗ ਵਰਗੀ ਸਾਫਟ ਕਲਰ ਟੋਨ, ਡਿਟੇਲਿੰਗ ਅਤੇ ਮੈਜੀਕਲ ਥੀਮ ਦੀ ਵਰਤੋਂ ਹੁੰਦੀ ਹੈ, ਜੋ ਦੇਖਣ 'ਚ ਬਹੁਤ ਹੀ ਸੁੰਦਰ ਲੱਗਦੀ ਹੈ। ਹੁਣ OpenAI ਦੇ ਨਿਊ ਟੂਲ ਦੀ ਮਦਦ ਨਾਲ ਇਸ ਸਪੈਸ਼ਲ ਆਰਟ ਸਟਾਈਲ ਨੂੰ ਆਸਾਨੀ ਨਾਲ ਰੀਕ੍ਰਿਏਟ ਕੀਤਾ ਜਾ ਸਕਦਾ ਹੈ।
Free 'ਚ ਇੰਝ ਬਣਾਓ Ghibli image
ChatGPT Plus ਦੇ ਨਾਲ ਇਸ ਸਰਵਿਸ ਨੂੰ ਲਾਂਚ ਕੀਤਾ ਸੀ ਅਤੇ ਹੁਣ ਇਹ ਫ੍ਰੀ 'ਚ ਵੀ ਸਰਵਿਸ ਮਿਲ ਰਹੀ ਹੈ। ਇਥੇ ਤੁਹਾਨੂੰ ਇਸਦਾ ਪੂਰਾ ਤਰੀਕਾ ਦੱਸ ਰਹੇ ਹਾਂ-
- ਇਸ ਲਈ ChatGPT ਵੈੱਬਸਾਈਟ ਜਾਂ App ਨੂੰ ਓਪਨ ਕਰੋ। ਇਥੇ ਤੁਹਾਨੂੰ ਚੈਟਬਾਕਸ ਦੇ ਅੰਦਰ ਪਲੱਸ (+) ਦਾ ਆਈਕਨ ਦਿਸੇਗਾ।
- ‘+’ ਦੇ ਆਈਕਨ 'ਤੇ ਕਲਿੱਕ ਕਰਕੇ ਤੁਸੀਂ ਫੋਟੋ ਨੂੰ ਅਪਲੋਡ ਕਰ ਸਕਦੇ ਹੋ।
- ਬਾਕਸ 'ਚ ਫੋਟੋ ਆਉਣ ਤੋਂ ਬਾਅਦ ਉਸ ਵਿਚ Ghiblify this ਜਾਂ turn this image in Studio Ghibli theme ਲਿਖ ਦਿਓ।
- ਇਸ ਤੋਂ ਬਾਅਦ ਕੁਝ ਸਮੇਂ ਦਾ ਇੰਤਜ਼ਾਰ ਕਰੋ। ਫਿਰ ਉਥੇ ਤੁਹਾਨੂੰ ਰਿਜ਼ਲਟ ਦੇ ਰੂਪ 'ਚ Ghibli ਫਾਰਮੇਟ 'ਚ ਫੋਟੋ ਨਜ਼ਰ ਆਏਗੀ, ਜਿਸਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ।
- ਇਸ ਇਮੇਜ ਨੂੰ ਡਾਊਨਲੋਡ ਕਰਨ ਤੋਂ ਬਾਅਦ ਉਸਨੂੰ ਸੋਸ਼ਲ ਮੀਡੀਆ ਜਾਂ ਫਿਰ ਪ੍ਰੋਫਾਈਲ ਪਿਕਚਰ ਦੇ ਰੂਪ 'ਚ ਲਗਾ ਸਕਦੇ ਹੋ।
ਇਹ ਵੀ ਪੜ੍ਹੋ- ਦੋ ਭਰਾਵਾਂ ਨੇ ਪੁਲਸ ਸਾਹਮਣੇ ਚੁੱਕ ਲਿਆ ਖੌਫਨਾਕ ਕਦਮ! ਪੈ ਗਈਆਂ ਭਾਜੜਾਂ