BSNL ਯੂਜ਼ਰਸ ਲਈ ਵੱਡੀ ਖੁਸ਼ਖਬਰੀ! ਸ਼ੁਰੂ ਹੋਣ ਜਾ ਰਹੀ ਹੈ 5G ਸਰਵਿਸ!

Tuesday, Apr 01, 2025 - 04:03 PM (IST)

BSNL ਯੂਜ਼ਰਸ ਲਈ ਵੱਡੀ ਖੁਸ਼ਖਬਰੀ! ਸ਼ੁਰੂ ਹੋਣ ਜਾ ਰਹੀ ਹੈ 5G ਸਰਵਿਸ!

ਗੈਜੇਟ ਡੈਸਕ - ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ BSNL (ਭਾਰਤ ਸੰਚਾਰ ਨਿਗਮ ਲਿਮਟਿਡ) ਨੇ 5G ਨੈੱਟਵਰਕ ਬੁਨਿਆਦੀ ਢਾਂਚੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੈਪੁਰ, ਲਖਨਊ, ਚੰਡੀਗੜ੍ਹ, ਭੋਪਾਲ, ਕੋਲਕਾਤਾ, ਪਟਨਾ, ਹੈਦਰਾਬਾਦ, ਚੇਨਈ ਸਮੇਤ ਕਈ ਸ਼ਹਿਰਾਂ ’ਚ 5G ਟਾਵਰ ਸਾਈਟਾਂ ਚਾਲੂ ਕਰ ਦਿੱਤੀਆਂ ਗਈਆਂ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਹ ਜ਼ਿਆਦਾਤਰ 4G ਸਾਈਟਾਂ ਹਨ, ਜੋ ਕਿ 1 ਲੱਖ 4G ਟਾਵਰਾਂ ਦੀ ਮੌਜੂਦਾ ਤਾਇਨਾਤੀ ਦਾ ਹਿੱਸਾ ਹਨ। ਬੀ.ਐੱਸ.ਐੱਨ.ਐੱਲ. ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਸਾਈਟਾਂ ਨੂੰ ਬਾਅਦ ’ਚ 5ਜੀ ’ਚ ਅਪਗ੍ਰੇਡ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ - ਕਿਤੇ ਮਹਿੰਗੀ ਨਾ ਪੈ ਜਾਵੇ ਪਬਲਿਕ Wi-Fi ਦੀ ਵਰਤੋਂ! ਇਕ ਵਾਰ ਜ਼ਰੂਰ ਪੜ੍ਹੋ ਇਹ ਖ਼ਬਰ

ਸ਼ੁਰੂ ਹੋਣ ਜਾ ਰਹੀ ਹੈ BSNL 5G ਸਰਵਿਸ
ਰਿਪੋਰਟ ਅਨੁਸਾਰ, BSNL ਅਗਲੇ ਤਿੰਨ ਮਹੀਨਿਆਂ ’ਚ ਰਸਮੀ ਤੌਰ 'ਤੇ 5G ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਦੌਰਾਨ, ਉਨ੍ਹਾਂ ਖੇਤਰਾਂ ’ਚ ਨੈੱਟਵਰਕ ਟੈਸਟਿੰਗ ਕੀਤੀ ਜਾ ਰਹੀ ਹੈ ਜਿੱਥੇ BSNL ਦੀ ਮਜ਼ਬੂਤ ​​ਪਕੜ ਹੈ। BSNL ਅਧਿਕਾਰੀਆਂ ਨੇ ਕਿਹਾ ਕਿ ਕਾਨਪੁਰ, ਪੁਣੇ, ਵਿਜੇਵਾੜਾ, ਕੋਇੰਬਟੂਰ ਅਤੇ ਕੋਲਮ ਵਰਗੇ ਸ਼ਹਿਰਾਂ ਵਿੱਚ ਵੀ ਨਵੇਂ ਬੇਸ ਟ੍ਰਾਂਸੀਵਰ ਸਟੇਸ਼ਨ (ਬੀਟੀਐਸ) ਲਗਾਏ ਜਾ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ - iPhone 17 Series ਇਹ ਧਮਾਕੇਦਾਰ Features ਲਾਂਚ ਤੋਂ ਪਹਿਲਾਂ ਹੋਏ ਲੀਕ! ਜਾਣੋ ਕਿੰਨੀ ਹੈ ਕੀਮਤ

ਇਸ ਮਹੀਨੇ ਤੱਕ ਐਕਟਿਵ ਹੋਣਗੇ ਟਾਵਰ
ਰਿਪੋਰਟਾਂ ਦੀ ਮੰਨੀਏ ਤਾਂ BSNL ਦੇ ਇਕ ਲੱਖ 4G ਟਾਵਰ ਜੂਨ 2025 ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਣਗੇ। ਇਹ ਟਾਵਰ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਏ ਗਏ ਹਨ ਅਤੇ ਬਾਅਦ ’ਚ ਇਨ੍ਹਾਂ ਨੂੰ 5G ’ਚ ਅੱਪਗ੍ਰੇਡ ਕੀਤਾ ਜਾਵੇਗਾ। ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਇਸ ਤਰ੍ਹਾਂ, BSNL ਦਾ 4G ਅਤੇ ਫਿਰ 5G ਲਾਂਚ ਹੁਣ ਕੁਝ ਮਹੀਨੇ ਦੂਰ ਹੈ।

ਪੜ੍ਹੋ ਇਹ ਅਹਿਮ ਖਬਰ - ਧਮਾਕੇਦਾਰ ਫੀਚਰਜ਼ ਨਾਲ ਲਾਂਚ ਹੋਇਆ Redmi A ਸੀਰੀਜ਼ ਦਾ ਇਹ ਫੋਨ! ਜਾਣੋ ਕੀ ਹੈ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News