X ''ਤੇ ਹੁਣ ਤਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ! 20 ਕਰੋੜ ਯੂਜ਼ਰਜ਼ ਦਾ ਡਾਟਾ ਲੀਕ ਹੋਣ ਦਾ ਦਾਅਵਾ
Thursday, Apr 03, 2025 - 06:50 PM (IST)

ਗੈਜੇਟ ਡੈਸਕ- ਮਾਈਕ੍ਰੋਬਲਾਗਿੰਗ ਪਲੇਟਫਾਰਮ X ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। X 'ਤੇ ਹੁਣ ਤਕ ਦੇ ਸਭ ਤੋਂ ਵੱਡੇ ਸਾਈਬਰ ਹਮਲੇ ਦਾ ਦਾਅਵਾ ਕੀਤਾ ਗਿਆ ਹੈ। ਇਕ ਸਾਈਬਰ ਸਕਿਓਰਿਟੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਕ ਹੈਕਰ ਨੇ ਕਰੀਬ 20 ਕਰੋੜ (200 ਮਿਲੀਅਨ) ਐਕਸ ਯੂਜ਼ਰਜ਼ ਦਾ ਡਾਟਾ ਚੋਰੀ ਕਰ ਲਿਆ ਗਿਆ ਹੈ। ਜੇਕਰ ਐਕਸ 'ਤੇ ਸਾਈਬਰ ਹਮਲੇ ਦਾ ਦਾਅਵਾ ਸੱਚ ਸਾਬਿਤ ਹੋਇਆ ਤਾਂ ਇਹ ਇਤਿਹਾਸ ਦਾ ਸਭ ਤੋਂ ਵੱਡਾ ਡਾਟਾ ਬ੍ਰੀਚ ਹਮਲਾ ਹੋ ਸਕਦਾ ਹੈ।
ਕਿਵੇਂ ਹੋਇਆ ਡਾਟਾ ਲੀਕ ?
ਐਕਸ ਯੂਜ਼ਰਜ਼ ਦਾ ਡਾਟਾ ਚੋਰੀ ਹੋਣ ਨਾਲ ਜੁੜੀ ਪਹਿਲੀ ਜਾਣਕਾਰੀ Safety Detectives ਨਾਂ ਦੀ ਵੈੱਬਸਾਈਟ 'ਚ ਜਾਰੀ ਕੀਤੀ ਗਈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ BreachForums ਨਾਂ ਦੇ ਹੈਕਿੰਗ ਫੋਰਮ 'ਤੇ ਇਕ ਪੋਸਟ ਕੀਤੀ ਗਈ ਸੀ, ਜਿਸ ਵਿਚ ਇਕ 34 ਜੀ.ਬੀ. ਡਾਟਾ ਡਾਊਨਲੋਡੇਬਲ ਫਾਈਲ ਸ਼ੇਅਰ ਕੀਤੀ ਗਈ ਸੀ। ਇਸ ਫਾਈਲ 'ਚ X ਯੂਜ਼ਰਜ਼ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਸੀ, ਜਿਸ ਵਿਚ ਯੂਜ਼ਰ ਆਈ.ਡੀ. ਅਤੇ ਸਕਰੀਨਨੇਮ, ਪੂਰਾ ਨਾਂ ਅਤੇ ਲੋਕੇਸ਼ਨ, ਈਮੇਲ ਐਡਰੈੱਸ, ਫਾਲੋਅਰ ਕਾਊਂਟ, ਪ੍ਰੋਫਾਈਲ ਡਾਟਾ ਅਤੇ ਟਾਈਮ ਜ਼ੋਨ, ਪ੍ਰੋਫਾਈਲ ਇਮੇਜ ਸਮੇਤ ਕਈ ਹੋਰ ਸੰਵੇਦਨਸ਼ੀਨ ਜਾਣਕਾਰੀ ਸ਼ਾਮਲ ਸੀ।
Safety Detectives ਦੇ ਰਿਸਰਚਰਾਂ ਨੇ ਲੀਕ ਡਾਟਾ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਸ ਵਿਚ 100 ਯੂਜ਼ਰਜ਼ ਦੀ ਜਾਣਕਾਰੀ ਅਸਲੀ ਸੀ। ਵੈੱਬਸਾਈਟ ਨੇ ਇਹ ਵੀ ਪੁਸ਼ਟੀ ਕੀਤੀ ਕਿ ਲੀਕ ਹੋਏ ਈਮੇਲ ਐਡਰੈੱਸ ਵੀ ਅਸਲੀ ਸਨ। ਹਾਲਾਂਕਿ, ਇਹ ਤੈਅ ਨਹੀਂ ਕੀਤਾ ਜਾ ਸਕਿਆ ਕਿ ਇਹ ਈਮੇਲ ਸੰਬੰਧਿਤ ਯੂਜ਼ਰਜ਼ ਦੇ ਹੀ ਹਨ।
ਇਸ ਪੂਰੇ ਮਾਮਲੇ 'ਤੇ ਅਜੇ ਤਕ X ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਹਾਲਾਂਕਿ, ਇਹ ਘਟਨਾ ਇਕ ਵਾਰ ਫਿਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸਕਿਓਰਿਟੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੀ ਹੈ।