ਮੁਫ਼ਤ ਮਿਲੇਗਾ VIP ਨੰਬਰ, ਇਹ ਟੈਲੀਕਾਮ ਕੰਪਨੀ ਦੇ ਰਹੀ ਆਫਰ, ਜਾਣੋ ਕੀ ਹੈ ਤਰੀਕਾ
Wednesday, Jun 29, 2022 - 06:06 PM (IST)

ਗੈਜੇਟ ਡੈਸਕ– ਕਈ ਲੋਕ ਆਪਣੇ ਲਈ ਵੀ.ਆਈ.ਪੀ. ਮੋਬਾਇਲ ਨੰਬਰ ਲੈਣਾ ਚਾਹੁੰਦੇ ਹਨ। ਵੀ.ਆਈ.ਪੀ. ਮੋਬਾਇਲ ਨੰਬਰ ਜਾਂ ਫੈਂਸੀ ਨੰਬਰ ਅਜਿਹੇ ਯੂਨੀਕ ਨੰਬਰ ਹੁੰਦੇ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਯਾਦ ਰੱਖਿਆ ਜਾ ਸਕਦਾ ਹੈ। ਹਾਲਾਂਕਿ, ਅਜਿਹੇ ਨੰਬਰ ਬਾਜ਼ਾਰ ’ਚ ਆਸਾਨੀ ਨਾਲ ਉਪਲੱਬਧ ਨਹੀਂ ਹਨ। ਇਸ ਲਈ ਆਕਸ਼ਨ ਹੁੰਦਾ ਹੈ ਜਾਂ ਤੁਹਾਨੂੰ ਭਾਰੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ। ਪਰ ਕਈ ਟੈਲੀਕਾਮ ਕੰਪਨੀਆਂ ਨੂੰ ਇਸ ਨੂੰ ਮੁਫ਼ਤ ’ਚ ਵੀ ਵੇਚਦੀਆਂ ਹਨ। ਇਸ ਤੋਂ ਇਲਾਵਾ ਵਰਚੁਅਲ ਵੀ.ਆਈ.ਪੀ. ਮੋਬਾਇਲ ਨੰਬਰ ਨੂੰ ਵੀ ਆਨਲਾਈਨ ਖਰੀਦਿਆ ਜਾ ਸਕਦਾ ਹੈ। ਕਈ ਵੈੱਬਸਾਈਟਾਂ ਵਰਚੁਅਲ ਵੀ.ਆਈ.ਪੀ. ਮੋਬਾਇਲ ਨੰਬਰ ਵੇਚਦੀਆਂ ਹਨ। ਹਾਲਾਂਕਿ, ਇਸ ਲਈ ਉਹ ਚਾਰਜ ਕਰਦੀਆਂ ਹਨ।
BSNL ਜ਼ਰੀਏ ਵੀ ਪ੍ਰੀਮੀਅਮ ਨੰਬਰ ਨੂੰ ਖਰੀਦਿਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਆਕਸ਼ਨ ’ਚ ਭਾਗ ਲੈਣਾ ਪਵੇਗਾ। ਸਭ ਤੋਂ ਪਹਿਲਾਂ eauction.bsnl.co.in ਸਾਈਟ ਨੂੰ ਆਪਣੇ ਬ੍ਰਾਊਜ਼ਰ ’ਤੇ ਓਪਨ ਕਰਕੇ ਇਸ ’ਤੇ ਰਜਿਸਟ੍ਰੇਸ਼ਨ ਕਰ ਲਓ। ਇਸ ਤੋਂ ਬਾਅਦ ਤੁਸੀਂ ਫੈਨਸ ਨੰਬਰ ਦੀ ਲਿਸਟ ’ਚੋਂ ਕਿਸੇ ਨੰਬਰ ਲਈ ਬੋਲੀ ਲਗਾ ਸਕਦੇ ਹੋ।
ਮੁਫ਼ਤ ’ਚ ਮਿਲ ਸਕਦਾ ਹੈ VIP ਨੰਬਰ
ਤੁਸੀਂ ਮੁਫ਼ਤ ’ਚ ਵੀ ਆਪਣੇ ਲਈ ਵੀ.ਆਈ.ਪੀ. ਨੰਬਰ ਲੈ ਸਕਦੇ ਹੋ। ਇਸ ਦੀ ਸੁਵਿਧਾ ਟੈਲੀਕਾਮ ਕੰਪਨੀ VI ਦਿੰਦੀ ਹੈ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ https://www.myvi.in ਨੂੰ ਓਪਨ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਟਾਪ ’ਚ ਦਿੱਤੇ ਗਏ ਆਪਸ਼ਨ ’ਚੋਂ ਨਿਊ ਕੁਨੈਕਸ਼ਨ ਦੇ ਆਪਸ਼ਨ ਨੂੰ ਸਿਲੈਕਟ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਕਈ ਆਪਸ਼ੰਸ ਦਿਸਣਗੇ। ਇਸ ਵਿਚ ਤਹਾਨੂੰ ਫੈਂਸੀ ਨੰਬਰ ਦੇ ਆਪਸ਼ਨ ਨੂੰ ਸਿਲੈਕਟ ਕਰਨਾ ਹੈ। ਫਿਰ ਤੁਸੀਂ ਜ਼ਰੂਰਤ ਦੇ ਹਿਸਾਬ ਨਾਲ ਪੋਸਟਪੇਡ ਜਾਂ ਪ੍ਰੀਪੇਡ ਨੰਬਰ ਦਾ ਸਿਲੈਕਸ਼ਨ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਏਰੀਆ ਕੋਡ ਦੇਣਾ ਪਵੇਗਾ। ਇਸ ਪ੍ਰੋਸੈੱਸ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣੈ ਐਕਟਿਵ ਮੋਬਾਇਲ ਨੰਬਰ ਵੀ ਦੇਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਘਰ ਹੀ VI ਵਲੋਂ VIPਮੋਬਾਇਲ ਨੰਬਰ ਡਿਲਿਵਰ ਕਰ ਦਿੱਤਾ ਜਾਵੇਗਾ। ਜਿਸ ਨੂੰ ਤੁਸੀਂ ਰੈਗੂਲਰ ਨੰਬਰ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।