ਚੋਰਾਂ ਨੂੰ ਆਸਾਨੀ ਨਾਲ ਫੜਨ ਲਈ ਹੁਣ ਦੁਬਈ ਪੁਲਸ ਨੂੰ ਮਿਲਣਗੀਆਂ ਹੋਵਰਬਾਈਕਸ

Wednesday, Oct 18, 2017 - 10:59 AM (IST)

ਜਲੰਧਰ- ਦੁਨੀਆ ਦੀ ਸਭ ਤੋਂ ਅੱਗੇ ਚੱਲਣ ਵਾਲੀ ਥਾਂ ਦਾ ਦਰਜਾ ਪ੍ਰਾਪਤ ਕਰਨ ਲਈ ਦੁਬਈ ਕਈ ਅਜਿਹੀਆਂ ਤਕਨੀਕਾਂ 'ਤੇ ਕੰਮ ਕਰ ਰਿਹਾ ਹੈ, ਜੋ ਉਸ ਨੂੰ ਸਭ ਤੋਂ ਅੱਗੇ ਲਿਜਾਣ ਵਿਚ ਮਦਦ ਕਰਨਗੀਆਂ। ਜਾਣਕਾਰੀ ਮੁਤਾਬਕ ਦੁਬਈ ਪੁਲਸ ਨੂੰ ਹੁਣ ਮਲਟੀਰੋਟਰ ਹੋਵਰਬਾਈਕਸ ਮਿਲਣਗੀਆਂ, ਜੋ ਆਸਾਨੀ ਨਾਲ ਚੋਰਾਂ ਨੂੰ ਫੜਨ ਵਿਚ ਮਦਦ ਕਰਨਗੀਆਂ। ਇਨ੍ਹਾਂ ਮਲਟੀਰੋਟਰ ਹੋਵਰਬਾਈਕਸ ਨੂੰ ਖਾਸ ਤੌਰ 'ਤੇ ਟ੍ਰੈਫਿਕ ਦੌਰਾਨ ਲੋਕਾਂ ਦੇ ਉਪਰੋਂ ਭੱਜਦੇ ਹੋਏ ਚੋਰ ਨੂੰ ਫੜਨ ਲਈ ਬਣਾਇਆ ਗਿਆ ਹੈ। ਫਿਲਹਾਲ ਇਨ੍ਹਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਨੂੰ ਹੋਰ ਸੁਰੱਖਿਅਤ ਤੇ ਭਰੋਸੇਯੋਗ ਬਣਾ ਕੇ ਐਮਰਜੈਂਸੀ ਦੇ ਤੌਰ 'ਤੇ ਵਰਤੋਂ ਵਿਚ ਲਿਆਉਣ ਲਈ ਆਉਣ ਵਾਲੇ ਸਮੇਂ ਵਿਚ ਦੁਬਈ ਪੁਲਸ ਤੱਕ ਪਹੁੰਚਾਇਆ ਜਾਵੇਗਾ।

ਇਕ ਚਾਰਜ ਵਿਚ ਚੱਲਗੀ 70 KM
ਇਸ ਮਲਟੀ ਰੋਟਰ ਹੋਵਰਬਾਈਕ ਨੂੰ 3 ਘੰਟੇ ਤੱਕ ਬਿਜਲੀ ਨਾਲ ਚਾਰਜ ਕਰ ਕੇ 20 ਤੋਂ 25 ਮਿੰਟ ਤੱਕ ਉਡਾਇਆ ਜਾ ਸਕਦਾ ਹੈ। ਇਸ ਵਿਚ ਸਵੈਪੇਬਲ ਬੈਟਰੀ ਲਾਈ ਗਈ ਹੈ, ਜਿਸ ਨੂੰ ਲੋੜ ਪੈਣ 'ਤੇ ਆਸਾਨੀ ਨਾਲ ਬਦਲਿਆ ਵੀ ਜਾ ਸਕਦਾ ਹੈ। ਬੈਟਰੀ ਬਦਲਣ ਨਾਲ ਇਸਦੀ ਰੇਂਜ ਹੋਰ ਵੱਧ ਜਾਵੇਗੀ। ਜਾਣਕਾਰੀ ਮੁਤਾਬਕ ਇਸ ਨਾਲ ਇਕ ਵਾਰ 'ਚ ਹੀ 70 ਕਿਲੋਮੀਟਰ ਤੱਕ ਦਾ ਰਸਤਾ ਤੈਅ ਕੀਤਾ ਜਾ ਸਕਦਾ ਹੈ।

PunjabKesari

100 KM/H ਦੀ ਟੌਪ ਸਪੀਡ
ਨਵੀਂ ਤਕਨੀਕ ਨਾਲ ਬਣਾਏ ਗਏ ਇਸ ਹੋਵਰਬਾਈਕ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਟੌਪ ਸਪੀਡ ਤੱਕ ਚਲਾਇਆ ਜਾ ਸਕਦਾ ਹੈ। ਉਚਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ 45 ਮੀਟਰ ਮਤਲਬ 16 ਫੁੱਟ ਤੱਕ ਉਡਾਇਆ ਜਾ ਸਕਦਾ ਹੈ।

PunjabKesari

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਦੇਸ਼ਾਂ ਵਿਚ 2 ਕਿਲੋਗ੍ਰਾਮ ਭਾਰ ਵਾਲਾ ਕੈਮਰਾ ਡ੍ਰੋਨ ਨੂੰ ਉਡਾਉਣ 'ਤੇ ਵੀ ਰੋਕ ਲਾਈ ਗਈ ਹੈ। ਅਜਿਹੇ ਵਿਚ 300 ਕਿਲੋਮੀਟਰ ਭਾਰ ਵਾਲੇ ਇਸ ਹੋਵਰਬਾਈਕ ਨੂੰ ਹਵਾ ਵਿਚ ਉਡਾਉਣ ਨਾਲ ਖਤਰਾ ਪੈਦਾ ਹੋ ਸਕਦਾ ਹੈ। ਇਸ ਤਕਨੀਕ ਦੀ ਦੁਬਈ ਵਿਚ ਡੈਮੋ ਫਲਾਈਟਸ ਹੋ ਚੁੱਕੀਆਂ ਹਨ, ਜਿਸ ਵਿਚ ਇਸਦੇ ਡਿਜ਼ਾਇਨ ਤੇ ਉੱਡਣ ਦੇ ਤਰੀਕੇ ਨੂੰ ਦਿਖਾਇਆ ਗਿਆ ਹੈ। ਫਿਲਹਾਲ ਇਸਦੇ ਡਿਜ਼ਾਈਨ ਵਿਚ ਥੋੜ੍ਹਾ ਜਿਹਾ ਬਦਲਾਅ ਹੋਵੇਗਾ, ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਇਸ ਨੂੰ ਐਮਰਜੈਂਸੀ ਦੌਰਾਨ ਵਰਤੋਂ ਵਿਚ ਲਿਆਂਦਾ ਜਾ ਸਕੇਗਾ।


Related News