ਹੁਣ ਭਾਰਤ ’ਚ ਸਮਾਰਟ ਟੀਵੀ ਲਿਆ ਰਹੀ Honor, ਨਵੇਂ ਲੈਪਟਾਪ ਵੀ ਕਰੇਗੀ ਲਾਂਚ

01/15/2020 6:11:01 PM

ਗੈਜੇਟ ਡੈਸਕ– ਦਿੱਗਜ ਟੈਕਨਾਲੋਜੀ ਕੰਪਨੀ ਆਨਰ ਨੇ ਹਾਲ ਹੀ ’ਚ ਭਾਰਤ ’ਚ ਆਪਣੇ 5 ਨਵੇਂ ਪ੍ਰੋਡਕਟ ਲਾਂਚ ਕੀਤੇ ਹਨ। ਇਸ ਵਿਚ ਆਨਰ 9ਐਕਸ ਸਮਾਰਟਫੋਨ ਤੋਂ ਲੈ ਕੇ ਆਨਰ ਵਾਟ ਮੈਜਿਕ 2, ਬੈਂਡ 5ਆਈ ਅਤੇ ਦੋ ਬਲੂਟੁੱਥ ਈਅਰਫੋਨ ਸ਼ਾਮਲ ਹਨ। ਹੁਣ ਕੰਪਨੀ ਦੀ ਨਜ਼ਰ ਭਾਰਤ ’ਚ ਆਪਣਾ ਪੋਰਟਫੋਲੀਓ ਹੋਰ ਵੀ ਵਧਾਉਣ ਦੀ ਹੈ। ਆਨਰ ਜਲਦੀ ਹੀ ਭਾਰਤ ’ਚ ਲੈਪਟਾਪ ਅਤੇ ਸਮਾਰਟ ਟੀਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਦੀ ਲਾਂਚਿੰਗ ਇਸ ਤਿਮਾਹੀ ਦੇ ਅੰਤ ਤਕ ਕੀਤੀ ਜਾ ਸਕਦੀ ਹੈ। 

ਕੰਪਨੀ ਨੇ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ ਕਿ ਉਹ ਭਾਰਤ ’ਚ ਆਨਰ ਮੈਜਿਗ ਬੁੱਕ ਲੈਪਟਾਪਸ ਲੈ ਕੇ ਆਏਗੀ। ਸ਼ੁਰੂਆਤ ’ਚ ਇਨ੍ਹਾਂ ਨੂੰ ਆਨਲਾਈਨ ਹੀ ਵੇਚਿਆ ਜਾਵੇਗਾ। ਆਨਰ 9ਐਕਸ ਦੀ ਲਾਂਚਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਆਨਰ ਇੰਡੀਆ ਦੇ ਪ੍ਰਾਜ਼ੀਡੈਂਟ ਚਾਰਲਸ ਪੇਂਗ ਨੇ ਕਿਹਾ ਕਿ ਅਸੀਂ ਪਹਿਲੀ ਤਿਮਾਹੀ ਦੇ ਅੰਤ ਜਾਂ ਦੂਜੀ ਤਿਮਾਹੀ ਦੀ ਸ਼ੁਰੂਆਤ ਤਕ ਭਾਰਤ ’ਚ ਲੈਪਟਾਪ ਲਿਆਉਣ ਜਾ ਰਹੇ ਹਾਂ। ਅਸੀਂ ਭਾਰਤੀ ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਟੀਮ ਦੇ ਨਾਲ ਕੰਮ ਕਰ ਰਹੇ ਹਾਂ। ਇਨ੍ਹਾਂ ’ਚੋਂ ਕੁਝ ਲੈਪਟਾਪ ਅਜਿਹੇ ਹੋ ਸਕਦੇ ਹਨ ਜੋ ਪਹਿਲਾਂ ਹੀ ਚੀਨ ’ਚ ਆ ਚੁੱਕੇ ਹਨ ਅਤੇ ਕੁਝ ਨੂੰ ਖਾਸਤੌਰ ’ਤੇ ਭਾਰਤੀ ਬਾਜ਼ਾਰ ਲਈ ਲਿਆਇਆ ਜਾਵੇਗਾ। 

ਪਾਪ-ਅਪ ਕੈਮਰੇ ਵਾਲਾ ਆਨਰ ਸਮਾਰਟ ਟੀਵੀ
ਪਿਛਲੇ ਸਾਲ ਅਗਸਤ ’ਚ ਕੰਪਨੀ ਨੇ ਚੀਨ ’ਚ ਆਪਣਾ ਪਹਿਲਾ ਸਮਾਰਟ ਟੀਵੀ Honor Vision ਲਾਂਚ ਕੀਤਾ ਸੀ। ਟੀਵੀ ਦੀ ਖਾਸ ਗੱਲ ਹੈ ਕਿ ਇਸ ਵਿਚ ਪਾਪ-ਅਪ ਕੈਮਰਾ ਦਿੱਤਾ ਗਿਆ ਹੈ। ਇਸੇ ਟੀਵੀ ਨੂੰ ਕੰਪਨੀ ਨੇ ਭਾਰਤ ’ਚ ਪੇਸ਼ ਕੀਤਾ ਸੀ। ਹੁਣ ਇਸ ਟੀਵੀ ਨੂੰ ਭਾਰਤ ’ਚ ਲਾਂਚ ਵੀ ਕੀਤਾ ਜਾਵੇਗਾ। ਆਨਰ ਵਿਜ਼ਨ ਟੀਵੀ ਕੰਪਨੀ ਦੇ ਕਸਟਮ ਆਪਰੇਟਿੰਗ ਸਿਸਟਮ HarmonyOS ਦੇ ਨਾਲ ਬਾਜ਼ਾਰ ’ਚ ਮਿਲਣ ਵਾਲਾ ਪਹਿਲਾ ਪ੍ਰੋਡਕਟ ਹੋਵੇਗਾ। 

ਕੰਪਨੀ ਨੇ ਪੁੱਸ਼ਟੀ ਕੀਤੀ ਹੈ ਕਿ ਇਹ ਆਨਰ ਮੈਜਿਕਬੁੱਕ ਲੈਪਟਾਪ ਦੇ ਨਾਲ ਹੀ ਭਾਰਤ ’ਚ ਵਿਕਰੀ ਲਈ ਉਪਲੱਬਧ ਹੋਵੇਗਾ। ਚਾਰਲਸ ਪੇਂਗ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਕੰਪਨੀ ਹਾਟ ਸਟਾਰ ਅਤੇ ਨੈੱਟਫਲਿਕਟ ਵਰਗੇ ਕੰਟੈਂਟ ਪਾਰਟਨਰਸ ਦੇ ਨਾਲ ਕੰਮ ਕਰ ਰਹੀ ਹੈ ਤਾਂ ਜੋ ਭਾਰਤ ’ਚ ਇਸ ਦੇ ਲਾਂਚ ਸਮੇਂ ਆਨਰ ਵਿਜ਼ਨ ਦੇ ਨਾਲ ਅਜਿਹੇ ਕੰਟੈਂਟ ਲਿਆਏ ਜਾ ਸਕਣ। 


Related News