ਆ ਰਿਹੈ ਕੈਮਰੇ ਵਾਲਾ TV, ‘ਸਮਾਰਟ ਸਕਰੀਨ’ ਦੇ ਨਾਂ ਨਾਲ ਹੋਵੇਗੀ ਐਂਟਰੀ

07/24/2019 5:42:15 PM

ਗੈਜੇਟ ਡੈਸਕ– ਹੁਵਾਵੇਈ ਦੀ ਸਬ-ਬ੍ਰਾਂਡ ਆਨਰ ਟੈਲੀਵਿਜ਼ਨ ਬਾਜ਼ਾਰ ’ਚ ਐਂਟਰੀ ਕਰ ਰਹੀ ਹੈ ਪਰ ਕੰਪਨੀ ਚਾਹੁੰਦੀ ਹੈ ਕਿ ਟੀਵੀ ਦੀ ਪਛਾਣ ‘ਸਮਾਰਟ ਸਕਰੀਨ’ ਦੇ ਤੌਰ ’ਤੇ ਕੀਤੀ ਜਾਵੇਗੀ। ਜੀ ਹਾਂ, ਬਾਜ਼ਾਰ ’ਚ ਇਸ ਦੀ ਐਂਟਰੀ ‘ਆਨਰ ਸਮਾਰਟ ਸਕਰੀਨ’ ਦੇ ਨਾਂ ਨਾਲ ਹੋਵੇਗੀ ਕਿਉਂਕਿ ਇਸ ਵਿਚ ਦਿੱਤੀ ਗਈ ਡਿਸਪਲੇਅ ਰਾਹੀਂ ਯੂਜ਼ਰਜ਼ ਨੂੰ ਫੇਵਰੇਟ ਸ਼ੋਅ ਦੇਖਣ ਤੋਂ ਇਲਾਵਾ ਵੀ ਬਹੁਤ ਕੁਝ ਖਾਸ ਮਿਲਣ ਵਾਲਾ ਹੈ। 

ਪਿਛਲੇ ਹਫਤੇ ਕੰਪਨੀ ਦੇ ਸਮਾਰਟ ਸਕਰੀਨ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆਈਆਂ ਸਨ। ਕੰਪਨੀ ਦੇ ਪ੍ਰਾਜ਼ੀਡੈਂਟ ਝਾਓ ਮਿੰਗ ਨੇ ਇਕ ਈਵੈਂਟ ’ਚ ਦੱਸਿਆ ਕਿ ਆਨਰ ਸਮਾਰਟ ਸਕਰੀਨ ਟੀਵੀ ਦਾ ਭਵਿੱਖ ਹੈ ਅਤੇ ਇਹ ਐਂਟਰਟੇਨਮੈਂਟ ਪ੍ਰੋਵਾਈਡਰ, ਇਨਫਾਰਮੇਸ਼ਨ ਸੈਂਟਰ ਅਤੇ ਕੰਟਰੋਲ ਹਬ ਸਮੇਤ ਕਈ ਮਲਟੀਪਲ ਫੰਕਸ਼ਨ ਪਰਫਾਰਮ ਕਰਨ ’ਚ ਸਮਰਥ ਹੋਵੇਗਾ। 

ਆਨਰ ਦੀ ਸਮਾਰਟ ਸਕਰੀਨ ਨਾਲ ਜੁੜੀ ਇਕ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਵਿਚ ਇਕ ਕੈਮਰਾ ਵੀ ਹੋਵੇਗਾ। ਚੀਨ ਦੀ ਲੋਕਲ ਮੀਡੀਆ ਨੇ ਸਮਾਰਟ ਸਕਰੀਨ ਦੇ ਕੈਮਰੇ ਨਾਲ ਲੈਸ ਹੋਣ ਦੀ ਜਾਣਕਾਰੀ ਦਿੱਤੀ ਹੈ। ਉਂਝ ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਇਹ ਡਿਵਾਈਸ ਕਮਿਊਨੀਕੇਸ਼ਨ ਹਬ ਸਮੇਤ ਕਈ ਫੰਕਸ਼ਨ ਪਰਫਾਰਮ ਕਰੇਗਾ। ਹਾਲਾਂਕਿ, ਕੰਪਨੀ ਵਲੋਂ ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ। 

ਹੁਣ ਤਕ ਸਾਹਮਣੇ ਆਏ ਫੀਚਰਜ਼ ਮੁਤਾਬਕ, ਨਵੇਂ ਸਮਾਰਟ ਟੀਵੀ ’ਚ 55 ਇੰਚ ਦੀ ਸਕਰੀਨ ਦਿੱਤੀ ਜਾਵੇਗੀ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿਕੰਪਨੀ ਇਸ ਵਿਚ 4ਕੇ ਰੈਜ਼ੋਲਿਊਸ਼ਨ ਦੇ ਨਾਲ ਐੱਲ.ਈ.ਡੀ. ਪੈਨਲ ਦਾ ਇਸਤੇਮਾਲ ਕਰੇਗੀ। ਇਹ ਟੀਵੀ ਘਰ ’ਚ ਮੌਜੂਦ ਸਾਰੇ ਇੰਟਰਨੈੱਟ ਡਿਵਾਈਸਾਂ ਲਈ ਹਬ ਕੰਟਰੋਲ ਦਾ ਕੰਮ ਕਰੇਗਾ। ਨਾਲ ਹੀ ਐਂਟਰਟੇਨਮੈਂਟ ਸੈਂਟਰ ਦੇ ਤੌਰ ’ਤੇ ਵੀ ਇਸ ਨੂੰ ਇਸਤੇਮਾਲ ਕੀਤਾ ਜਾ ਸਕੇਗਾ। 

ਚੀਨ ਦੇ ਇਕ ਮੰਨੇ-ਪ੍ਰਮੰਨੇ ਨਿਊਜ਼ ਪੋਰਟਲ ਦੀ ਰਿਪੋਰਟ ਮੁਤਾਬਕ, ਕੰਪਨੀ ਦਾ ਪਹਿਲਾ ਟੀਵੀ ਹਾਂਗਮੇਂਗ ਆਪਰੇਟਿੰਗ ਸਿਸਟਮ ਦੇ ਨਾਲ ਲਾਂਚ ਕੀਤਾ ਜਾਵੇਗਾ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਟੀਵੀ ਨੂੰ ਅਗਸਤ ’ਚ ਆਨਰ ਬ੍ਰਾਂਡ ਤਹਿਤ ਲਾਂਚ ਕੀਤਾ ਜਾਵੇਗਾ। 


Related News