5,000mAh ਦੀ ਬੈਟਰੀ ਨਾਲ ਲਾਂਚ ਹੋਇਆ Honor 9A, ਜਾਣੋ ਕੀਮਤ

Thursday, Jun 25, 2020 - 11:02 AM (IST)

5,000mAh ਦੀ ਬੈਟਰੀ ਨਾਲ ਲਾਂਚ ਹੋਇਆ Honor 9A, ਜਾਣੋ ਕੀਮਤ

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਆਨਰ ਨੇ ਆਪਣੇ ਸ਼ਾਨਦਾਰ ਸਮਾਰਟਫੋਨ Honor 9A  ਦੇ ਗਲੋਬਲ ਮਾਡਲ ਨੂੰ ਯੂਰਪ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ’ਚ 5,000mAh ਦੀ ਬੈਟਰੀ ਨਾਲ 6.3 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਸਮਾਰਟਫੋਨ ’ਚ 3 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਮਿਲੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਆਨਲ 9ਏ ਸਮਾਰਟਫੋਨ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। 

ਕੀਮਤ
ਆਨਰ 9ਏ ਸਮਾਰਟਫੋਨ ਦੇ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 149 ਯੂਰੋ (ਕਰੀਬ 12,000 ਰੁਪਏ) ਹੈ। ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ 1 ਜੁਲਾਈਨ 2020 ਤੋਂ ਸ਼ੁਰੂ ਹੋਵੇਗੀ। 

ਫੀਚਰਜ਼
ਫੋਨ ’ਚ 6.3 ਇੰਚ ਦੀ ਐੱਚ.ਡੀ. ਡਿਸਪਲੇਅ ਹੈ। ਨਾਲ ਹੀ ਇਸ ਸਮਾਰਟਫੋਨ ’ਚ ਮੀਡੀਆਟੈੱਕ ਐੱਮ.ਟੀ. 6765 ਚਿਪਸੈੱਟ ਨਾਲ 3 ਜੀ.ਬੀ. ਰੈਮ ਦੀ ਸੁਪੋਰਟ ਦਿੱਤੀ ਗਈ ਹੈ। ਉਥੇ ਹੀ ਇਹ ਸਮਾਰਟਫੋਨ ਐਂਡਰਾਇਡ 10 ’ਤੇ ਅਧਾਰਿਤ Magic UI 3.1 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਕੈਮਰਾ
ਫੋਟੋਗ੍ਰਾਫੀ ਲਈ ਫੋਨ ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿਚ 13 ਮੈਗਾਪਿਕਸਲ ਦਾ ਮੇਨ ਸੈਂਸਰ, 5 ਮੈਗਾਪਿਕਸਲ ਦਾ ਵਾਈਡ-ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮੌਜੂਦ ਹੈ। ਇਸ ਤੋਂ ਇਲਾਵਾ ਇਸ ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

ਬੈਟਰੀ
ਆਨਰ ਦੇ ਇਸ ਫੋਨ ’ਚ ਕੁਨੈਕਟੀਵਿਟੀ ਲਈ ਡਿਊਲ ਸਿਮ, ਵਾਈ-ਫਾਈ, 4ਜੀ ਐੱਲ.ਟੀ.ਈ., ਬਲੂਟੂਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ 37 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ। 


author

Rakesh

Content Editor

Related News