Honor ਦਾ ਬਜਟ ਸਮਾਰਟਫੋਨ ਲਾਂਚ, ਜਾਣੋ ਖੂਬੀਆਂ

06/05/2020 5:55:36 PM

ਗੈਜੇਟ ਡੈਸਕ– ਆਨਰ 8ਐੱਸ (2020) ਨੂੰ ਚੁਪਚਾਪ ਯੁਨਾਈਟਿਡ ਕਿੰਗਡਮ ’ਚ ਲਾਂਚ ਕਰ ਦਿੱਤਾ ਗਿਆ ਹੈ। ਆਨਰ ਬ੍ਰਾਂਡ ਦਾ ਇਹ ਬਜਟ ਫੋਨ ਸਿਰਫ ਨੇਵੀ ਬਲਿਊ ਰੰਗ ’ਚ ਮਿਲੇਗਾ ਅਤੇ ਇਸ ਵਿਚ ਇਕੋ ਰੀਅਰ ਕੈਮਰਾ ਹੈ ਫੋਨ ਵਿਖਣ ’ਚ ਬਹੁਤ ਹੱਦ ਤਕ ਬੀਤੇ ਸਾਲ ਲਾਂਚ ਹੋਏ ਆਨਰ 8ਐੱਸ ਵਰਗਾ ਹੀ ਹੈ ਪਰ ਮੁੱਖ ਫ਼ਰਕ ਇਹ ਹੈ ਕਿ ਇਸ ਵਿਚ 3 ਜੀ.ਬੀ. ਰੈਮ ਨਾਲ 64 ਜੀ.ਬੀ. ਸਟੋਰੇਜ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਹੈਂਡਸੈੱਟ ਭਾਰਤੀ ਬਾਜ਼ਾਰ ’ਚ ਲਿਆਇਆ ਜਾਵੇਗਾ ਜਾਂ ਨਹੀਂ। 

ਕੀਮਤ
ਆਨਰ ਐੱਸ8 (2020) ਨੂੰ ਯੂਨਾਈਟਿਡ ਕਿੰਗਡਮ ’ਚ GBP 100 (ਕਰੀਬ 9,600 ਰੁਪਏ) ’ਚ ਵੇਚਿਆ ਜਾਵੇਗਾ। ਇਸ ਦੇ ਪੁਰਾਣੇ ਮਾਡਲ ਆਨਰ 8ਐੱਸ (2019) ਨੂੰ ਬੀਤੇ ਸਾਲ ਰੂਸ ’ਚ ਲਾਂਚ ਕੀਤਾ ਸੀ। ਇਹ 2 ਜੀ.ਬੀ. ਰੈਮ+32 ਜੀ.ਬੀ. ਸੋਟੇਰੇਜ ਨਾਲ ਆਉਂਦਾ ਹੈ। 

ਆਨਰ 8ਐੱਸ (2020) ਦੇ ਫੀਚਰਜ਼
ਡਿਊਲ ਸਿਮ ਸੁਪੋਰਟ ਵਾਲਾ ਆਨਰ 8ਐੱਸ (2020) ਐਂਡਰਾਇਡ 9 ਪਾਈ ’ਤੇ ਅਧਾਰਿਤ EMUI 9.0 ’ਤੇ ਚਲਦਾ ਹੈ। ਇਸ ਵਿਚ 5.71 ਇੰਚ ਦੀ ਐੱਚ.ਡੀ. ਪਲੱਸ (720x1,520 ਪਿਕਸਲ) ਡਿਸਪਲੇਅ ਹੈ। ਫੋਨ ’ਚ ਕਵਾਡ-ਕੋਰ ਮੀਡੀਆਟੈੱਕ ਹੇਲੀਓ ਏ22 ਪ੍ਰੋਸੈਸਰ ਨਾਲ 3 ਜੀ.ਬੀ. ਰੈਮ ਹੈ। ਕੈਮਰੇ ਦੀ ਗੱਲ ਕਰੀਏ ਤਾਂ ਰੀਅਰ ’ਚ ਐੱਫ/1.8 ਅਪਰਚਰ ਵਾਲਾ 13 ਮੈਗਾਪਿਕਸਲ ਦਾ ਕੈਮਰਾ ਹੈ। ਫਰੰਟ ਪੈਨਲ ’ਤੇ ਐੱਫ/2.2 ਅਪਰਚਰ ਵਾਲਾ 5 ਮੈਗਾਪਿਕਸਲ ਦਾ ਸੈਂਸਰ ਹੈ। ਇਨਬਿਲਟ ਸਟੋਰੇਜ 64 ਜੀ.ਬੀ. ਹੈ ਜਿਸ ਨੂੰ ਲੋੜ ਪੈਣ ’ਤੇ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਨ ਦੀ ਬੈਟਰੀ 3030 ਐੱਮ.ਏ.ਐੱਚ. ਦੀ ਹੈ। 

ਕੁਨੈਕਟੀਵਿਟੀ ਫੀਚਰਜ਼ ’ 4ਜੀ ਐੱਲ.ਟੀ.ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਤ 5.0, ਜੀ.ਪੀ.ਐੱਸ.,ਮਾਈਕ੍ਰੋ-ਯੂ.ਐੱਸ.ਬੀ. 2.0 ਅਤੇ ਫਿੰਗਰਪ੍ਰਿੰਟ ਸੈਂਸਰ ਸ਼ਾਮਲ ਹਨ। ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ ਅਤੇ ਪ੍ਰਾਕਸੀਮਿਟੀ ਸੈਂਸਰ ਫੋਨ ਦਾ ਹਿੱਸਾ ਹਨ। 


Rakesh

Content Editor

Related News