ਡਿਊਲ-ਰਿਅਰ ਕੈਮਰਾ ਸੈੱਟਅਪ ਨਾਲ ਲੈਸ ਹੈ Honor 8 Pro ਸਮਾਰਟਫੋਨ

Friday, Mar 31, 2017 - 03:35 PM (IST)

ਡਿਊਲ-ਰਿਅਰ ਕੈਮਰਾ ਸੈੱਟਅਪ ਨਾਲ ਲੈਸ ਹੈ Honor 8 Pro ਸਮਾਰਟਫੋਨ

ਜਲੰਧਰ- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਦੇ ਸਬ-ਬਰਾਂਡ ਹਾਨਰ ਨੇ ਆਪਣਾ ਨਵਾਂ ਸਮਾਰਟਫ਼ੋਨ ਹਾਨਰ 8 ਪ੍ਰੋ ਨੂੰ ਰੂਸ ਦੇ ਬਜ਼ਾਰ ''ਚ ਪੇਸ਼ ਕੀਤਾ ਹੈ। ਇਹ ਸਮਾਰਟਫ਼ੋਨ ਹਾਨਰ V9 ਦੀ ਤਰ੍ਹਾਂ ਹੀ ਲਗਦਾ ਹੈ ਅਤੇ ਇਸਨੂੰ ਚੀਨ ਵਿੱਚ ਪੇਸ਼ ਕੀਤਾ ਜਾ ਚੁੱਕਿਆ ਹੈ। ਹੁਵਾਵੇ ਦੀ ਰੂਸ ਦੀ ਵੈੱਬਸਾਈਟ ''ਤੇ ਇਹ ਸਮਾਰਟਫ਼ੋਨ ਲਿਸਟ ਹੋ ਗਿਆ ਹੈ। ਹਾਲਾਂਕਿ ਇੱਥੇ ਇਸ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ ''ਚ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।

 

ਇਸ ਸਮਾਰਟਫ਼ੋਨ ਹਾਨਰ 8 ਪ੍ਰੋ ਦੀ ਸਭ ਤੋਂ ਖਾਸ ਗੱਲ ਇਸਦਾ ਡਿਊਲ-ਰਿਅਰ ਕੈਮਰਾ ਸੈੱਟਅਪ ਹੈ ਜੋ 12 ਮੈਗਾਪਿਕਸਲ ਦੇ ਦੋ ਸੈਂਸਰ ਹਨ। ਇਸ ਤੋਂ ਇਲਾਵਾ ਇਸ ''ਚ ਇਕ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮੌਜੂਦ ਹੈ। ਫ਼ੋਨ 4K ਵੀਡੀਓ ਰਿਕਾਰਡਿੰਗ 30 ਫ੍ਰੇਮ ''ਤੇ ਸੈਕਿੰਡ ਦੇ ਹਿਸਾਬ ਨਾਲ ਲੈ ਸਕਦਾ ਹੈ। ਇਸ ਦੇ ਸੈਲਫੀ ਕੈਮਰਾ ਤੋਂ ਤੁਸੀਂ ਵਧੀਆ ਰੈਜ਼ੋਲਿਉਸ਼ਨ ''ਚ ਵੀਡੀਓ ਕਾਲਿੰਗ ਵੀ ਕਰ ਸਕਦੇ ਹੋ।

ਇਸ ਸਮਾਰਟਫ਼ੋਨ 5.7 ਇੰਚ ਦੀ QHD ਡਿਸਪਲੇ ਜੋ 2560x1440 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਸਮਾਰਟਫ਼ੋਨ ''ਚ ਦਿੱਤੀ ਗਈ ਹੈ । ਫ਼ੋਨ ''ਚ ਕਿਰਨ 960 ਓਕਟਾ-ਕੋਰ ਪ੍ਰੋਸੈਸਰ ਅਤੇ 6GB ਰੈਮ ਦੇ ਇਲਾਵਾ 64GB ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਮਾਇਕ੍ਰੋ ਐੱਸ. ਡੀ ਕਾਰਡ ਦੀ ਸਹਾਇਤਾ ਤੋਂ 12872 ਤੱਕ ਵਧਾ ਵੀ ਸਕਦੇ ਹੋ।

ਫ਼ੋਨ ਐਂਡ੍ਰਾਇਡ 7.0 ਨੂਗਟ ''ਤੇ ਕੰਮ ਕਰਦਾ ਹੈ ਅਤੇ ਸਮਾਰਟਫ਼ੋਨ ਨੂੰ ਪਾਵਰ ਪ੍ਰਦਾਨ ਕਰਨ ਲਈ ਇਸ ''ਚ 3900m1h ਸਮਰੱਥਾ ਦੀ ਬੈਟਰੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਫ਼ੋਨ ਦੇ ਕੁਨੈੱਕਟੀਵਿਟੀ ਆਪਸ਼ਨਸ ''ਚ ਤੁਹਾਨੂੰ 47 ਸਪੋਰਟ ਤੋ ਇਲਾਵਾ ਵਾਈ-ਫਾਈ 802.11a/b/g/n/ac, ਬਲੂਟੁੱਥ 4.2, ਡਿਊਲ-ਸਿਮ, ਇੰਫਰਾਰੈੱਡ ਸੈਂਸਰ ਦਿੱਤਾ ਗਿਆ ਹੈ।


Related News